ਵਿਗਿਆਨੀਆਂ ਨੇ ਪੜ੍ਹਿਆ ਅੱਤਵਾਦੀਆਂ ਦਾ ਦਿਮਾਗ, ਜਾਣੋ ਕਿਵੇਂ ਲੋਕਾਂ ਨੂੰ ਮਾਰਨ ਲਈ ਹੁੰਦੇ ਤਿਆਰ

ਚੰਡੀਗੜ੍ਹ, Chamcharik Patrika (Ccp News):  ਲੋਕਾਂ ਨੂੰ ਮਾਰਨ ਅਤੇ ਆਪਣੀ ਜਾਨ ਦੇਣ ਲਈ ਅੱਤਵਾਦੀ ਆਖ਼ਰ ਕਿਵੇਂ ਤਿਆਰ ਹੋ ਜਾਂਦੇ ਹਨ, ਇਸ ਬਾਰੇ ਵਿਗਿਆਨੀਆਂ ਨੇ ਖੋਜ ਕੀਤੀ ਹੈ। ਖੋਜਕਾਰਾਂ ਦੀ ਟੀਮ ਨੇ ਸਪੇਨ ਦੇ ਅੱਤਵਾਦੀ ਸੰਗਠਨ ਅਲ ਕਾਇਦਾ ਤੇ ਲਸ਼ਕਰ-ਏ-ਤਾਇਬਾ ਦੇ ਸਮਰਥਕਾਂ ਦੀ ਚੋਣ ਕੀਤੀ ਹੈ ਤੇ ਉਨ੍ਹਾਂ ਦੇ ਦਿਮਾਗ ਦਾ ਵਿਸ਼ਲੇਸ਼ਣ ਕੀਤਾ ਹੈ।
ਅਮਰੀਕੀ ਸੰਗਠਨ ਵੱਲੋਂ ਕੀਤੀ ਗਈ ਖੋਜ ਵਿੱਚ ਵਿਗਿਆਨੀਆਂ ਨੇ ਪਤਾ ਲਾਇਆ ਕਿ ਅੱਤਵਾਦੀਆਂ ਦੇ ਦਿਮਾਗ ਵਿੱਚ ਆਖ਼ਰ ਟਕਰਾਅ ਦੇ ਅਜਿਹੇ ਕਿਹੜੇ ਕਾਰਨ ਬਣਦੇ ਹਨ ਜੋ ਉਨ੍ਹਾਂ ਨੂੰ ਇੰਨੇ ਵੱਡੇ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੇ ਹਨ। ਵਿਗਿਆਨੀਆਂ ਨੇ ਦੇਖਿਆ ਕਿ ਅੱਤਵਾਦੀ ਜਥੇਬੰਦੀਆਂ ਦੇ ਸਮਰਥਕਾਂ ਨਾਲ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਬਾਰੇ ਗੱਲਬਾਤ ਕਰਨ ਨਾਲ ਉਨ੍ਹਾਂ ਦੇ ਦਿਮਾਗ ਵਿੱਚ ਕੀ ਬਦਲਾਅ ਆਉਂਦਾ ਹੈ। ਖੋਜਕਾਰਾਂ ਨੇ ਇਸ ਲਈ 146 ਸਮਰਥਕਾਂ ਦੀ ਚੋਣ ਕੀਤੀ ਗਈ ਸੀ। ਇਹ ਚੋਣ ਵੀ ਸਰਵੇਖਣ ਰਾਹੀਂ ਕੀਤੀ ਗਈ ਤੇ ਅਜਿਹੇ ਵਿਅਕਤੀਆਂ ਨੂੰ ਚੁਣਿਆ ਗਿਆ ਜੋ ਹਿੰਸਾ ਦੀ ਵਰਤੋਂ ਕਰਨ ਲਈ ਇਛੁੱਕ ਸਨ।
ਅੱਤਵਾਦੀ ਜਥੇਬੰਦੀਆਂ ਦੇ ਸਮਰਥਕਾਂ ਦੇ ਦਿਮਾਗ ਦਾ ਵਿਸ਼ਲੇਸ਼ਣ ਕਰਨ ਦੌਰਾਨ ਵਿਗਿਆਨੀਆਂ ਨੇ ਪਤਾ ਲਾਇਆ ਕਿ ਇਹ ਫੰਕਸ਼ਨਲ ਐਮਆਰਆਈ ਕੀਤੀ ਗਈ। ਖੋਜ ਦੌਰਾਨ ਪਾਇਆ ਗਿਆ ਕਿ ਜਦ ਅਜਿਹੇ ਸਮਰਥਕਾਂ ਨਾਲ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਦਿਮਾਗ ਦੇ ਕਿਸੇ ਖ਼ਾਸ ਹਿੱਸੇ ਵਿੱਚ ਘੱਟ ਹਿੱਲਜੁਲ ਦੇਖਣ ਨੂੰ ਮਿਲੀ। ਇਹੋ ਹਿੱਸਾ ਇਨਸਾਨ ਦੇ ਸੋਚਣ-ਸਮਝਣ ਤੇ ਉਨ੍ਹਾਂ ਨਾਲ ਤਰਕ ਕਰਨ ਤੇ ਸਹੀ-ਗ਼ਲਤ ਵਿੱਚ ਫਰਕ ਦੱਸਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਦਿਮਾਗ ਦਾ ਇਹ ਹਿੱਸਾ ਚੀਜ਼ਾਂ ਦਾ ਤੁਲਨਾਤਮਕ ਅਧਿਐਨ ਕਰਦਾ ਹੈ ਤੇ ਨਤੀਜੇ ਜਾਣਨ ਵਿੱਚ ਮਦਦ ਕਰਦਾ ਹੈ।
ਰੌਇਲ ਸੁਸਾਇਟੀ ਓਪਨ ਸਾਇੰਸ ਵਿੱਚ ਪ੍ਰਕਾਸ਼ਤ ਖੋਜ ਮੁਤਾਬਕ ਮਾਨਤਾਵਾਂ ਨਾਲ ਜੁੜੀ ਇਹ ਅਜਿਹੀ ਪ੍ਰਕਿਰਿਆ ਹੈ ਜੋ ਦਿਮਾਗ ਵਿੱਚ ਚੱਲਦੀ ਹੈ ਤੇ ਲੋਕਾਂ ਵਿੱਚ ਕਿਸੇ ਕੰਮ ਨੂੰ ਕਰਨ ਲਈ ਉਨ੍ਹਾਂ ਨੂੰ ਪਾਬੰਦ ਕਰਦੀ ਹੈ। ਕੱਟੜਪੰਥੀ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਦਿਮਾਗ ਇਸ ਤਰ੍ਹਾਂ ਦੀਆਂ ਗੱਲਾ ਨਾਲ ਛੇਤੀ ਜੁੜ ਜਾਂਦਾ ਹੈ।
ਖੋਜਕਾਰਾਂ ਮੁਤਾਬਕ ਸਮਾਜ ਤੋਂ ਮਿਲੇ ਅਜਿਹੇ ਦਬਾਅ ਨੂੰ ਸਮਝਣਾ ਕੁਝ ਔਖਾ ਹੈ, ਇਸ ਕਾਰਨ ਕਈ ਲੋਕ ਗ਼ਲਤ ਰਸਤੇ ਚਲੇ ਜਾਂਦੇ ਹਨ। ਖੋਜਕਰਤਾ ਏਟ੍ਰੌਨ ਮੁਤਾਬਕ ਇਨਸਾਨ ਆਪਣੇ ਵਿਹਾਰ ਤੇ ਸੋਚਣ ਸਮਝਣ ਦੀ ਸਮਰੱਥਾ ਕਦੋਂ ਗਵਾਉਣ ਲੱਗਦਾ ਹੈ, ਇਸ ਲਈ ਨਿਊਰੋ-ਇਮੇਜ਼ਿੰਗ ਅਧਿਐਨ ਨਾਲ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ। ਨਤੀਜਿਆਂ ਵਿੱਚ ਸਾਹਮਣੇ ਆਇਆ ਹੈ ਕਿ ਅਜਿਹਾ ਹੋਣ ਕਾਰਨ ਉਨ੍ਹਾਂ ਦੀਆਂ ਮਾਨਤਾਵਾਂ ਤੇ ਅਜਿਹੀ ਸੋਚ ਹੈ ਜਿਸ ਲਈ ਉਹ ਆਪਣੇ ਆਪ ਦੀ ਜ਼ਿੰਦਗੀ ਵੀ ਦਾਅ ‘ਤੇ ਲਾਉਣ ਲਈ ਤਿਆਰ ਹੋ ਜਾਂਦੇ ਹਨ।