ਤਾਰਾ ਵਿਵੇਕ ਕਾਲਜ ਦੇ ਬੀ.ਐਸੀ.ਸੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ

Chamcharik Patrika **CCP NEWS**

ਮਾਲੇਰਕੋਟਲਾ12 ਜੂਨ (ਸਲੀਮ)  ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਬੀ.ਐਸ.ਸੀ ਮੈਡੀਕਲ ਵਿਭਾਗ ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਵਿਦਿਆਰਥਣ  ਸਹਿਲਨਾ ਪ੍ਰਵੀਨ ਪੁੱਤਰੀ ਸੁਦਾਗਰ ਅਲੀ ਵਾਸੀ ਮਲੇਰਕੋਟਲਾ ਨੇ ੪੫੦ ਵਿੱਚੋਂ ੪੦੮ ਅੰਕ (੯੦.੬੬%) ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਨਪ੍ਰੀਤ ਕੌਰ ਪੁੱਤਰੀ ਸ. ਗੁਰਪ੍ਰੀਤ ਸਿੰਘ ਪਿੰਡ ਬਾਠਾਂ ਨੇ ੪੦੮ ਅੰਕ (੮੯.੭੭%) ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਹਿਮਰਨਪ੍ਰੀਤ ਕੌਰ ਪੁੱਤਰੀ ਸ. ਜਗਤਾਰ ਸਿੰਘ ਪਿੰਡ ਰਾਏਪੁਰ ਨੇ ੩੯੫ ਅੰਕ (੮੭.੭੭%) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸੰਸਥਾ ਦੇ ਸਪ੍ਰਸਤ ਸ. ਜਸਵੰਤ ਸਿੰਘ ਗੱਜਣ ਮਾਜਰਾ ਅਤੇ ਪਿੰ੍ਰਸੀਪਲ ਡਾ.ਜਗਦੀਪ ਕੌਰ ਅਹੂਜਾ ਨੇ ਚੰਗੇ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਮੈਡੀਕਲ ਵਿਭਾਗ ਦੇ ਪ੍ਰੁੋ: ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਥਾ ਲਈ ਬੜੀ ਮਾਣਮੱਤੀ ਪ੍ਰਾਪਤੀ ਹੈ ਕਿ ਤਿੰਨ ਵਿਦਿਆਰਥਣਾਂ ਨੇ ਸਾਇੰਸ ਦੀ ਪੜਾਈ ਵਿੱਚ ਲਗਪਗ ੯੦% ਅੰਕ ਲਏ ਹਨ। ਉਹਨਾਂ ਕਾਮਨਾ ਕੀਤੀ ਕਿ ਸਾਰੇ ਵਿਦਿਆਰਥੀ ਹੋਰ ਮਿਹਨਤ ਕਰਕੇ ਉੱਚੀਆਂ ਪਦਵੀਆਂ ਤੇ ਬਿਰਾਜਮਾਨ ਹੋਣ ਇਸ ਮੌਕੇ ਵਾਇਸ ਪਿੰ੍ਰਸੀਪਲ ਮੁਹੰਮਦ ਹਲੀਮ ਸਿਆਮਾ, ਪ੍ਰੋ: ਇਕਬਾਲ ਸਿੰਘ ਅਤੇ ਸਾਇੰਸ ਵਿਭਾਗ ਦੇ ਮੁਖੀ ਪ੍ਰੋ: ਗਗਨਦੀਪ ਕੌਰ ਨੇ ਵੀ ਵਿਦਿਆਰਥਣਾਂ  ਅਤੇ ਸਟਾਫ਼ ਨੂੰ ਮੁਬਾਰਕਵਾਦ ਦਿੱਤੀ।