100 ਕਰੋਡ਼ ਦੀ ਧੋਖਾਧਡ਼ੀ ਕਰ ਵਿਦੇਸ਼ ਦੌਡ਼ ਰਿਹਾ ਸੀ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

ccp news
ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਨੇ ਵੈੱਬ ਗਰੁੱਪ ਦੇ ਵਾਈਸ ਚੇਅਰਮੈਨ ਮੌਂਟੀ ਚੱਢਾ ਨੂੰ ਬੁੱਧਵਾਰ ਰਾਤ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ। ਮਰਹੂਮ ਪੌਂਟੀ ਚੱਢਾ ਦੇ ਬੇਟੇ ਮੌਂਟੀ ਚੱਢਾ ‘ਤੇ ਲੋਕਾਂ ਨੂੰ ਫਲੈਟਸ ਦੇਣ ਦੇ ਨਾਂ ‘ਤੇ 100 ਕਰੋਡ਼ ਰੁਪਏ ਦੀ ਧੋਖਾਧਡ਼ੀ ਕਰਨ ਦਾ ਮਾਮਲਾ ਹੈ।

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਨੇ ਵੈੱਬ ਗਰੁੱਪ ਦੇ ਵਾਈਸ ਚੇਅਰਮੈਨ ਮੌਂਟੀ ਚੱਢਾ ਨੂੰ ਬੁੱਧਵਾਰ ਰਾਤ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ। ਮਰਹੂਮ ਪੌਂਟੀ ਚੱਢਾ ਦੇ ਬੇਟੇ ਮੌਂਟੀ ਚੱਢਾ ‘ਤੇ ਲੋਕਾਂ ਨੂੰ ਫਲੈਟਸ ਦੇਣ ਦੇ ਨਾਂ ‘ਤੇ 100 ਕਰੋਡ਼ ਰੁਪਏ ਦੀ ਧੋਖਾਧਡ਼ੀ ਕਰਨ ਦਾ ਮਾਮਲਾ ਹੈ। ਪੁਲਿਸ ਅੱਜ ਉਸ ਨੂੰ ਰਿਮਾਂਡ ਲਈ ਕੋਰਟ ‘ਚ ਪੇਸ਼ ਕਰੇਗੀ।

ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਦੀ ਨਜ਼ਰ ‘ਚ ਆਉਣ ਤੋਂ ਬਾਅਦ ਮੌਂਟੀ ਚੱਢਾ ਫੁਕੇਟ (ਥਾਈਲੈਂਡ) ਭੱਜਣ ਦੀ ਕੋਸ਼ਿਸ ‘ਚ ਸੀ। ਇਸ ਦੌਰਾਨ ਉਸ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਨੇ ਜੋ ਮਾਮਲਾ ਦਰਜ ਕੀਤਾ ਹੈ, ਉਸ ‘ਚ ਐਮ/ਐਸ ਉੱਪਲ ਚੱਢਾ ਹਾਈਟੈਕ ਡੈਵਲਪਰਸ ਪ੍ਰਾਈਵੇਟ ਲਿਮਟਿਡ, ਹਰਮਨਦੀਪ ਸਿੰਘ ਕੰਧਾਰੀ, ਰਾਜੇਂਦਰ ਸਿੰਘ ਚੱਢਾ, ਮਨਪ੍ਰੀਤ ਸਿੰਘ ਚੱਢਾ, ਗੁਰਜੀਤ ਸਿੰਘ ਕੋਚਰ, ਕ੍ਰਿਤਿਕਾ ਗੁਪਤਾ ਨੂੰ ਮੁਲਜ਼ਮ ਦੱਸਿਆ ਗਿਆ ਹੈ।