ਵਿਆਹ ਕਰਾ ਨਹੀਂ ਬਹੁਡ਼ਿਆ NRI ਆਖ਼ਰ ਲਡ਼ਕੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਖੋਪਡ਼ੀ ਸਮੇਤ ਉੱਡਿਆ ਚਿਹਰਾ

Chamcharik Patrika (Ccp News)
ਸੰਗਰੂਰ, 13 June: ਸਥਾਨਕ ਲੋਕ ਅਜੇ ਫ਼ਤਹਿਵੀਰ ਸਿੰਘ ਦੀ ਦਰਦਨਾਕ ਮੌਤ ਦੇ ਸਦਮੇ ਵਿੱਚੋਂ ਬਾਹਰ ਨਹੀਂ ਆਏ ਸੀ ਇਸੇ ਜ਼ਿਲ੍ਹੇ ਵਿੱਚੋਂ ਇੱਕ ਹੋਰ ਦਿਲ ਨੂੰ ਹਲੂਣ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਧੂਰੀ ਵਿੱਚ ਇੱਕ ਵਿਆਹੁਤਾ ਲਡ਼ਕੀ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ। ਘਟਨਾ ਇੰਨੀ ਭਿਆਨਕ ਸੀ ਕਿ ਸ਼ਾਟ ਨਾਲ ਲਡ਼ਕੀ ਦੀ ਖੋਪਡ਼ੀ ਤੇ ਤਕਰੀਬਨ ਅੱਧਿਓਂ ਵੱਧ ਚਿਹਰਾ ਉੱਡ ਗਿਆ।

ਜਾਣਕਾਰੀ ਮੁਤਾਬਕ ਇਕ ਸਾਲ ਪਹਿਲਾਂ 25 ਸਾਲਾਂ ਦੀ ਮ੍ਰਿਤਕਾ ਨੇ ਖੰਨਾ ਦੇ ਲਡ਼ਕੇ ਨਾਲ ਕੋਰਟ ਮੈਰਿਜ ਕੀਤੀ ਸੀ। ਹਾਲਾਂਕਿ ਆਨੰਦ ਕਾਰਜ ਵੀ ਹੋਏ ਸੀ। ਵਿਆਹ ਨੂੰ ਇੱਕ ਸਾਲ ਬੀਤ ਗਿਆ। ਲਡ਼ਕਾ ਲਗਾਤਾਰ ਉਸ ਨੂੰ ਕੈਨੇਡਾ ਲੈ ਕੇ ਜਾਣ ਦੇ ਬਹਾਨੇ ਲਾ ਰਿਹਾ ਸੀ, ਪਰ ਨਾ ਉਸ ਨੂੰ ਨਾਲ ਲੈ ਕੇ ਗਿਆ ਤੇ ਨਾ ਆਪ ਗਿਆ। ਇਸ ਕੰਮ ਲਈ ਲਡ਼ਕੀ ਵਾਲਿਆਂ ਨੇ ਤਕਰੀਬਨ ਦੋ ਲੱਖ ਰੁਪਏ ਲਡ਼ਕੇ ਵਾਲਿਆਂ ਨੂੰ ਦਿੱਤੇ ਸਨ।

ਇਸ ਤੋਂ ਅੱਕ ਕੇ ਲਡ਼ਕੀ ਨੇ ਆਪਣੇ ਪਿਤਾ ਦੇ ਬੰਦੂਕ ਨਾਲ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਉਸ ਦੇ ਪਤੀ ਤੇ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪਤੀ ਹਾਲੇ ਤਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।