ਡਿਪਟੀ ਕਮਿਸ਼ਨਰ ਵੱਲੋਂ  ਜ਼ਿਲਾ ਵਾਸੀਆਂ ਨੂੰ 48 ਘੰਟੇ ਚੌਕਸ ਰਹਿਣ ਦੀ ਅਪੀਲ **ਖ਼ਰਾਬ ਮੌਸਮ ਨੂੰ ਦੇਖਦਿਆਂ  24 ਘੰਟੇ ਚੱਲਣ ਵਾਲਾ  ਕੰਟਰੋਲ ਰੂਮ ਸਥਾਪਿਤ**

Chamcharik Patrika  **CCP NEWS**
ਫਰੀਦਕੋਟ (ਜੋਗਿੰਦਰ ਮੱਕੜ) ਮੌਸਮ ਵਿਭਾਗ ਵੱਲੋਂ ਆਉਣ ਵਾਲੇ 48 ਘੰਟਿਆਂ ਦੌਰਾਨ ਰਾਜ ਵਿਚ ਭਾਰੀ ਮੀਂਹ ਅਤੇ ਗੜੇਮਾਰੀ ਆਦਿ ਦੀ ਚਿਤਾਵਨੀ ਨੂੰ ਵੇਖਦਿਆਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਾਈ ਅਲਰਟ ਤੇ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।   ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੇ 48 ਘੰਟੇ ਦੌਰਾਨ ਚੌਕਸ ਰਹਿਣ ਅਤੇ ਆਪਣ ਭਾਰੀ ਮੀਂਹ ਅਤੇ ਹਨੇਰੀ ਆਉਣ ਦੀ ਸੂਰਤ ਵਿਚ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਉਨ•ਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲਾ ਦੇ ਨਾਗਰਿਕਾਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲਾ ਦੇ ਲੋਕਾਂ ਦੀ ਸਹੂਲਤ ਅਤੇ ਮਦਦ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤੇ ਹਨ। ਜਿਥੇ ਕਿਸੇ ਵੀ ਸੰਕਟ ਦੀ ਸਥਿਤੀ ਵਿਚ ਕੋਈ ਵੀ ਵਿਅਕਤੀ ਕਾੱਲ ਕਰ ਸਕਦਾ ਹੈ ਅਤੇ ਜ਼ਿਲਾ ਪ੍ਰਸ਼ਾਸ਼ਨ ਦੀਆਂ ਰੈਸਕਿਊ ਟੀਮਾਂ  ਜਿੰਨਾ  ਵਿਚ ਸਿਹਤ ਵਿਭਾਗ, ਮੰਡੀ ਬੋਰਡ ਆਦਿ ਸਮੇਤ ਸਾਰੇ ਵਿਭਾਗ ਸ਼ਾਮਿਲ ਹਨ ਮੌਕੇ ਤੋ ਪਹੁੰਚਣਗੀਆਂ। ਕੰਟਰੋਲ ਰੂਮ ਦੇ ਨੰਬਰ 01639-250713, 250731 ਅਤੇ ਇਲੈਕਸ਼ਨ ਸੈੱਲ ਦਾ ਕੰਟਰੋਲ ਰ੍ਰੂਮ 253602 ਸਥਾਪਿਤ ਕੀਤੇ ਗਏ ਹਨ। ਜਿੰਨ ‘ਚ ਸੰਕਟ ਦੀ ਸਥਿਤੀ ਸਮੇਂ ਵੀ ਕਾੱਲ ਕੀਤੀ ਜਾ ਸਕਦੀ ਹੈ।