ਰਿਸ਼ਵਤਖ਼ੋਰੀ ਹੈ ਸੰਗੀਨ ਜ਼ੁਰਮ – ਕੁਮਾਰ ਸੌਰਭ ਰਾਜ **ਵੋਟ ਲਈ ਰਿਸ਼ਵਤ ਲੈਣ ਅਤੇ ਦੇਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ**

Chamcharik Patrika **CCP NEWS**

ਫਰੀਦਕੋਟ (ਸਤਨਾਮ ਸਿੰਘ ਸਿੱਧੂ)  ਜ਼ਿਲਾ ਚੋਣ ਅਫ਼ਸਰ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਤਰ•ਾਂ ਦੀ ਰਿਸ਼ਵਤ ਵੋਟਰ ਨੂੰ ਪੇਸ਼ ਕਰਦਾ ਹੈ ਤਾਂ ਉਹ ਸੰਗੀਨ ਅਪਰਾਧ ਹੈ ਤੇ ਇਸ ਸਬੰਧੀ ਸ਼ਿਕਾਇਤ ਨਿਵਾਰਨ ਸੈੱਲ ਦੇ ਟੋਲ ਫ਼ਰੀ ਨੰ: 1950 ਜਾਂ 01639-250338 ‘ਤੇ ਸੰਪਰਕ ਕਰ ਸਕਦਾ ਹੈ ਅਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜਿਸ ਉਪਰੰਤ ਰਿਸ਼ਵਤ ਮੰਗਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਆਰੰਭੀ ਜਾਵੇਗੀ।  ਉਨਾਂ ਦੱਸਿਆ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 171-ਬੀ ਦੇ ਅਨੁਸਾਰ ਕੋਈ ਵੀ ਵਿਅਕਤੀ ਚੋਣ ਪ੍ਰਕਿਰਿਆ ਦੌਰਾਨ ਜੇਕਰ ਨਕਦ ਜਾਂ ਕਿਸੇ ਵਸਤੂ ਦੇ ਰੂਪ ਵਿਚ ਰਿਸ਼ਵਤ ਦਿੰਦਾ ਜਾਂ ਲੈਂਦਾ ਹੈ ਤਾਂ ਉਸ ਨੂੰ ਇੱਕ ਸਾਲ ਦੀ ਜੇਲ ਜਾਂ ਜੁਰਮਾਨਾਂ ਜਾਂ ਦੋਵੇਂ ਸਜਾਵਾਂ ਹੋ ਸਕਦੀਆਂ ਹਨ।  ਸ਼੍ਰੀ ਕੁਮਾਰ ਸੌਰਭ ਰਾਜ ਨੇ ਇਹ ਵੀ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 171-ਸੀ ਦੇ ਅਨੁਸਾਰ ਜੇ ਕੋਈ ਵਿਅਕਤੀ ਕਿਸੇ ਉਮੀਦਵਾਰ ਜਾਂ ਚੋਣਕਾਰ, ਜਾਂ ਕਿਸੇ ਹੋਰ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ ਹੈ, ਤਾਂ ਉਸ ਨੂੰ ਵੀ ਇੱਕ ਸਾਲ ਦੀ ਜੇਲ ਜਾਂ ਜੁਰਮਾਨਾਂ ਜਾਂ ਫਿਰ ਦੋਵੇਂ ਸਜਾਵਾਂ ਵੀ ਹੋ ਸਕਦੀਆਂ ਹਨ। ਉਡਣ ਦਸਤਿਆਂ ਨੂੰ ਬਣਾਉਣ ਦੇ ਮੰਤਵ ਬਾਰੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਉਡਣ ਦਸਤਿਆਂ ਨੂੰ ਰਿਸ਼ਵਤਖ਼ੋਰਾਂ ਵਿਰੁੱਧ ਕਾਰਵਾਈ ਕਰਨ ਲਈ ਹੀ ਬਣਾਇਆ ਗਿਆ ਹੈ।  ਸ਼੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਚੋਣ ਖ਼ਰਚਿਆਂ ‘ਤੇ ਨਿਗਰਾਨੀ ਰੱਖਣ ਲਈ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।  ਉਨਾਂ  ਕਿਹਾ ਕਿ ਭਾਰਤੀ ਚੋਣ ਕਮਿਸ਼ਨਰ ਵੱਲੋਂ ਲੋਕ ਸਭਾ ਚੋਣਾਂ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜਨ ਲਈ ਜਨਰਲ ਅਬਜ਼ਰਵਰ, ਖ਼ਰਚਾ ਅਬਜ਼ਰਵਰ, ਸਹਾਇਕ ਖ਼ਰਚਾ ਅਬਜ਼ਰਵਰ ਅਤੇ ਪੁਲਿਸ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ ਜੋ ਕਿ ਜਲਦ ਹੀ ਫਰੀਦਕੋਟ ਵਿਖੇ ਪੁੱਜ ਰਹੇ ਹਨ।  ਉਨਾਂ  ਦੱਸਿਆ ਕਿ ਲੇਖਾ ਟੀਮਾਂ, ਸ਼ਿਕਾਇਤ ਨਿਵਾਰਨ ਸੈੱਲ, ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਸਰਵੇਲੈਂਸ ਟੀਮਾਂ, ਐਮ.ਸੀ.ਐਮ.ਸੀ ਅਤੇ ਵੀਡੀਓ ਵਿਊਵਿੰਂਗ ਟੀਮਾਂ ਚੋਣਾਂ ਦੇ ਅਮਲ ‘ਤੇ ਸਖ਼ਤ ਨਿਗਰਾਨੀ ਰੱਖਣਗੇ।