ਹੁਣ ਕਮਾਈਆਂ ਬੰਦ ਤੇ ਦਵਾਈਆਂ ਸ਼ੁਰੂ।

ਬਿੱਕਰ ਨਸ਼ੇ ਦੀ ਦਲਦਲ ਵਿੱਚ ਇਨ੍ਹਾਂ ਕੇ ਫਸ ਗਿਆ ਕੇ ਜਿੱਥੋਂ ਵਾਪਸ ਆਉਣਾ ਮੁਸ਼ਕਿਲ ਸੀ। ਉਸ ਨੂੰ ਪਰਿਵਾਰ ਨਾਲੋਂ ਨਸ਼ੇ ਪਿਆਰੇ ਲੱਗਣ ਲੱਗੇ ਸਨ। ਜਵਾਨੀ ਦੀ ਉਮਰੇ ਵਿਹਲ ਪੁਣੇ ਕਰਕੇ ਹੁਣ ਜਿਹੜੀ ਉਮਰ ਕਮਾਈ ਦੀ ਸੀ ਉਹ ਉਮਰੇ ਤਬਾਹੀ ਹੋਣ ਲੱਗੀ। ਬਿੱਕਰ ਦੀ ਜਦ ਹਾਲਤ ਜਿਆਦਾ ਨਾਜੁਕ ਹੋ ਜਾਂਦੀ ਤਾਂ ਘਰ ਦੇ ਉਸ ਨੂੰ ਨਸ਼ਾ ਛਡਾਉ ਕੇਂਦਰ ਵਿੱਚ ਭਰਤੀ ਕਰਾਉਂਦੇ। ਜਦ ਠੀਕ ਹੋ ਜਾਂਦਾ ਤਾਂ ਘਰ ਆ ਕੇ ਫਿਰ ਉਹੀ ਨਸ਼ੇ। ਪਰਿਵਾਰ ਵਾਲੇ ਬਿੱਕਰ ਦੇ ਨਸ਼ਿਆ ਤੋਂ ਤੰਗ ਆ ਗਏ ਸਨ। ਪਰ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਸੀ ਬਿੱਕਰ ਇਕ ਮਾਂ ਦਾ ਪੁੱਤ, ਇਕ ਪੁੱਤ ਦਾ ਪਿਉ ਅਤੇ ਸੁਹਾਗਣ ਦਾ ਸੁਹਾਗ ਸੀ। ਬਿੱਕਰ ਦੇ ਘਰ ਵਾਲੀ ਦੀ ਚੜਦੀ ਜਵਾਨੀ ਤਬਾਹ ਹੋ ਗਈ ਸੀ। ਪਰ ਉਹ ਕਿਸਮਤ ਦਾ ਖੇਲ ਸਮਝ ਸੰਭਲ ਜਾਂਦੀ। ਦੁੱਖਾਂ ਨੇ ਖੁਸ਼ੀਆ ਖੋਹਣ ਦਾ ਇਰਾਦਾ ਹੀ ਬਣਾ ਲਿਆ ਸੀ।ਗੁਲਾਬ ਦੀ ਲੱਤ ਤੇ ਸ਼ੂਗਰ ਕਰਕੇ ਜਖਮ ਹੋਲੀ ਹੋਲੀ ਗਲਣ ਲੱਗ ਪਿਆ ਸੀ। ਗੁਲਾਬ ਵੀ ਹੁਣ ਚੱਲਣ ਜੋਗਾ ਨਹੀ ਰਿਹਾ ਸੀ। ਮੰਜੇ ਤੇ ਪਿਆ ਦਵਾਈ ਦਾਰੂ ਖਾ ਛੱਡਦਾ ਤੇ ਨਾਲੇ ਪਛਤਾ ਛੱਡ ਦਾ। ਗੁਲਾਬ ਸੋਚਦਾ ਕੇ ਜਿਹੜਾ ਪੈਸਾ ਮੈਂ ਆਪਣੇ ਟੱਬਰ ਦੀਆਂ ਖੁਸ਼ੀਆ ਵਾਸਤੇ ਜੋੜਿਆ ਉਹ ਪਤਾ ਨਹੀ ਕਿਸੇ ਨੇ ਕਿੰਨੀ ਤਕਲੀਫ ਨਾਲ ਕਮਾਇਆ ਸੀ। ਦਿਨੋ-ਦਿਨ ਗੁਲਾਬ ਦੀ ਬਿਮਾਰੀ ਗੰਭੀਰ ਹੁੰਦੀ ਜਾ ਰਹੀ ਸੀ। ਬਿੱਕਰ ਨਸ਼ਿਆ ਵਿੱਚ ਧਸ ਦਾ ਜਾ ਰਿਹਾ ਸੀ। ਇਹਨਾਂ ਹਾਲਤਾਂ ਵਿੱਚ ਗੁਲਾਬ ਰੋਂਦਾ ਤੇ ਨਾਲੇ ਸੋਚਦਾ ਕੇ ਕੋਈ ਏਹੋ ਜਿਹਾ ਰਾਸਤਾ ਮਿਲ ਜਾਏ ਜਿਸ ਨਾਲ ਮੈਂ ਆਪਣੀਆ ਕੀਤੀਆਂ ਬੇਈਮਾਨੀਆਂ ਨੂੰ ਵਾਪਿਸ ਮੋੜ ਸਕਾਂ। ਤੇ ਮੇਰੇ ਘਰ ਦਾ ਦੁੱਖਾਂ ਤੋਂ ਖਹਿੜਾ ਛੁੱਟ ਜਾਏ। ਹੁਣ ਤਾਂ ਜੋੜਿਆ ਪੈਸਾ ਮੁੱਕ ਗਿਆ ਸੀ। ਗੁਲਾਬ ਸਿਹੋਂ ਦੀਆਂ ਦਵਾਈਆਂ ਪੂਰੀਆਂ ਨਹੀ ਆਉਂਦੀਆਂ। ਗੁਲਾਬ ਸਮਝ ਗਿਆ ਸੀ ਕਿ ਕੀਤੇ ਕਰਮਾਂ ਦੇ ਫਲ ਇੱਥੇ ਹੀ ਨੇ। ਗੁਲਾਬ ਤਕਲੀਫ ਨਾ ਝਲਦਾ ਹੋਇਆ ਦੁੱਖਾਂ ਨੂੰ ਪੱਲੇ ਬੰਨ ਇਸ ਜੱਗ ਤੋਂ ਟੁਰ ਗਿਆ ਸੀ। ਬਿੱਕਰ ਨੇ ਵੀ ਟੀਕਿਆਂ, ਚਿੱਟੇ ਨਾਲ ਆਪਣੇ ਸ਼ਰੀਰ ਦਾ ਬੇੜਾ ਗਰਕ ਕਰ ਲਿਆ ਸੀ। ਗੁਲਾਬ ਤੇ ਬਿੱਕਰ ਦੇ ਦੁੱਖ ਨੇ ਬਿੱਕਰ ਦੀ ਮਾਂ ਨੂੰ ਤੋੜ ਘੱਤਿਆ ਸੀ। ਪਰ ਅੱਜ ਵੀ ਘਰ ਨੂੰ ਅੱਗੇ ਰੇਹੜਨ ਦੀ ਕੋਸ਼ਿਸ਼ ਜਾਰੀ ਹੈ। ਬਿੱਕਰ ਦਾ ਪੁੱਤ ਪੰਜ ਕੂ ਸਾਲ ਦਾ ਤੇ ਘਰ ਵਾਲੀ ਜਵਾਨੀ ਉਮਰੇ ਬੁਢਾਪੇ ਨਾਲੋਂ ਭੈੜੀ ਜਿੰਦਗੀ ਕੱਟਣ ਨੂੰ ਮਜਬੂਰ ਹੈ। ਬਿੱਕਰ ਦੀ ਮਾਂ ਗਮਾਂ ਨੇ ਅੰਦਰੋ ਖੋਖਲੀ ਕਰ ਘੱਤੀ ਸੀ। ਉਸਦੇ ਸਾਹਾਂ ਦਾ ਭਰੋਸਾ ਨਹੀ ਹੈ। ਤੇ ਉਧਰੋਂ ਬਿੱਕਰ ਨੇ ਤਾਂ ਆਪਣੇ ਆਪ ਨੂੰ ਖਤਮ ਕਰਨ ਪੱਖੋਂ ਕੋਈ ਕਸਰ ਨਹੀਂ ਛੱਡੀ।
ਰੱਬ ਪਰਿਵਾਰ ਤੇ ਮੇਹਰ ਕਰੇ।