ਪੀਜੀਆਈ ‘ਚ ਡਾਕਟਰ ਬਣਨ ਆਏ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਰੋਹਤਕ,  Chamcharik Patrika (Ccp News ):  ਪੀਜੀਆਈਐਮਐਸ ਰੋਹਤਕ ਦੇ ਡਾਕਟਰ ਹੋਸਟਲ ਵਿੱਚ ਮੈਡੀਕਲ ਵਿਦਿਆਰਥੀ (ਪੀਜੀ) ਨੇ ਖ਼ੁਦਕੁਸ਼ੀ ਕਰ ਲਈ। ਡਾਕਟਰ ਹੋਸਟਲ ਦੇ ਕਮਰਾ ਨੰਬਰ 33 ਵਿੱਚ ਵਿਦਿਆਰਥੀ ਨੇ ਛੱਤ ਦੇ ਪੱਖੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਵਿਦਿਆਰਥੀ ਦੀ ਪਛਾਣ ਡਾ. ਓਂਕਾਰ ਵਜੋਂ ਹੋਈ ਹੈ ਜੋ ਪੀਜੀਆਈਐਮਐਸ ਤੋਂ ਪੀਡੀਆਟਰਿਕਸ (ਬਾਲ ਰੋਗ) ਫਾਈਨਲ ਈਅਰ ਦਾ ਵਿਦਿਆਰਥੀ ਸੀ। ਡਾ. ਓਂਕਾਰ ਉੜੀਸਾ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਡਾ. ਓਂਕਾਰ ਨੂੰ ਭੈਣ ਦੇ ਵਾਅਹ ਲਈ ਛੁੱਟੀ ਨਹੀਂ ਦਿੱਤੀ ਗਈ ਸੀ, ਇਸੇ ਲਈ ਉਸ ਨੇ ਖ਼ੁਦਕੁਸ਼ੀ ਕਰ ਲਈ। ਰੋਹਤਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਮਿਲੀ ਜਾਣਕਾਰੀ ਮੁਤਾਬਕ ਓਂਕਾਰ ਦੇਰ ਰਾਤ ਡਿਨਰ ਕਰਨ ਬਾਅਦ ਆਪਣੇ ਕਮਰੇ ਵਿੱਚ ਗਿਆ ਸੀ ਤੇ ਮਗਰੋਂ ਖ਼ੁਦਕੁਸ਼ੀ ਕਰ ਲਈ।
ਡਾ. ਓਂਕਾਰ ਵੱਲੋਂ ਖ਼ੁਦਕੁਸ਼ੀ ਦੇ ਬਾਅਦ ਦਰਜਨਾਂ ਪੀਜੀ ਡਾਕਟਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪੀਜੀ ਡਾਕਟਰ ਐਚਓਡੀ ‘ਤੇ ਇਲਜ਼ਾਮ ਲਾ ਰਹੇ ਹਨ। ਹੋਸਟਲ ਦੇ ਬਾਹਰ ਕਾਫੀ ਹੰਗਾਮਾ ਵੀ ਕੀਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।