ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਬਰਦਾਸਤ ਨਹੀਂ ਕੀਤੀ ਜਾਵੇਗੀ-ਐੱਸ.ਡੀ.ਐੱਮ.

ਮੂਨਕ (ਨਰੇਸ਼ ਤਨੇਜਾ) ਫਾਰਮਾਂ ਦੀ ਚੈਕਿੰਗ ਕਰਨ ਉਪਰੰਤ ਯੋਗ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਐੱਸ.ਡੀ.ਐੱਮ. ਮੂਨਕ ਸੂਬਾ ਸਿੰਘ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਾਰੇ ਉਮੀਦਵਾਰਾਂ ਨੂੰ ਬਰਾਬਰ ਦਾ ਸਨਮਾਨ ਮਿਲੇਗਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਅਗਰ ਕਿਸੇ ਵੀ ਉਮੀਦਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਮੈਨੂੰ ਆ ਕੇ ਮਿਲ ਸਕਦੇ ਹਨ। ਉਹਨਾਂ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ

Read more..

ਚੋਰੀ ਦੀ ਨੀਅਤ ਨਾਲ ਘਰ ਵਿਚ ਦਾਖਲ ਵਿਅਕਤੀ ਨੂੰ ਮਾਰੀ ਗੋਲੀ ; ਮੌਤ, ਦੋ ਫਰਾਰ

ਪਟਿਆਲਾ - ਸ਼ਹਿਰ ਦੇ ਸਰਹੰਦ ਰੋਡ ’ਤੇ ਸਥਿਤ ਘੁੰਮਣ ਨਗਰ ਇਲਾਕੇ ਵਿਚ ਅੱਜ ਤਡ਼ਕਸਾਰ ਇਕ ਘਰ ਵਿਚ ਤਿੰਨ ਵਿਅਕਤੀ ਚੋਰੀ ਦੀ ਨੀਅਤ ਨਾਲ  ਦਾਖਲ ਹੋ ਗਏ। ਪਰਿਵਾਰ ਵਾਲਿਆਂ ਨੂੰ ਇਸ ਦੀ ਭਿਣਕ ਪੈ ਗਈ ਅਤੇ ਘਰ ਦੇ ਮਾਲਕ ਲਾਭ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਤਾਣ ਕੇ ਘਰ ਵਿਚ ਦਾਖਲ ਹੋਏ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਤਾਂ ਘਰ ਵਿਚ ਦਾਖਲ ਹੋਏ ਵਿਅਕਤੀਆਂ ਨੇ ਲਾਭ ਸਿੰਘ  ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਲਾਭ ਨੇ ਫਾਇਰ ਕਰ ਦਿੱਤਾ, ਜੋ ਕਿ ਇਕ ਵਿਅਕਤੀ ਨੂੰ ਲੱਗਿਆ। ਗੋਲੀ ਉਦੋਂ

Read more..

ਵਿਦੇਸ਼ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਦੀ ਧੋਖਾਦੇਹੀ ਦੇ ਦੋਸ਼ ਵਿਚ ਦੋ ਖਿਲਾਫ ਕੇਸ ਦਰਜ

ਪਟਿਆਲਾ, (ਮੋਹਨ ਗੁਰਪ੍ਰੀਤ ਸਿੰਘ)- ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਦੀ ਧੋਖਾਦੇਹੀ ਦੇ ਦੋਸ਼ ਵਿਚ ਦੋ ਵਿਅਕਤੀਆਂ  ਖਿਲਾਫ ਕੇਸ ਦਰਜ ਕੀਤਾ ਹੈ। ਜਿਹਡ਼ੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਉਨ੍ਹਾਂ ਵਿਚ ਅਮਨਦੀਪ ਕੌਰ ਪਤਨੀ ਸੁਖਰਾਜ ਸਿੰਘ ਅਤੇ ਸੁਖਰਾਜ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪੀਰ ਕਾਲੋਨੀ ਪਟਿਆਲਾ ਸ਼ਾਮਲ ਹਨ। ਇਸ ਸਬੰਧ ਵਿਚ ਕੁਲਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਮਾਡ਼ੀ ਪੰਨਵਾ, ਤਹਿਸੀਲ ਬਟਾਲਾ, ਜਿਲਾ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਲਡ਼ਕੇ ਨੂੰ

Read more..

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਅੰਮ੍ਰਿਤਸਰ  - ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਭਾਈ ਕੁਲਵੰਤ ਸਿੰਘ ਉੱਪਲ ਦੀ ਪ੍ਰੇਰਨਾ ਸਦਕਾ ਤੇ ਗ੍ਰੰਥੀ ਭਾਈ ਸਰਬਜੀਤ ਸਿੰੰਘ ਦੀ ਅਗਵਾਈ ’ਚ ਗੁਰਦੁਆਰਾ ਸਾਹਿਬ ਭੈਣੀ ਲਿੱਧਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ ਸ੍ਰੀ ਦਰਬਾਰ ਸਾਹਿਬ ਗਿਆਨੀ ਜਸਵੰਤ ਸਿੰਘ ਨੇ ਕਥਾ ਰਾਹੀਂ ਤੇ ਰਾਗੀ ਭਾਈ ਸਰਬਜੀਤ ਸਿੰਘ ਤੇ ਕਵੀਸ਼ਰ ਭਾਈ ਰਣਜੀਤ ਸਿੰਘ ਨੰਗਲ ਪੰਨੂਆਂ ਦੇ

Read more..

ਖੇਤੀਬਾਡ਼ੀ ਅਧਿਕਾਰੀਆਂ ਵੱਲੋਂ ਦਾਣਾ ਮੰਡੀ ’ਚ ਕੰਡਿਆਂ ਦੀ ਚੈਕਿੰਗ

ਅੰਮ੍ਰਿਤਸਰ — ਦਾਣਾ ਮੰਡੀਆਂ ਵਿਚ ਫਸਲ ਤੋਲਣ ਲਈ ਲਾਏ ਗਏ ਕੰਡਿਆਂ ਵਿਚ ਆ ਰਹੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਸੰਯੁਕਤ ਡਾਇਰੈਕਟਰ ਖੇਤੀਬਾਡ਼ੀ (ਨਕਦੀ ਫਸਲਾਂ) ਇੰਚਾਰਜ ਮਾਰਕੀਟਿੰਗ ਸੈਕਸ਼ਨ ਪੰਜਾਬ ਪ੍ਰਮਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਤੇ ਨਾਜਰ ਸਿੰਘ ਸਹਾਇਕ ਮੰਡੀ ਕਰਨ ਅਫਸਰ ਅੰਮ੍ਰਿਤਸਰ ਦੀ ਅਗਵਾਈ ਹੇਠ ਡਾ. ਸੁਖਵੰਤ ਸਿੰਘ ਤੇ ਡਾ. ਹਰਜੀਤ ਸਿੰਘ ਦੀ ਟੀਮ ਨੇ ਕਿਸਾਨ ਹਿੱਤਾਂ ਦੀ ਰਾਖੀ ਲਈ ਦਾਣਾ ਮੰਡੀ ਰਈਆ ਵਿਖੇ ਕੰਡੇ ਵੱਟੇ ਅਤੇ ਤੋਲ ਦੀ ਅਚਾਨਕ ਚੈਕਿੰਗ ਕੀਤੀ ਗਈ ਅਤੇ ਆਡ਼ਤੀਆਂ ਨੂੰ ਤੋਲ ਸਹੀ ਰੱਖਣ ਦੀ ਹਦਾਇਤ ਕੀਤੀ। ਇਸ ਸਮੇਂ ਮਾਰਕੀਟ ਕਮੇਟੀ

Read more..

ਦੋ ਸਾਲ ਬੀਤਣ ਤੋਂ ਬਾਅਦ ਵੀ ਪੀਡ਼ਤ ਪਰਿਵਾਰ ਮੁਆਵਜ਼ੇ ਦਾ ਕਰ ਰਿਹੈ ਇੰਤਜ਼ਾਰ

ਕਪੂਰਥਲਾ — ਕਰੀਬ ਦੋ ਸਾਲ ਪਹਿਲਾਂ ਪਿੰਡ ਜੈਨਪੁਰ ਦੇ ਰਹਿਣ ਵਾਲੇ ਇਕ ਮਜ਼ਦੂਰ ਦੀ ਖੇਤਾਂ ’ਚ ਕੰਮ ਕਰਦੇ ਹੋਏ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਪਰ ਦੋ ਸਾਲ ਬੀਤਣ ਤੋਂ ਬਾਅਦ ਵੀ ਹੁਣ ਤਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਿਆ। ਮ੍ਰਿਤਕ ਮਜ਼ਦੂਰ ਦੀ ਪਤਨੀ ਨੇ ਡੀ. ਸੀ. ਮੁਹੰਮਦ ਤਇਅਬ ਕੋਲੋਂ ਮੁਆਵਜ਼ਾ ਦਿਵਾਉਣ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ। ਜ਼ਿਕਰਯੋਗ ਹੈ ਕਿ ਪਿੰਡ ਜੈਨਪੁਰ ਵਾਸੀ ਸੋਢੀ ਘਾਰੂ ਪੁੱਤਰ ਮਹਿੰਦਰ ਸਿੰਘ ਇਕ ਸ਼ੈਲਰ

Read more..

ਬਾਬਾ ਵਿਸ਼ਵਕਰਮਾ ਜੀ ਵਿਸ਼ਵ ਦੇ ਮਹਾਨ ਰਚਨਾਹਾਰ ਤੇ ਮਾਰਗ ਦਰਸ਼ਕ :ਰਾਣਾ ਗੁਰਜੀਤ ਸਿੰਘ

ਕਪੂਰਥਲਾ — ਭਾਰਤੀ ਮਜ਼ਦੂਰ ਯੂਨੀਅਨ ਕਾਂਗਰਸ ਲੇਬਰ ਸੈਲ ਵੱਲੋਂ ਪ੍ਰਧਾਨ ਅਸ਼ਵਨੀ ਪਿੰਕੀ ਦੀ ਪ੍ਰਧਾਨਗੀ ਹੇਠ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ਼ਾਲੀਮਾਰ ਬਾਗ ਵਿਖੇ ਇਕ ਸਮਾਗਮ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਹਾਜ਼ਰ ਸਨ। ਆਪਣੇ ਸੰਬੋਧਨ ’ਚ ਵਿਧਾਇਕ ਰਾਣਾ ਨੇ ਕਿਹਾ ਕਿ ਵਿਸ਼ਵ ਦੇ ਮਹਾਨ ਰਚਨਾਕਾਰ ਤੇ ਮਾਰਗ ਦਰਸ਼ਕ ਦੇ ਰੂਪ ’ਚ ਹਮੇਸ਼ਾ ਬਾਬਾ ਵਿਸ਼ਵਕਰਮਾ ਜੀ ਸਾਰਿਆਂ ਦਾ ਮਾਰਗ ਦਰਸ਼ਨ ਕਰਦੇ ਹਨ। ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਹਰ ਵਰਗ ਰੁਜ਼ਗਾਰ ਦੇ ਖੇਤਰ ’ਚ ਵੱਡੀ ਸਫਲਤਾ

Read more..

ਭੰਡਾਲ ਦੋਨਾਂ ਵਿਖੇ 34ਵਾਂ ਸਾਲਾਨਾ ਕਬੱਡੀ ਕੱਪ ਧੂਮ-ਧਡ਼ੱਕੇ ਨਾਲ ਸ਼ੁਰੂ

ਕਪੂਰਥਲਾ — ਐੱਨ. ਆਰ. ਆਈਜ਼. ਤੇ ਨਗਰ ਨਿਵਾਸੀ ਦੇ ਸਹਿਯੋਗ ਸਦਕਾ ਤੇ ਨਵਯੁੱਗ ਸਪੋਰਟਸ ਕਲੱਬ ਪਿੰਡ ਭੰਡਾਲ ਦੋਨਾ ਜ਼ਿਲਾ ਕਪੂਰਥਲਾ ਦੇ ਬੈਨਰ ਹੇਠ 34ਵਾਂ ਸਾਲਾਨਾ ਗੋਲਡ ਕਬੱਡੀ ਕੱਪ ਧੂਮ-ਧਡ਼ੱਕੇ ਨਾਲ ਸ਼ੁਰੂ ਹੋ ਗਿਆ। ਸਵੇਰੇ 11 ਵਜੇ ਕਲੱਬ ਦੇ ਸਰਪ੍ਰਸਤ ਗਿ. ਗੁਰਬਚਨ ਸਿੰਘ ਵਲੈਤੀਆ, ਪ੍ਰਵਾਸੀ ਭਾਰਤੀ ਵੀਰ ਤੇ ਕਲੱਬ ਦੇ ਅਹੁਦੇਦਾਰਾਂ ਵਲੋਂ ਸਾਂਝੇ ਤੌਰ ’ਤੇ ਉਦਘਾਟਨ ਕੀਤਾ ਗਿਆ। ਉਦਘਾਟਨ ਦੌਰਾਨ ਪਰਵਿੰਦਰ ਸਿੰਘ ਭਿੰਦਾ ਕੈਨੇਡਾ, ਗੈਰੀ ਭੰਡਾਲ ਕੈਨੇਡਾ, ਜਸਪਾਲ ਭੰਡਾਲ ਕੈਨੇਡਾ, ਲਹਿੰਬਰ ਸਿੰਘ, ਜਨਾਬ ਮੁਸਤਾਕ ਮੁਹੰਮਦ, ਮਨਜੀਤ ਸਿੰਘ ਭੰਡਾਲ, ਪੂਰਨ ਸਿੰਘ, ਬੱਬੂ ਭੰਡਾਲ, ਦਲਬੀਰ ਸਿੰਘ , ਅਵਤਾਰ

Read more..

ਪਾਬੰਦੀ ਦੇ ਬਾਅਦ ਪਹਿਲੀ ਵਾਰ ਆਸਟਰੇਲੀਆ ‘ਚ ਇਕੱਠੇ ਖੇਡੇ ਸਮਿਥ ਅਤੇ ਵਾਰਨਰ

ਨਵੀਂ ਦਿੱਲੀ— ਪਾਬੰਦੀਸ਼ੁਦਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਮਾਰਚ 'ਚ ਗੇਂਦ ਨਾਲ ਛੇੜਛਾੜ ਮਾਮਲੇ ਦੇ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰ ਸਟੀਵ ਸਮਿਥ ਦੇ ਨਾਲ ਆਸਟਰੇਲੀਆ'ਚ ਇਕੱਠੇ ਖੇਡੇ। ਕੂਗੀ ਓਵਲ 'ਚ ਹੋਏ ਮੈਚ 'ਚ ਇਹ ਦੋਵੇਂ ਸਿਡਨੀ ਦੀਆਂ ਆਪਣੀਆਂ-ਆਪਣੀਆਂ ਕਲੱਬ ਟੀਮਾਂ ਵੱਲੋਂ ਖੇਡੇ। ਸ਼ੇਨ ਵਾਟਸਨ ਵੀ ਇਸ ਮੈਚ ਦਾ ਹਿੱਸਾ ਸਨ ਜਦਕਿ ਦਰਸ਼ਕਾਂ ਵਿਚਾਲੇ ਮਹਾਨ ਬੱਲੇਬਾਜ਼ ਸਟੀਵ ਵਾ ਅਤੇ ਦਿੱਗਜ ਗੇਂਦਬਾਜ਼ ਮਿਸ਼ੇਲ ਜਾਨਸਨ ਮੌਜੂਦ ਸਨ। ਵੱਡੀ ਗਿਣਤੀ 'ਚ ਪਹੁੰਚੇ ਦਰਸ਼ਕਾਂ ਨੇ ਇਨ੍ਹਾਂ ਦੋਹਾਂ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਨ੍ਹਾਂ ਦੋਹਾਂ ਨੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੱਤੇ ਅਤੇ

Read more..

ਰੀਅਲ ਮੈਡ੍ਰਿਡ ਦੀ ਵੱਡੀ ਜਿੱਤ, ਰੋਨਾਲਡੋ ਦੇ ਗੋਲ ਦੇ ਬਾਵਜੂਦ ਹਾਰਿਆ ਯੁਵੈਂਟਸ

ਲੰਡਨ- ਕਰੀਮ ਬੇਂਜਾਮਾ ਦੇ ਪਹਿਲੇ ਹਾਫ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਵਿਕਟੋਰੀਆ ਪਲਜੇਨ 'ਤੇ 5-0 ਨਾਲ ਵੱਡੀ ਜਿੱਤ ਦਰਜ ਕੀਤੀ ਪਰ ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਦੇ ਬਾਵਜੂਦ ਯੁਵੈਂਟਸ ਨੂੰ ਮਾਨਚੈਸਟਰ ਯੂਨਾਈਟਿਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੈੱਕ ਗਣਰਾਜ ਦੇ ਪਲਜੇਨ ਵਿਚ ਖੇਡੇ ਗਏ ਗਰੁੱਪ-ਜੀ ਮੈਚ ਵਿਚ ਰੀਅਲ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ ਸਥਾਨਕ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਨਾਲ ਸੈਂਟਿਆਗੋ ਸੋਲਾਰੀ ਦੀ ਟੀਮ ਆਖਰੀ-16 ਵਿਚ ਜਗ੍ਹਾ ਬਣਾਉਣ ਦੇ ਨੇੜੇ

Read more..

ਜੱਜ ਨੇ ਲਿਖਿਆ, ”ਸ਼ਰਾਬ ਕੋਈ ਜ਼ਹਿਰ ਨਹੀਂ”

ਚੰਡੀਗੜ੍ਹ : ਇੰਸ਼ੋਰੈਂਸ ਕੰਪਨੀ ਨੇ ਕਸਟਮਰ ਦਾ ਡੇਢ ਲੱਖ ਰੁਪਏ ਦਾ ਮੈਡੀਕਲ ਕਲੇਮ ਸਿਰਫ ਇਸ ਲਈ ਰਿਜੈਕਟ ਕਰ ਦਿੱਤਾ ਕਿ ਉਸ ਨੇ ਹਸਪਤਾਲ 'ਚ ਭਰਤੀ ਹੋਣ ਤੋਂ ਇਕ ਦਿਨ ਪਹਿਲਾਂ ਸ਼ਰਾਬ ਪੀ ਲਈ ਸੀ। ਅਜਿਹਾ ਕਰਨ 'ਤੇ ਕੰਜ਼ਿਊਮਰ ਫੋਰਮ ਨੇ ਉਸ ਕੰਪਨੀ ਨੂੰ ਨਾ ਸਿਰਫ 1 ਲੱਖ, 58 ਹਜ਼ਾਰ, 25 ਰੁਪਏ ਵਾਪਸ ਕਰਨ, ਸਗੋਂ 25 ਹਜ਼ਾਰ ਰੁਪਏ ਹਰਜ਼ਾਨਾ ਅਤੇ 10 ਹਜ਼ਾਰ ਰੁਪਏ ਮੁਕੱਦਮਾ ਖਰਚਾ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ। ਜੱਜ ਨੇ ਆਪਣੀ ਜੱਜਮੈਂਟ 'ਚ ਲਿਖਿਆ, ''ਅਲਕੋਹਲ ਕੋਈ ਜ਼ਹਿਰ ਨਹੀਂ ਹੈ, ਜੇਕਰ ਇਸ ਨੂੰ ਘੱਟ

Read more..

ਲੋਕ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਮਾਰਟ ਫੋਨ ਵੰਡੇਗੀ ਕੈਪਟਨ ਸਰਕਾਰ

ਚੰਡੀਗੜ੍ਹ : ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਸਰਕਾਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਨੌਜਵਾਨਾਂ ਨੂੰ 30 ਲੱਖ ਸਮਾਰਟ ਫੋਨ ਵੰਡ ਸਕਦੀ ਹੈ। ਗਲੋਬਲ ਟੈਂਡਰ ਰਾਹੀਂ ਮੁਹੱਈਆ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਰਟਫੋਨਸ ਵਿਚ ਇਕ ਸਾਲ ਲਈ ਫ੍ਰੀ ਡਾਟਾ ਅਤੇ ਕਾਲਿੰਗ ਦੀ ਸਹੂਲਤ ਦਿੱਤੀ ਜਾਵੇਗੀ। ਉਦਯੋਗ ਅਤੇ ਵਪਾਰ ਵਿਭਾਗ ਵਲੋਂ ਇਸ ਸੰਬੰਧੀ ਯੋਜਨਾ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣ ਲਈ ਸਾਰੇ ਕੰਮ ਟੈਂਡਰਾਂ ਰਾਹੀਂ ਕੀਤੇ ਜਾਣਗੇ ਅਤੇ

Read more..

ਪ੍ਰਕਾਸ਼ ਪੁਰਬ ਦੀ ਮੀਟਿੰਗ ਵਿਚਾਲੇ ਛੱਡ ਗਏ ‘ਸਿੱਧੂ’

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਕੈਪਟਨ ਸਰਕਾਰ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਸ਼ੁੱਕਰਵਾਰ ਨੂੰ ਰੱਖੀ ਗਈ ਸੀ, ਜਿਸ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ ਪਰ ਜਦੋਂ ਨਵਜੋਤ ਸਿੱਧੂ ਨੂੰ ਪਤਾ ਲੱਗਿਆ ਕਿ ਪ੍ਰਕਾਸ਼ ਪੁਰਬ ਬਾਰੇ ਕੁਝ ਕਮੇਟੀਆਂ ਪਹਿਲਾਂ ਹੀ ਬਣਾ ਲਈਆਂ ਗਈਆਂ ਹਨ ਤਾਂ ਉਹ ਮੀਟਿੰਗ ਵਿਚਾਲੇ ਹੀ ਛੱਡ ਕੇ ਚਲੇ ਗਏ। ਸੂਤਰਾਂ ਮੁਤਾਬਕ ਜਦੋਂ ਨਵਜੋਤ ਸਿੱਧੂ ਨੂੰ ਪਤਾ ਲੱਗਿਆ ਕਿ ਪ੍ਰਕਾਸ਼ ਪੁਰਬ ਸਬੰਧੀ ਪਹਿਲਾਂ ਹੀ 8 ਕਮੇਟੀਆਂ ਬਣਾ ਲਈਆਂ ਗਈਆਂ ਹਨ

Read more..

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਜਥਾ ਰਵਾਨਾ

ਹੁਸ਼ਿਆਰਪੁਰ -ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਗੁਵਰਧਨਪੁਰ ਕਾਂਸੀ ਬਨਾਰਸ ਲਈ ਅੱਜ 600 ਤੋਂ ਵੱਧ ਸੰਗਤਾਂ ਦਾ ਜਥਾ ਸੰਤ ਬਾਬਾ ਜਸਪਾਲ ਸਿੰਘ ਓਡਰਾ ਗੱਦੀ ਨਸ਼ੀਨ ਡੇਰਾ ਬਾਬਾ ਬੰਨਾ ਰਾਮ ਓਡਰਾ ਦੀ ਮੁੱਖ ਅਗਵਾਈ ਹੇਠ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਇਅਾ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਲਵੀਰ ਸਿੰਘ ਜਲੋਟਾ, ਮੱਖਣ ਸਿੰਘ, ਹਰਜਿੰਦਰ ਸਿੰਘ ਡੀ.ਈ.ਓ., ਪ੍ਰਿੰ. ਜ਼ੈਲ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੀ, ਕਰਮਬੀਰ ਸਿੰਘ, ਪ੍ਰਿੰ. ਬੂਟਾ ਰਾਮ, ਬਿਕਰਮ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ। ਸੰਗਤਾਂ ਦਾ ਇਹ ਜਥਾ ਪਿੰਡ ਜਲੋਟਾ,

Read more..

ਹੁਣ ਤੱਕ 346356 ਮੀਟ੍ਰਿਕ ਟਨ ਝੋਨਾ ਮੰਡੀਆਂ ’ਚ ਪੁੱਜਾ : ਡੀ. ਸੀ.

ਹੁਸ਼ਿਆਰਪੁਰ (ਚੰਦਰ ਪਾਲ)-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਦੀਆਂ 62 ਮੰਡੀਆਂ ਵਿਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਨਿਰਵਿਘਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 346356 ਮੀਟ੍ਰਿਕ ਟਨ ਝੋਨਾ ਮੰਡੀਆਂ ਵਿਚ ਪਹੁੰਚ ਚੁੱਕਿਆ ਹੈ, ਜਿਸ ਵਿਚੋਂ 346006 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿਚੋਂ ਪਨਗਰੇਨ ਵੱਲੋਂ 107692, ਮਾਰਕਫੈੱਡ ਵੱਲੋਂ 66644, ਪਨਸਪ ਵੱਲੋਂ 58060, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 31601, ਪੰਜਾਬ ਐਗਰੋ ਵੱਲੋਂ 32175, ਐੱਫ. ਸੀ. ਆਈ. ਵੱਲੋਂ 44926 ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 4908

Read more..

ਸਿਹਤ ਵਿਭਾਗ ਦੀ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਿਰੁੱਧ ਡਰਾਈ ਡੇਅ ਮੁਹਿੰਮ ਜਾਰੀ

ਫਤਿਹਗੜ੍ਹ ਸਾਹਿਬ - ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਵਲੋਂ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਿਰੁੱਧ ਡਰਾਈ ਡੇਅ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਮੰਡੀ ਗੋਬਿੰਦਗਡ਼੍ਹ ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਦਲੀਪ ਨਗਰ, ਸੰਤ ਨਗਰ, ਮੰਡੀ ਗੋਬਿੰਦਗਡ਼੍ਹ ਵਿਖੇ ਘਰ-ਘਰ ਜਾ ਕੇ ਡਰਾਈ ਡੇਅ ਮੁਹਿੰਮ ਤਹਿਤ ਸਰਵੇ ਕੀਤਾ ਗਿਆ ਅਤੇ ਮੌਕੇ ’ਤੇ ਕੂਲਰਾਂ, ਫਰਿਜਾਂ ਦੀਆਂ ਟਰੇਆਂ, ਗਮਲੇ, ਟਾਇਰ, ਟੁੱਟਿਆ-ਭੱਜਿਆ ਸਾਮਾਨ ਜਿਸ ’ਚ ਪਾਣੀ ਖਡ਼ਦਾ ਸੀ ਆਦਿ ਖਾਲੀ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਉਕਤ ਮੁਹੱਲਿਆਂ ਵਿਚ ਮੱਛਰਾਂ ਦਾ ਲਾਰਵਾ ਬਹੁਤ ਜ਼ਿਆਦਾ ਮਾਤਰਾ ਵਿਚ

Read more..

ਪੰਜਾਬ ਰਾਈਟਰਜ਼ ਐਂਡ ਚਰਲ ਫੋਰਮ ਵੱਲੋਂ ਅੱਜ ਦਿੱਤੇ ਜਾਣਗੇ ਐਵਾਰਡ

ਪਟਿਆਲਾ (ਮੋਹਨ ਗੁਰਪ੍ਰੀਤ ਸਿੰਘ)- ਪੰਜਾਬ ਦੇ ਸੱਭਿਆਚਾਰ ਅਤੇ ਸਾਹਿੱਤ ਦੇ ਖੇਤਰ ਵਿਚ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰ ਰਹੇ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਵੱਲੋਂ ਸ਼ਨੀਵਾਰ ਨੂੰ ‘ਪੰਜਾਬ ਰਤਨ ਐਵਾਰਡ-2018’ ਅਤੇ ‘ਪਟਿਆਲਾ ਰਤਨ ਐਵਾਰਡ- 2018’ ਦਿੱਤੇ ਜਾਣਗੇ। ਜਾਣਕਾਰੀ ਦਿੰਦਿਆਂ ਫੋਰਮ ਦੇ ਫਾਊਂਡਰ ਚੇਅਰਮੈਨ ਅਤੇ ਗਾਂਧੀਵਾਦੀ ਕਾਂਗਰਸੀ ਆਗੂ ਵੇਦ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਫੋਰਮ ਵੱਲੋਂ ਸ਼ਨੀਵਾਰ ਨੂੰ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਕਾਲੀਦਾਸ ਆਡੀਟੋਰੀਅਮ ਵਿਖੇ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਾਬਕਾ ਵਿਦੇਸ਼

Read more..

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਹੋਈ

ਪਟਿਆਲਾ (ਰਾਜੀਵ,ਜਗਜੀਤ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਤਾਰਾ ਸਿੰਘ ਮੰਡੌਲੀ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਾਰ ਸੇਵਾ ਵਿਖੇ ਹੋਈ। ਇਸ ਵਿਚ ਭਾਰੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ। ਗੁਰਬਖਸ਼ ਸਿੰਘ ਬਲਬੇਡ਼ਾ ਜ਼ਿਲਾ ਪ੍ਰਧਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿਚ ਵਿਚਾਰ-ਚਰਚਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਅਤੇ ਪਾਸ ਕੀਤੇ ਗਏ ਸ਼੍ਰੀ ਬਲਬੇਡ਼ਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਮੌਸਮ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਲਈ 17

Read more..

ਕੈਂਟਰ ਦੀ ਟੱਕਰ ਨਾਲ 3 ਕਾਰਾਂ ਨੁਕਸਾਨੀਆਂ

ਰਾਜਪੁਰਾ (ਮੋਹਨ ਗੁਰਪ੍ਰੀਤ ਸਿੰਘ)- ਅੱਜ ਦੁਪਹਿਰ ਇੱਥੇ ਰਾਜਪੁਰਾ-ਅੰਬਾਲਾ ਰੋਡ ’ਤੇ ਮਿੱਡ-ਵੇਅ ਢਾਬੇ  ਦੇ ਨਜ਼ਦੀਕ  ਕੈਂਟਰ ਚਾਲਕ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਅੱਗੇ ਜਾ ਰਹੀਅਾਂ 2 ਹੋਰ ਕਾਰਾਂ ਨਾਲ ਟਕਰਾਅ ਗਈ। ਕਾਰ ’ਚ ਸਵਾਰ ਪਤੀ-ਪਤਨੀ ਤੇ  2  ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਕ ਗੁਰਸੇਵਕ ਸਿੰਘ  ਵਾਸੀ ਪਿੰਡ ਜਸਤਨਾ ਖੁਰਦ ਲਾਲੜੂ ਕਾਰ ’ਚ ਆਪਣੀ ਪਤਨੀ ਮਨਜੀਤ ਕੌਰ, ਲੜਕੀ ਗੁਰਜੋਤ ਕੌਰ  (8),  ਬੇਟੇ ਗੁਰਬੀਰ ਸਿੰਘ ਨਾਲ ਰਾਜਪੁਰਾ ਦੇ ਨਜ਼ਦੀਕੀ ਪਿੰਡ  ਬਲਸੂਆਂ ਜਾ ਰਿਹਾ ਸੀ। ਜਦੋਂ

Read more..

ਸਰਕਾਰ ਨੇ ਸਾਇੰਸ ਸੈਮੀਨਾਰਾਂ ਦਾ ਬਾਈਕਾਟ ਕਰਨ ਵਾਲੇ ਅਧਿਆਪਕਾਂ ਦੀਅਾਂ ਕੀਤੀਆਂ ਬਦਲੀਆਂ

ਪਟਿਆਲਾ (ਮੋਹਨ ਗੁਰਪ੍ਰੀਤ ਸਿੰਘ)- ਸਿੱਖਿਆ ਵਿਭਾਗ ਵੱਲੋਂ ਲਾਏ ਜਾ ਰਹੇ ਸਾਇੰਸ ਸੈਮੀਨਾਰਾਂ ਦਾ ਬਾਈਕਾਟ ਕਰਨ ਵਾਲੇ ਅਧਿਆਪਕਾਂ ਦੀਆਂ ਬਦਲੀਆਂ ਕਰ  ਦਿੱਤੀਅਾਂ  ਗਈਅਾਂ  ਹਨ। ਇਸ ਤੋਂ ਭਡ਼ਕੇ ਅਧਿਆਪਕਾਂ ਨੇ ਅੱਜ ਜ਼ਿਲਾ ਸਿੱਖਿਆ ਅਫਸਰ ਦੇ ਦਫਤਰ ਦਾ ਘਿਰਾਓ ਕਰ ਕੇ ਸਿੱਖਿਆ ਵਿਭਾਗ ਵੱਲੋਂ ਜਾਰੀ ਬਦਲੀਆਂ ਦੇ ਆਰਡਰ ਅਤੇ ਸਿੱਖਿਆ ਸਕੱਤਰ ਦੀ ਅਰਥੀ ਸਾਡ਼ ਕੇ ਰੋਸ ਮੁਜ਼ਾਹਰਾ ਕੀਤਾ। ਆਪਣੀਆਂ ਪੂਰੀਆਂ ਤਨਖਾਹਾਂ ਲੈਣ ਲਈ ਪਟਿਆਲਾ ਵਿਚ ਅਧਿਆਪਕਾਂ ਦਾ ਮੋਰਚਾ ਅੱਜ 24ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਮੌਕੇ ਅਧਿਆਪਕ ਮੋਰਚਾ ਦੇ ਟੈਂਟ ਵਿਚ ਭੁੱਖ ਹਡ਼ਤਾਲ ’ਤੇ ਬੈਠਣ ਜਾ

Read more..

ਤਿਉਹਾਰਾਂ ਦੇ ਸਬੰਧ ’ਚ ਭੋਗਪੁਰ ਪੁਲਸ ਨੇ ਚਲਾਈ ਸਰਚ ਮੁਹਿੰਮ

ਜਲੰਧਰ (ਗੁਰਦੀਪ ਸਿੰਘ)— ਤਿਉਹਾਰਾਂ ਦੇ ਦਿਨਾਂ ਨੂੰ ਦੇਖਦਿਆਂ ਥਾਣਾ ਭੋਗਪੁਰ ਦੀ ਪੁਲਸ ਵੱਲੋਂ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਗਈ ਹੈ ਅਤੇ ਜਲੰਧਰ-ਜੰਮੂ ਰਾਸ਼ਟਰੀ ਸ਼ਾਹ ਮਾਰਗ ਤੋਂ ਲੰਘਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਥਾਣਾ ਭੋਗਪੁਰ ਦੇ ਮੁਖੀ ਨਰੇਸ਼ ਜੋਸ਼ੀ ਨੇ ਰੇਲਵੇ ਸਟੇਸ਼ਨ ਭੋਗਪੁਰ ਅਤੇ ਰੇਲਵੇ ਰੋਡ ਭੋਗਪੁਰ ਵਿਚ ਚਲਾਈ ਗਈ ਸਰਚ ਮੁਹਿੰਮ ਦੌਰਾਨ ਕੀਤਾ। ਭੋਗਪੁਰ ਪੁਲਸ ਵੱਲੋਂ ਭਾਰੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਨੇ ਮੰਗਲਵਾਰ ਸਵੇਰ ਸਮੇਂ ਅਚਾਨਕ ਰੇਲਵੇ ਸਟੇਸ਼ਨ ਭੋਗਪੁਰ ਪੁੱਜ ਕੇ ਰੇਲ ਗੱਡੀ ਦੀ ਉਡੀਕ ਵਿਚ ਬੈਠੇ ਮੁਸਾਫਰਾਂ ਅਤੇ ਜਲੰਧਰ-ਪਠਾਨਕੋਟ

Read more..

ਕਪਤਾਨੀ ਤਾਂ ਮਿਲ ਗਈ ਪਰ ਯੋ-ਯੋ ਟੈਸਟ ‘ਚ ਫੈਲ ਹੋਇਆ ਯੂ.ਪੀ. ਦਾ ਨਵਾਂ ਕਪਤਾਨ

ਨਵੀਂ ਦਿੱਲੀ (ਮੋਹਨ ਗੁਰਪ੍ਰੀਤ ਸਿੰਘ)— ਯੂ.ਪੀ. ਦੀ ਟੀਮ 2018-19 ਰਣਜੀ ਸੈਸ਼ਨ ਲਈ ਸੁਰੇਸ਼ ਰੈਨਾ ਦੀ ਜਗ੍ਹਾ ਆਕਸ਼ਦੀਪ ਨਾਥ ਨੂੰ ਆਪਣਾ ਕਪਤਾਨ ਘੋਸ਼ਿਤ ਕੀਤਾ ਹੈ, ਹਾਲਾਂਕਿ ਹੁਣ ਲੱਗਦਾ ਹੈ ਕਿ ਮੈਨੇਜਮੈਂਟ ਦੇ ਇਸ ਫੈਸਲੇ 'ਤੇ ਸਵਾਲ ਉਠਾਏ ਜਾ ਰਹੇ ਹਨ। ਟੀਮ ਦੇ ਨਵੇਂ ਕਪਤਾਨ ਅਕਾਸ਼ਦੀਪ ਨਾਥ ਯੋ-ਯੋ ਟੈਸਟ ਪਾਸ ਨਹੀਂ ਕਰ ਪਾਏ ਹਨ। ਇਹ ਟੈਸਟ ਅਕਤੂਬਰ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਕਰਾਇਆ ਗਿਆ ਸੀ। ਇਕ ਖਬਰ ਮੁਤਾਬਕ ਕਪਤਾਨ ਅਕਾਸ਼ਦੀਪ ਤੋਂ ਇਲਾਵਾ ਗੇਂਦਬਾਜ਼ ਅੰਕਿਤ ਰਾਜਪੂਤ ਵੀ ਟੈਸਟ 'ਚ ਫੇਲ ਰਹੇ ਹਨ। ਭਾਰਤੀ ਟੀਮ 'ਚ ਯੋ-ਯੋ ਟੈਸਟ ਨੂੰ

Read more..

3 ਸਾਲ ਪਹਿਲਾਂ ਵਾਪਰੇ ਬੇਅਦਬੀ ਮਾਮਲੇ ‘ਚ ਦੋ ਡੇਰਾ ਪ੍ਰੇਮੀ ਨਾਮਜ਼ਦ

ਮੋਗਾ : ਜ਼ਿਲਾ ਮੋਗਾ ਦੇ ਪਿੰਡ ਮੱਲਕੇ ਵਿਖੇ ਅਕਾਲੀ ਹਕੂਮਤ ਵੇਲੇ ਲਗਭਗ 3 ਵਰ੍ਹੇ ਪਹਿਲਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ 4 ਨਵੰਬਰ 2015 ਨੂੰ ਹੋਈ ਬੇਅਦਬੀ ਦੇ ਮਾਮਲੇ ਵਿਚ ਜਾਂਚ ਕਰ ਰਹੀ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਟੀਮ ਨੇ ਦੋ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਡੇਰਾ ਪ੍ਰੇਮੀਆਂ ਅਮਰਦੀਪ ਸਿੰਘ ਦੀਪਾ ਅਤੇ ਮਿੱਠੂ ਸਿੰਘ ਨੂੰ ਨਾਲ ਲੈ ਕੇ ਵਿਸ਼ੇਸ਼ ਜਾਂਚ ਟੀਮ

Read more..

ਅਮਰੀਕਾ ਅੰਬੈਸੀ ‘ਚ ਅੰਮ੍ਰਿਤਧਾਰੀ ਸਿੱਖਾਂ ਦਾ ਹੋ ਰਿਹਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬੈਂਸ

ਚੰਡੀਗੜ੍ਹ - ਦਿੱਲੀ ਸਥਿਤ ਅਮਰੀਕਾ ਅੰਬੈਸੀ 'ਚ ਅੰਮ੍ਰਿਤਧਾਰੀ ਸਿੱਖਾਂ ਦਾ ਅਪਮਾਨ ਹੋ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਦੱਸਿਆ ਕਿ ਉਹ ਮੰਗਲਵਾਰ ਨੂੰ ਦਿੱਲੀ ਵਿਖੇ ਆਪਣੇ ਸਾਥੀ ਜਸਵਿੰਦਰ ਸਿੰਘ ਖਾਲਸਾ ਨਾਲ ਅਮਰੀਕਾ ਅੰਬੈਸੀ 'ਚ ਵੀਜ਼ਾ ਲੈਣ ਲਈ ਆਏ ਸਨ। ਇੰਟਰਵਿਉੂ ਜਾਣ ਤੋਂ ਪਹਿਲਾਂ ਬਾਹਰ ਸਕਿਓਰਿਟੀ ਗਾਰਡ ਵਲੋਂ ਉਨ੍ਹਾਂ ਦੇ ਸਾਥੀ ਜਸਵਿੰਦਰ ਸਿੰਘ ਖਾਲਸਾ ਨੂੰ ਸਿਰੀ ਸਾਹਿਬ ਬਾਹਰ ਉਤਾਰ ਕੇ ਜਾਣ ਬਾਰੇ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਹ ਦੇਣ ਸ੍ਰੀ

Read more..

ਭਾਈ ਘਨੱਈਆ ਜੀ ਸੇਵਾਪੰਥੀ ਦਲ ਵੱਲੋਂ 2 ਜ਼ਰੂਰਤਮੰਦ ਮਰੀਜ਼ਾਂ ਲਈ ਵਿੱਤੀ ਮਦਦ ਭੇਟ

  ਹੁਸ਼ਿਆਰਪੁਰ -ਪੰਜਾਬ ਵਿਚ ਜ਼ਰੂਰਤਮੰਦ ਮਰੀਜ਼ਾਂ ਦੇ ਇਲਾਜ ਲਈ ਵਿੱਤੀ ਮਦਦ ਦੇਣ ਦਾ ਮਿਸ਼ਨ ਚਲਾ ਰਹੇ ਭਾਈ ਘਨੱਈਆ ਜੀ ਸੇਵਾਪੰਥੀ ਦਲ ਨੇ ਸੂਬੇ ਦੇ ਦੋ ਹੋਰ ਮਰੀਜ਼ਾਂ ਦੀ ਇਲਾਜ ਲਈ ਬਾਂਹ ਫਡ਼ੀ ਹੈ। ਦਲ ਨਾਲ ਸਬੰਧਤ ਮਲੇਸ਼ੀਆ ਵੱਲੋਂ ਭੇਜੀ ਰਾਸ਼ੀ ਪੰਜਾਬ ਵਿਚ ਸੇਵਾਦਾਰ ਭਾਈ ਮਨਜੀਤ ਸਿੰਘ ਖਾਲਸਾ ਨੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਭੇਟ ਕੀਤੀ। ਗੁਰਦੁਆਰਾ ਦਮਦਮਾ ਸਾਹਿਬ ਪਠਾਨਕੋਟ ਵਿਚ ਗ੍ਰੰਥੀ ਭਾਈ ਕੁਲਵੰਤ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਬੀਮਾਰ ਧੀ ਦੇ ਇਲਾਜ ਲਈ ਦਲ ਨੇ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਦੇ ਸਹਿਯੋਗ ਨਾਲ 30600

Read more..

ਵਿਦਿਆਰਥੀਆਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਕੱਢੀ ਰੈਲੀ

ਹੁਸ਼ਿਆਰਪੁਰ — ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਜਾਗਰੂਕ ਕਰਨ ਸਬੰਧੀ ਸਥਾਨਕ ਗਿਆਨੀ ਕਰਤਾਰ ਸਿੰਘ ਯਾਦਗਾਰੀ ਕਾਲਜ ਵਿਖੇ ਸੈਮੀਨਾਰ ਦਾ ਆਯੋਜਨ ਪ੍ਰਿੰ. ਰਜਿੰਦਰ ਕੌਰ ਦੀ ਦੇਖ ਰੇਖ ਹੇਠ ਪ੍ਰਿੰ. ਭਾਰਤ ਭੂਸ਼ਨ ਨੋਡਲ ਸਵੀਪ ਅਫ਼ਸਰ ਹਲਕਾ ਉਡ਼ਮੁਡ਼, ਕਰਨ ਸਿੰਘ ਸੈਕਟਰੀ ਆਰ. ਟੀ. ਏ. ਹੁਸ਼ਿਆਰਪੁਰ-ਕਮ-ਰਿਟਰਨਿੰਗ ਅਫ਼ਸਰ, ਮਲਕੀਤ ਸਿੰਘ ਨੋਡਲ ਅਫ਼ਸਰ ਆਦਿ ਦੀ ਹਾਜ਼ਰੀ ’ਚ ਨਾਇਬ ਤਹਿਸੀਲਦਾਰ ਟਾਂਡਾ ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋੲੇ। ਸੈਮੀਨਾਰ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਚੋਣ ਕਮਿਸ਼ਨ ਵੱਲੋਂ ਸਹੀ ਤਰੀਕੇ ਨਾਲ ਵੋਟਰ ਦੀ ਸਿੱਖਿਆ ਤੇ ਸਹਿਭਾਗਤਾ ਮੁਹਿੰਮ ਨੂੰ ਸਫ਼ਲ ਬਣਾਉਣ ਦਾ ਪ੍ਰਣ ਕੀਤਾ

Read more..

ਪੰਜਾਬ ਤੇ ਚਰਚਿਲ ਬ੍ਰਦਰਜ਼ ਨੇ ਖੇਡਿਆ ਗੋਲ-ਰਹਿਤ ਡਰਾਅ

ਪੰਚਕੂਲਾ— ਸਾਬਕਾ ਚੈਂਪੀਅਨ ਮਿਨਰਵਾ ਪੰਜਾਬ ਤੇ ਗੋਆ ਦੇ ਚਰਚਿਲ ਬ੍ਰਦਰਜ਼ ਨੇ 12ਵੀ ਹੀਰੋ ਆਈ-ਲੀਗ ਫੁੱਟਬਾਲ ਚੈਂਪੀਅਨਸ਼ਿਪ ਵਿਚ ਐਤਵਾਰ ਗੋਲ-ਰਹਿਤ ਡਰਾਅ ਖੇਡਿਆ। ਪੰਚਕੂਲਾ ਦੇ ਤਾਓ ਦੇਵੀਲਾਲ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਪੰਜਾਬ ਤੇ ਚਰਚਿਲ ਬ੍ਰਦਰਜ਼ ਨੇ ਡਰਾਅ ਨਾਲ ਅੰਕ ਵੰਡ ਲਏ। ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਦੋਵਾਂ ਟੀਮਾਂ ਨੇ ਇਸ ਮੁਕਾਬਲੇ 'ਚ ਮਿਲੇ ਮੌਕੇ ਬਰਬਾਦ ਕੀਤੇ।

ਬੱਸ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਪਟਿਆਲਾ (ਮੋਹਨ ਗੁਰਪ੍ਰੀਤ ਸਿੰਘ)- ਸ਼ਹਿਰ ਦੇ ਬੱਸ ਸਟੈਂਡ ਵਿਖੇ ਅੱਜ ਇਕ ਪੀ. ਆਰ. ਟੀ. ਸੀ. ਬੱਸ ਦੀ ਲਪੇਟ ਵਿਚ ਆਉਣ ਨਾਲ ਇਕ ਮੋਟਰਸਾਈਕਲ  ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਸਨੌਰ ਹਾਲ ਨਿਵਾਸੀ ਜੋਗਿੰਦਰ ਨਗਰ ਬਡੂੰਗਰ ਵਜੋਂ ਹੋਈ। ਇਸ ਸਬੰਧੀ ਐੈੱਸ. ਐੈੱਚ. ਓ. ਜਾਨਪਾਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪਿੰਡ ਪਵਰੀ ਵਿਖੇ ਕੋਆਪ੍ਰੇਟਿਵ ਸੋਸਾਇਟੀ ’ਚ ਤਾਇਨਾਤ ਸੀ। ਅੱਜ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਸਵੇਰੇ ਜਾ ਰਿਹਾ ਸੀ। ਜਿਉਂ ਹੀ  ਉਹ ਬੱਸ ਸਟੈਂਡ ਕੋਲ ਪਹੁੰਚਿਆ ਤਾਂ ਬੱਸ ਦੀ ਲਪੇਟ ਆ

Read more..

ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ, ਪਿਤਾ ਗ੍ਰਿਫਤਾਰ; ਪੁੱਤਰ ਫਰਾਰ

ਪਟਿਆਲਾ —ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਅੱਜ ਖੁਦ ਟੀਮ ਦੀ ਅਗਵਾਈ ਕਰਦੇ ਹੋਏ ਸੀ. ਆਈ. ਏ. ਸਟਾਫ ਸਮਾਣਾ ਦੀ ਟੀਮ ਦੇ ਨਾਲ ਘੱਗਾ ਨੇੜਲੇ ਪਿੰਡ ਦੇਧਨਾ ਵਿਖੇ ਨਕਲੀ ਸ਼ਰਾਬ ਤਿਆਰ ਕਰਨ ਵਾਲੀ  ਇਕ  ਫੈਕਟਰੀ ਫੜ ਕੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਥੋਂ ਵੱਡੀ ਮਾਤਰਾ ਵਿਚ ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਬੋਤਲਾਂ, ਢੱਕਣ, ਖਾਲੀ ਡਰੰਮ, ਕੱਚ ਦੇ ਪੈਮਾਨੇ ਸੁਰਾਹੀ ਵਰਗੇ, ਖਾਲੀ ਬੋਤਲਾਂ, ਅਸਲੀ ਮੋਟਾ ਸੰਤਰਾ ਗੋਲ ਦਾ ਜਾਅਲੀ ਮਾਰਕਾ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਪੁਲਸ ਵੱਲੋਂ ਇਸ ਮਾਮਲੇ ਵਿਚ ਪਿਤਾ ਰਘਬੀਰ

Read more..

ਰਿਆਜ਼ਪੁਰਾ ਬਲਾਸਟ ਮਾਮਲਾ: ਪ੍ਰਵਾਸੀ ਨੇਪਾਲੀ ਸੰਘ ਭਾਰਤ ਨੇ ਪੀੜਤਾਂ ਲਈ ਕੀਤੀ ਮੁਆਵਜ਼ੇ ਦੀ ਮੰਗ

ਜਲੰਧਰ— ਇਥੋਂ ਦੇ ਸੈਂਟਰਲ ਟਾਊਨ 'ਚ ਸਥਿਤ ਰਿਆਜ਼ਪੁਰਾ 'ਚ ਮਾਰਚ ਮਹੀਨੇ 'ਚ ਹੋਏ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦੀ ਫੈਕਟਰੀ 'ਚ ਬਲਾਸਟ ਨਾਲ ਮਾਰੇ ਗਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਨਾ ਦੇਣ ਕਰਕੇ ਪ੍ਰਵਾਸੀ ਨੇਪਾਲੀ ਸੰਘ ਨੇ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਮੁਆਵਜ਼ੇ ਦੀ ਅਪੀਲ ਕੀਤੀ। ਇਸ ਮੌਕੇ ਸੰਘ ਦੇ ਪ੍ਰਧਾਨ ਸੂਰਿਆ ਥਾਪਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਫੈਕਟਰੀ ਅਤੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਬਜਾਏ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕਰ ਦੇਣਾ ਬਿਲਕੁਲ ਗਲਤ ਹੈ। ਸੰਸਥਾ ਵੱਲੋਂ ਸਖਤ ਸ਼ਬਦਾਂ

Read more..

IND vs WI : ਭਾਰਤ ਨੇ ਜਿੱਤਿਆ ਟਾਸ, ਵਿੰਡੀਜ਼ ਕਰੇਗਾ ਪਹਿਲਾਂ ਗੇਂਦਬਾਜ਼ੀ

ਮੁੰਬਈ : ਭਾਰਤ ਤੇ ਵਿੰਡੀਜ਼ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਮੁੰਬਈ ਦੇ ਬ੍ਰਾਬੋਰਨ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਭਾਰਤ ਨੇ ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪਿਛਲੇ ਦੋ ਮੈਚਾਂ 'ਚ ਸੈਂਕੜੇ ਵੀ ਜਿੱਤ ਨਹੀਂ ਦਿਵਾ ਸਕੇ ਤੇ ਉਸ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਚੌਥੇ ਵਨ ਡੇ ਵਿਚ ਜਿੱਤ ਦਰਜ ਕਰਨ 'ਤੇ ਸੀਰੀਜ਼ ਵਿਚ ਬੜ੍ਹਤ ਬਣਾਉਣ ਲਈ ਟੀਮ ਨੂੰ ਆਪਣੀਆਂ ਯੋਜਨਾਵਾਂ

Read more..

ਅਪਾਹਜ ਔਰਤ ਦੇ ਘਰ ਜਾ ਕੇ ਕੁੱਟਮਾਰ ਤੇ ਚੋਰੀ ਕਰਨ ਵਾਲਾ ਸ਼ਿਵ ਸੈਨਾ ਦਾ ਨੇਤਾ ਗ੍ਰਿਫਤਾਰ

ਜਲੰਧਰ ,ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਅਪਾਹਜ ਮਹਿਲਾ ਦੇ ਘਰ ਜਾ ਕੇ ਕੁੱਟਮਾਰ ਕਰਨ ਅਤੇ ਜ਼ਬਰਦਸਤੀ ਘਰ ਦਾ ਸਾਮਾਨ ਚੋਰੀ ਕਰਨ ਦੇ ਕੇਸ 'ਚ ਨਾਮਜ਼ਦ ਦੋਸ਼ੀ ਜੋ ਕਿ ਸ਼ਿਵ ਸੈਨਾ ਦਾ ਸਮਰਥਕ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਕੇਸ ਦੇ ਨਾਮਜ਼ਦ ਦੋਸ਼ੀ ਨਰਿੰਦਰ ਸਿੰਘ ਮਿੱਠੂ ਪੁੱਤਰ ਜਸਪਾਲ ਸਿੰਘ ਵਾਸੀ ਡੀ. ਸੀ. ਨਗਰ ਮਿੱਠਾਪੁਰ ਰੋਡ ਨੂੰ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਉਸ ਦੇ ਘਰ ਬਾਹਰੋਂ ਹੀ ਗ੍ਰਿਫਤਾਰ ਕਰ ਲਿਆ ਹੈ। ਇਹ ਹੈ ਮਾਮਲਾ

Read more..

ਏਡਿਡ ਕਾਲਜਾਂ ਦੇ 1925 ਅਸਿਸਟੈਂਟ ਪ੍ਰੋਫੈਸਰਾਂ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ

ਪਟਿਆਲਾ, ਸੂਬੇ ਦੇ 136 ਗੌਰਮਿੰਟ ਏਡਿਡ ਕਾਲਜਾਂ ਦੇ 1925 ਅਸਿਸਟੈਂਟ ਪ੍ਰੋਫੈਸਰਾਂ ਨੇ ਬੇਸਿਕ-ਪੇ ’ਤੇ 3 ਸਾਲ ਪਰਖ-ਕਾਲ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਸਰਕਾਰ ਦੁਆਰਾ ਰੈਗੂਲਰ ਸਕੇਲ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਇੱਥੇ ਬਾਰਾਂਦਰੀ ਗੇਟ ਵਿਖੇ ਰੋਸ ਧਰਨਾ ਲਾ ਕੇ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਪਿੱਟ-ਸਿਆਪਾ ਕੀਤਾ। ‘ਕਰੋ ਜਾਂ ਮਰੋ’ ਦੀ ਰਣਨੀਤੀ ਤਹਿਤ ਆਪਣੀਆਂ ਮੰਗਾਂ ਮਨਵਾਉਣ ਲਈ ਅਡ਼ੇ ਸਹਾਇਕ ਪ੍ਰੋਫੈਸਰਾਂ ਨੇ ਆਖਿਆ ਕਿ ਅਸੀਂ ਯੂ. ਜੀ. ਸੀ. ਨੈੱਟ ਦੀ ਕੌਮੀ ਪ੍ਰੀਖਿਆ ਪਾਸ ਕਰਨ ਤੋਂ 2 ਸਾਲ ਐੱਮ. ਫਿਲ ਅਤੇ ਲਗਭਗ 5 ਸਾਲ ਪੀਐੱਚ.

Read more..

ਖੇਡਾਂ ’ਚ ਪੁਜ਼ੀਸ਼ਨ ਨਾ ਆਉਣ ਕਾਰਨ ਲਡ਼ਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਖਤਮ ਕੀਤੀ ਜੀਵਨ-ਲੀਲਾ

ਸਮਾਣਾ, ਸ਼ੁਤਰਾਣਾ ਵਿਖੇ ਹੋਈਆਂ ਜ਼ੋਨ ਪੱਧਰ ਦੀਆਂ ਖੇਡਾਂ ਵਿਚ ਕੋਈ ਪੁਜ਼ੀਸ਼ਨ ਹਾਸਲ ਨਾ ਕਰਨ ’ਤੇ ਮਾਯੂਸ ਲਡ਼ਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ®ਸਿਵਲ ਹਸਪਤਾਲ ਸਮਾਣਾ ਵਿਚ ਸੁਦੇਸ਼ ਰਾਣੀ (17) ਪੁੱਤਰੀ ਅਮਰਜੀਤ ਸਿੰਘ ਵਾਸੀ ਗੁਲਾਡ਼ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਆਏ ਪੁਲਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਮੁਤਾਬਕ ਉਸ ਦੀ ਲਡ਼ਕੀ ਗੁਲਾਡ਼ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 11ਵੀਂ ਕਲਾਸ ਦੀ ਵਿਦਿਆਰਥਣ ਸੀ। ਸ਼ੁਤਰਾਣਾ ਵਿਖੇ ਸਥਿਤ ਸਕੂਲ ਵਿਚ ਜ਼ੋਨ ਪੱਧਰ ਦੇ ਮੁਕਾਬਲੇ ਹੋ ਰਹੇ ਸਨ।

Read more..

ਅਗਾਂਹਵਧੂ ਕਿਸਾਨ ਦੇ ਖੇਤ ’ਚ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਪੁੱਜਾ ਥਾਣੇ

ਸਮਰਾਲਾ,ਪਿੰਡ ਦੀਵਾਲਾ ਦੇ ਅਗਾਂਹਵਧੂ ਕਿਸਾਨ, ਜਿਸ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਪਿਛਲੇ ਸਮਿਆਂ ਦੌਰਾਨ ਪਰਾਲੀ ਨਾ ਫੂਕਣ ਬਦਲੇ ਸਨਮਾਨਤ ਕੀਤਾ ਜਾ ਚੁੱਕਾ ਹੈ, ਦੇ ਖੇਤਾਂ ਵਿਚ ਅਚਾਨਕ ਲੱਗੀ ਅੱਗ ਦਾ ਸੱਚ ਕੁਝ ਹੋਰ ਹੀ ਸਾਹਮਣੇ ਆਇਆ ਹੈ। ਇਹ ਮਾਮਲਾ ਥਾਣਾ ਸਮਰਾਲਾ ਵਿਚ ਪੁੱਜ ਚੁੱਕਾ ਹੈ, ਜਿਥੇ ਪੀੜਤ ਕਿਸਾਨ ਨੇ ਦੋਸ਼ ਲਾਇਆ ਕਿ ਮੇਰੀਆਂ ਸਬਸਿਡੀਆਂ ਰੁਕਵਾਉਣ ਲਈ ਸਾਜ਼ਿਸ਼ ਅਧੀਨ ਗੁਆਂਢੀ ਕਿਸਾਨ ਵਲੋਂ ਖੇਤ ਵਿਚ ਖਡ਼੍ਹੀ ਪਰਾਲ਼ੀ ਨੂੰ ਅੱਗ ਲਾਈ ਗਈ। ਜਾਣਕਾਰੀ ਅਨੁਸਾਰ ਕਿਸਾਨ ਸੁਖਜੀਤ ਸਿੰਘ  ਨੇ ਐੱਸ. ਐੱਚ. ਓ. ਸਮਰਾਲਾ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਾਇਆ ਕਿ

Read more..

ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਬੰਧੀ ਪ੍ਰਦੂਸ਼ਣ ਵੱਡੇ ਪੱਧਰ ’ਤੇ ਘਟਿਆ

ਮੋਹਾਲੀ,  ਪੰਜਾਬ ਸਰਕਾਰ ਦੇ ਯਤਨਾਂ ਸਦਕਾ ਵੱਡੀ ਗਿਣਤੀ ’ਚ ਕਿਸਾਨ ਪਰਾਲੀ ਨਾ ਫੂਕਣ ਸਬੰਧੀ ਜਾਗਰੂਕ ਹੋਏ ਹਨ ਤੇ ਪਰਾਲੀ ਨਾ ਫੂਕਣ ਸਬੰਧੀ ਚੱਲ ਰਹੀ ਮੁਹਿੰਮ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰਾਲੀ ਫੂਕਣ ਨਾਲ ਹੋਣ ਵਾਲਾ ਪ੍ਰਦੂਸ਼ਣ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਹੁਤ ਘਟਿਆ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਪੰਜਾਬ ’ਚ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 300 ਦੇ ਨੇੜੇ ਸੀ ਤੇ ਇਸ ਵਾਰ 125 ਦੇ ਨੇੜੇ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਕਾਹਨ ਸਿੰਘ ਪੰਨੂੰ

Read more..

ਸੂਬੇ ’ਚ 3486102 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

ਚੰਡੀਗਡ਼੍ਹ, ਪੰਜਾਬ ਵਿਚ 20 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵਲੋਂ 3486102 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚ ਸਥਿਤ ਵੱਖ-ਵੱਖ ਖ਼ਰੀਦ ਕੇਂਦਰਾਂ ’ਚੋਂ ਖ਼ਰੀਦੇ ਕੁੱਲ 3486102 ਮੀਟ੍ਰਿਕ ਟਨ ਝੋਨੇ ਵਿਚੋਂ 3441230 ਮੀਟ੍ਰਿਕ ਟਨ ਸਰਕਾਰੀ Îਏਜੰਸੀਆਂ ਵਲੋਂ ਜਦਕਿ 44872 ਮੀਟ੍ਰਿਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵਲੋਂ ਖ਼ਰੀਦਿਆ ਜਾ ਚੁੱਕਾ ਹੈ। ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਵਲੋਂ 1127884 ਟਨ, ਮਾਰਕਫੈੱਡ ਵਲੋਂ 829041 ਟਨ ਅਤੇ ਪਨਸਪ ਵਲੋਂ 705969 ਟਨ ਝੋਨਾ

Read more..

ਅਕਾਲੀ ਦਲ ਵਲੋਂ ਨਵਜੋਤ ਸਿੱਧੂ ਨੂੰ ਬਰਖਾਸਤ ਤੇ ਬੀਬੀ ਸਿੱਧੂ ਤੇ ਦੁਸਹਿਰਾ ਪ੍ਰਬੰਧਕਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਐਤਵਾਰ ਨੂੰ ਅੰਮ੍ਰਿਤਸਰ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਸਥਾਨਕ ਸਰਕਾਰ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖਾਸਤ ਕਰਨ ਅਤੇ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਜੁੜੀ ਕੋਰ ਕਮੇਟੀ, ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਸੀਨੀਅਰ ਆਗੂਆਂ ਨੇ ਇਸ ਦੁਖਾਂਤਕ ਘਟਨਾ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਨਿਆਂਇਕ

Read more..

ਗੋਲੀ ਮਾਰ ਕੇ ਦਵਾਈ ਵਿਕ੍ਰੇਤਾ ਤੋਂ ਲੁੱਟੀ ਨਕਦੀ

ਅੰਮ੍ਰਿਤਸਰ/ਜੰਡਿਆਲਾ ਗੁਰੂ,  ਕਸਬਾ ਜੰਡਿਆਲਾ ਗੁਰੂ ’ਚ ਲੁਟੇਰਿਆਂ ਵੱਲੋਂ ਮਚਾਈ ਜਾਣ ਵਾਲੀ ਦਹਿਸ਼ਤ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਇਕ ਕਬਾਡ਼ੀਏ ਨੂੰ ਗੋਲੀ ਮਾਰਨ ਮਗਰੋਂ ਕਰੀਬ 1 ਲੱਖ ਦੀ ਨਕਦੀ ਖੋਹ ਕੇ ਦੌਡ਼ਨ ਦਾ ਮਾਮਲਾ ਅਜੇ ਸੁਲਝਿਆ ਵੀ ਨਹੀਂ ਕਿ ਅੱਜ ਇਕ ਵਾਰ ਫਿਰ ਲੁਟੇਰਿਆਂ ਨੇ ਨਵੀਂ ਵਾਰਦਾਤ ਨੂੰ ਅੰਜਾਮ ਦਿੰਦਿਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਲਿਆ। ਕੱਟਡ਼ਾ ਸ਼ੇਰ ਸਿੰਘ ਵਾਸੀ ਦਵਾਈਅਾਂ ਦੇ ਵਪਾਰੀ ਨੂੰ ਗੋਲੀ ਮਾਰਦਿਆਂ ਇਨ੍ਹਾਂ ਲੁਟੇਰਿਆਂ ਵੱਲੋਂ ਉਗਰਾਹੀ ਕੀਤੀ ਗਈ 1 ਲੱਖ ਦੀ

Read more..

ਚੋਰੀ ਦੇ ਮੋਟਰਸਾਈਕਲਾਂ ਸਣੇ 1 ਗ੍ਰਿਫਤਾਰ, 3 ਫਰਾਰ

ਪੱਟੀ, ਤਰਨਤਾਰਨ,  ਥਾਣਾ ਸਦਰ ਪੱਟੀ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਦ ਕਿ ਤਿੰਨ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਏ. ਐੱਸ.ਆਈ ਚਰਨ ਸਿੰਘ ਨੇ ਦੱਸਿਆ ਕਿ ਉਹ  ਪੁਲਸ ਪਾਰਟੀ ਨਾਲ ਗਸ਼ਤ ਦੇ ਸਬੰਧ ’ਚ  ਸਭਰਾ ਤੋਂ ਕੁੱਤੀਵਾਲਾ ਨੂੰ ਜਾ ਰਹੇ ਸੀ ਕਿ ਮੁਖਬਰ ਇਤਲਾਹ ਦਿੱਤੀ ਕਿ ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ, ਇੰਦਰਜੀਤ ਸਿੰਘ ਪੁੱਤਰ ਬਾਗਾ ਸਿੰਘ, ਅਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀਆਨ ਸਭਰਾ ਵੱਖ-ਵੱਖ ਮੋਟਰਸਾਈਕਲ

Read more..

ਰੇਲ ਹਾਦਸੇ ਦਾ ਅੱਖੀਂ ਦੇਖਿਆ ਮੰਜ਼ਰ ਨਹੀਂ ਸਹਿ ਸਕੀ ਨਵ-ਵਿਆਹੁਤਾ, ਦਿਮਾਗ ਦੀ ਨਾੜੀ ਫਟੀ

ਅੰਮ੍ਰਿਤਸਰ, ਮੋਹਕਮਪੁਰਾ ਬਿੱਲੇ ਵਾਲਾ ਚੌਕ ’ਚ ਆਪਣੇ ਪੇਕੇ ਘਰ ਦੁਸਹਿਰਾ ਦੇਖਣ ਆਈ 20 ਸਾਲ ਦੀ ਰਿੰਪੀ ਦੇ ਦਿਮਾਗ ਦੀ ਨਾੜੀ ਫਟ ਜਾਣ ਨਾਲ ਪਿਛਲੀ ਰਾਤ ਇਕ ਨਿੱਜੀ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਰਿੰਪੀ ਦੇ ਭਰਾ ਦੀਪਕ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 6 ਮਹੀਨੇ ਪਹਿਲਾਂ ਨਿਊ ਅੰਮ੍ਰਿਤਸਰ ਵਿਖੇ ਹੋਇਆ ਸੀ, ਉਹ ਵਿਆਹ ਤੋਂ ਬਾਅਦ ਪਹਿਲਾ ਦੁਸਹਿਰਾ ਦੇਖਣ ਲਈ ਆਪਣੇ ਪੇਕੇ ਘਰ ਆਈ ਸੀ ਕਿ ਉਸ ਨੇ ਜੌਡ਼ਾ ਫਾਟਕ ਵਿਖੇ ਹੋਏ ਰੇਲ ਹਾਦਸੇ ਦਾ ਸਾਰਾ ਮੰਜ਼ਰ ਆਪਣੀਅਾਂ ਅੱਖਾਂ ਨਾਲ ਦੇਖਿਆ, ਜਿਸ ਦਾ

Read more..

ਜੰਮੂ-ਕਸ਼ਮੀਰ ਦੇ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ 2 ਟਰੱਕ ਰਵਾਨਾ

ਜਲੰਧਰ , ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ 482ਵਾਂ ਤੇ 483ਵਾਂ 2 ਟਰੱਕ ਰਵਾਨਾ ਕੀਤੇ ਗਏ । ਰਾਹਤ ਸਮੱਗਰੀ ਦੇ ਇਹ ਟਰੱਕ ਸ਼੍ਰੀ ਗਿਆਨ ਸਥਲ ਮੰਦਿਰ ਲੁਧਿਆਣਾ ਤੇ ਘਨੌਰ ਦੇ ਐੱਮ. ਐੱਲ. ਏ. ਮਦਨ ਲਾਲ ਜਲਾਲਪੁਰੀ ਵੱਲੋਂ ਭੇਜੇ ਗਏ ਹਨ । ਇਨ੍ਹਾਂ ਟਰੱਕਾਂ ਨੂੰ ਸਮਾਜ ਸੇਵੀ ਮੈਂਬਰਾਂ ਸਮੇਤ ਪਦਮਸ੍ਰੀ ਵਿਜੈ ਚੋਪੜਾ ਜੀ ਵੱਲੋਂ ਰਵਾਨਾ ਕੀਤਾ ਗਿਆ। ਦੱਸ ਦੇਈਏ ਕਿ ਜੰਮੂ ਕਸ਼ਮੀਰ ਦੇ ਪੀੜਤਾਂ ਲਈ ਇਹ ਮੁਹਿੰਮ ਪਿਛਲੇ ਕਈ ਸਾਲਾਂ ਤੋਂ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੇ ਤਹਿਤ ਪੰਜਾਬ ਤੇ ਹੋਰਨਾਂ ਰਾਜਾਂ ਦੇ

Read more..

ਪ੍ਰਤਾਪ ਬਾਗ ’ਚ ਦੁਕਾਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਜਲੰਧਰ, ਸਥਾਨਕ ਪ੍ਰਤਾਪ ਬਾਗ ’ਚ ਅਚਾਨਕ ਇਕ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਨਾਲ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦਿਅਾਂ ਹੀ ਦੁਕਾਨ ਮਾਲਕ ਮੌਕੇ ’ਤੇ ਪਹੁੰਚਿਆ ਤੇ ਘਟਨਾ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਯੂਨੀਵਰਸਲ ਟਰੇਡਰਜ਼ ਦੇ ਮਾਲਕ ਗੁਰਪ੍ਰੀਤ ਨੇ ਦੱਸਿਆ ਕਿ ਉਹ ਕੁਝ ਸਮੇਂ ਪਹਿਲਾਂ ਹੀ ਦੁਕਾਨ ਬੰਦ ਕਰ ਕੇ ਗਏ ਸਨ। ਅਚਾਨਕ ਦੁਕਾਨ 'ਚ ਅੱਗ ਲੱਗਣ ਦੀ ਸੂਚਨਾ ਮਿਲਦਿਅਾਂ ਹੀ ਉਹ ਮੌਕੇ 'ਤੇ ਪਹੁੰਚੇ ਤੇ ਘਟਨਾ ਸਬੰਧੀ ਫਾਇਰ ਬ੍ਰਿਗੇਡ

Read more..

9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਨੂਰਮਹਿਲ,  ਨੂਰਮਹਿਲ ਪੁਲਸ ਨੇ ਇਕ ਵਿਅਕਤੀ ਨੂੰ 9 ਬੋਤਲਾਂ ਨਾਜਾਇਜ਼  ਸ਼ਰਾਬ ਸਮੇਤ ਕਾਬੂ ਕੀਤਾ। ਥਾਣਾ ਮੁਖੀ ਸੁਰਜੀਤ ਸਿੰਘ ਮਾਗਟ ਨੇ ਦੱਸਿਆ ਕਿ ਏ. ਐੱਸ. ਆਈ.  ਜਗਦੇਵ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਪਿੰਡ ਜਨਤਾ ਨਗਰ ਜਾ ਰਹੇ ਸੀ ਕਿ ਜਨਤਾ ਨਗਰ  ਵਲੋਂ ਪੈਦਲ ਆ ਰਹੇ ਇਕ ਵਿਆਕਤੀ ਨੂੰ ਸ਼ੱਕ ਅਾਧਾਰ ’ਤੇ ਰੋਕਿਆ, ਜਿਸ ਹੱਥ ਵਿਚ ਫਡ਼ੀ  ਪਲਾਸਟਿਕ ਕੈਨੀ ਚੈਕ ਕੀਤੀ ਤਾਂ ਉਸ ’ਚੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।  ਮੁਲਜ਼ਮ ਦੀ ਪਛਾਣ ਚਮਨ ਲਾਲ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭੋਡੇ ਥਾਣਾ ਬਿਲਗਾ  ਵਜੋਂ ਹੋਈ ਨੂਰਮਹਿਲ

Read more..

ਅੱਤਵਾਦੀ ਯੂਸਫ ਰਫੀਕ ਭੱਟ ਦੇ ਸੈੱਲ 93 ਹਜ਼ਾਰ ’ਤੇ ਟਿਕੇ

ਜਲੰਧਰ, ਅੱਤਵਾਦੀ ਯੂਸਫ ਰਫੀਕ ਭੱਟ ਦਾ ਸਿਵਲ ਹਸਪਤਾਲ ’ਚ ਅੱਜ ਛੇਵਾਂ ਦਿਨ ਹੈ ਤੇ ਉਸ ਦੇ ਸੈੱਲ ਹੁਣ 93 ਹਜ਼ਾਰ ’ਤੇ ਟਿਕ ਚੁੱਕੇ ਹਨ, ਜਦਕਿ ਕਲ ਵੀ ਉਸ ਦੇ ਸੈੱਲ ਇੰਨੇ ਹੀ ਰਿਪੋਰਟ ’ਚ ਆਏ ਸਨ। ਡਾਕਟਰਾਂ ਦੀਅਾਂ ਟੀਮਾਂ ਆਪਣੀ-ਆਪਣੀ ਸ਼ਿਫਟ ’ਚ ਆ ਕੇ ਭੱਟ ਦਾ ਚੈੱਕਅਪ ਕਰਨ ਦੇ ਨਾਲ ਉਸ ਦੇ ਟੈਸਟ ਲਿਖ ਰਹੇ ਹਨ। ਗਲੂਕੋਜ਼ ਲਗਾਤਾਰ ਭੱਟ ਨੂੰ ਲਾਇਆ ਜਾ ਰਿਹਾ ਹੈ, ਕਿਉਂਕਿ ਅਜੇ ਤੱਕ ਉਹ ਖਾਣਾ ਠੀਕ ਤਰ੍ਹਾਂ ਨਾਲ ਨਹੀਂ ਖਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੋਮਵਾਰ ਨੂੰ ਭੱਟ

Read more..

140 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਕਾਬੂ

ਲੋਹੀਆਂ ਖਾਸ,  ਸਥਾਨਕ ਥਾਣੇ ਦੀ ਪੁਲਸ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਸੁਰਿੰਦਰ ਕੁਮਾਰ ਥਾਣਾ ਮੁਖੀ ਨੇ ਦੱਸਿਆ  ਕਿ ਪ੍ਰਗਟ ਸਿੰਘ ਐੱਸ. ਆਈ. ਵੱਲੋਂ ਪੁਲਸ ਪਾਰਟੀ ਨਾਲ ਮੰਗਤ ਰਾਮ ਪੁੱਤਰ ਮੁਖਤਿਆਰ ਚੰਦ ਵਾਸੀ ਵਾਰਡ ਨੰਬਰ 13 ਅਤੇ ਪਰਮਜੀਤ ਸਿੰਘ ਉਰਫ ਬਿੱਲਾ ਪੁੱਤਰ ਰਾਮ ਦੱਤ ਵਾਸੀ ਪਿੰਡ ਕੰਗ ਕਲਾਂ ਨੂੰ ਕ੍ਰਮਵਾਰ 80 ਤੇ 60 ਦੇ ਕਰੀਬ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੰਗਤ ਤੇ ਬਿੱਲੇ ’ਤੇ ਪਹਿਲਾਂ ਵੀ

Read more..

ਬੀ. ਐੱਡ. ਕੀਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਚੰਗਾ ਮੌਕਾ

ਜਲੰਧਰ : ਬੀ. ਐੱਡ. ਕੀਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ ਹੈ। ਕੈਨੇਡੀਅਨ ਅਕੈਡਮੀ ਦੇ ਵੀਜ਼ਾ ਮਾਹਿਰਾਂ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਨੇ ਬੀ. ਐੱਡ. ਕੀਤੀ ਹੋਈ ਹੈ ਅਤੇ ਉਨ੍ਹਾਂ ਦਾ ਤਿੰਨ ਜਾਂ ਚਾਰ ਸਾਲ ਦਾ ਗੈਪ ਹੈ ਤਾਂ ਉਹ ਵਿਦਿਆਰਥੀ ਵੀ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ। ਵੀਜ਼ਾ ਮਾਹਿਰਾਂ ਮੁਤਾਬਾਕ ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਵੀ ਸਟ੍ਰੀਮ ਤੋਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਬੀ. ਐੱਡ ਕੀਤੀ ਹੈ, ਉਹ ਵੀ ਵੀਜ਼ਾ ਅਪਲਾਈ ਕਰ ਸਕਦੇ ਹਨ। ਕੈਨੇਡੀਅਨ

Read more..

ਪੰਜਾਬ ਪੁਲਸ ‘ਚ 4000 ਨੌਕਰੀਆਂ ਨਿਕਲਣ ਦੀ ਪੋਸਟ ਵਾਇਰਲ

ਜਲੰਧਰ, ਪੰਜਾਬ ਪੁਲਸ ਦੇ ਲੋਗੋ ਥੱਲੇ ਪੁਲਸ ਵਿਚ 4000 ਨੌਕਰੀਆਂ ਨਿਕਲਣ ਦੀ  ਪੋਸਟ ਨੂੰ ਪੰਜਾਬ ਪੁਲਸ ਨੇ ਟਵੀਟ ਕਰ ਕੇ ਖਾਰਿਜ ਕੀਤਾ ਹੈ। ਪੰਜਾਬ ਪੁਲਸ ਨੇ ਟਵੀਟ  ਅਕਾਊਂਟ ਵਿਚ ਇਸ ਪੋਸਟ 'ਤੇ ਫੇਕ ਦਾ ਲੋਗੋ ਲਾ ਕੇ ਸ਼ੇਅਰ ਕੀਤਾ ਅਤੇ ਇਸ ਤਰ੍ਹਾਂ ਦੀ ਗਲਤ  ਪੋਸਟ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਵਾਇਰਲ ਕਰਨ ਵਾਲਿਆਂ ਨੇ ਇਸ ਪੋਸਟ 'ਤੇ  ਪੰਜਾਬ ਪੁਲਸ ਦੇ ਲੋਗੋ ਤੋਂ ਇਲਾਵਾ ਟੈਸਟਾਂ ਦਾ ਵੀ ਜ਼ਿਕਰ ਕੀਤਾ ਹੈ। ਜਿਵੇਂ ਹੀ ਮਾਮਲਾ  ਪੁਲਸ ਦੇ ਧਿਆਨ ਵਿਚ ਆਇਆ ਤਾਂ ਪੰਜਾਬ ਪੁਲਸ ਨੇ ਟਵੀਟ ਕਰਕੇ ਅਜਿਹੇ

Read more..

ਸਿੱਖ ਔਰਤਾਂ ਨੂੰ ਹੈਲਮੈੱਟ ਤੋਂ ਛੋਟ ਦੇਣ ‘ਤੇ ਪੰਜਾਬ ਸਰਕਾਰ ਨੂੰ ਝਾੜ

ਚੰਡੀਗੜ੍ਹ : ਪੰਜਾਬ 'ਚ ਸਾਰੀਆਂ ਸਿੱਖ ਔਰਤਾਂ ਨੂੰ ਹੈਲਮੈੱਟ ਤੋਂ ਛੋਟ ਦੇਣ ਦਿੱਤੇ ਜਾਣ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਖੂਬ ਝਾੜ ਪਾਈ ਹੈ। ਅਦਾਲਤ ਨੇ ਕਿਹਾ ਹੈ ਕਿ ਕੀ ਹਰ ਔਰਤ ਨੂੰ ਰੋਕ ਕੇ ਪੁੱਛਿਆ ਜਾਵੇਗਾ ਕਿ ਉਹ ਸਿੱਖ ਹੈ ਜਾਂ ਨਹੀਂ? ਅਦਾਲਤ ਨੇ ਕਿਹਾ ਕਿ ਇਸ ਦੀ ਕਿਵੇਂ ਪਛਾਣ ਕੀਤੀ ਜਾਵੇਗੀ ਕਿ ਕੋਈ ਔਰਤ ਸਿੱਖ ਹੈ ਜਾਂ ਨਹੀਂ। ਇਸ ਟਿੱਪਣੀ ਦੇ ਨਾਲ ਹੀ ਪੰਜਾਬ ਸਰਕਾਰ ਦਾ ਹਲਫਨਾਮਾ ਖਾਰਜ ਕਰਦੇ ਹੋਏ ਹਾਈਕੋਰਟ ਨੇ ਸਿਰਫ ਪਗੜੀ ਪਹਿਨਣ ਦੀ ਸਥਿਤੀ 'ਚ ਹੀ ਹੈਲਮੈੱਟ

Read more..

ਵੈਸ਼ਨੋ ਦੇਵੀ ਮੰਦਰ ਨੂੰ ਉਡਾਉਣ ਦੀ ਧਮਕੀ, ਪੰਜਾਬ-ਜੰਮੂ ਦੇ ਰਾਜਪਾਲ ਦੀ ਜਾਨ ਖਤਰੇ ‘ਚ

ਅੰਬਾਲਾ/ਚੰਡੀਗੜ੍ਹ : ਜੰਮੂ ਰੇਲਵੇ ਸਟੇਸ਼ਨ ਦੇ ਸੁਪਰੀਡੈਂਟ ਨੂੰ ਇਕ ਚਿੱਠੀ ਮਿਲੀ ਹੈ, ਜਿਸ 'ਚ ਵੈਸ਼ਨੋ ਦੇਵੀ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਅਤੇ ਜੰਮੂ ਦੇ ਰਾਜਪਾਲ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪਾਕਿਸਤਾਨ ਨਾਲ ਲੱਗਣ ਕਾਰਨ ਜੰਮੂ ਅਤਿ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿਸ ਕਾਰਨ ਦੇਸ਼ ਦੀਆਂ ਖੁਫੀਆ ਏਜੰਸੀਆਂ ਪਹਿਲਾਂ ਤੋਂ ਜ਼ਿਆਦਾ ਅਲਰਟ ਹੋ ਗਈਆਂ ਹਨ। ਜੰਮੂ ਰੇਲਵੇ ਸਟੇਸ਼ਨ ਦੇ ਸੁਪਰੀਡੈਂਟ ਅਜੇ ਗੁਪਤਾ ਦੇ ਨਾਂ ਮਿਲੀ ਚਿੱਠੀ 'ਚ ਲਿਖਿਆ ਗਿਆ ਹੈ ਕਿ 20 ਅਕਤੂਬਰ ਨੂੰ ਜੰਮੂ

Read more..