ਜੋਗਿੰਦਰ ਮੱਕੜ ਦੇ ਗ੍ਰਹਿ ਵਿਖੇ ਮਨਤਾਰ ਬਰਾੜ ਨੇ ਗੁਲਜ਼ਾਰ ਸਿੰਘ ਰਣੀਂਕੇ ਦੀ ਮੀਟਿੰਗ ਵਿੱਚ ਦਿੱਤਾ ਆਪਣੀ ਨੇਤਾਗਿਰੀ ਤੇ ਸਿਆਣਪ ਦਾ ਪੇਪਰ

Chamcharik Patrika  **CCP NEWS**
ਕੋਟਕਪੂਰਾ – (ਜਸਵਿੰਦਰ ਜੱਸੀ) ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਂਕੇ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਅਤੇ ਚੋਣ ਮੁਹਿੰਮ ਨੂੰ ਸਰਗਰਮ ਕਰਨ ਲਈ ਪੁਰਾਣੇ ਅਕਾਲੀ ਆਗੂ ਜੋਗਿੰਦਰ ਸਿੰਘ ਮੱਕੜ ਜੈਤੋ ਰੋਡ ਕੋਟਕਪੂਰਾ ਦੇ ਗ੍ਰਹਿ ਵਿਖੇ ਪਾਰਟੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।  ਇਸ ਮੀਟਿੰਗ ਦੀ ਸ਼ੁਰੂਆਤ ਕਰਦੇ ਭਾਜਪਾ ਆਗੂ ਗੁਰਲਾਲ ਸਿੰਘ ਲਾਲੀ ਨੇ ਆਈਆਂ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਕਾਂਗਰਸੀ ਉਮੀਦਵਾਰ ਜਨਾਬ ਮੁਹੰਮਦ ਸਦੀਕ ਤੇ ਮਸਾਲੇਦਾਰ ਤਨਜ਼ ਕੱਸੇ, ਇਹ ਮਸਾਲੇਦਾਰ ਤਨਜ਼ ਸਾਬਕਾ ਸੰਸਦੀ ਸਕੱਤਰ ਤੇ ਸਾਬਕਾ ਵਿਧਾਇਕ ਸਰਦਾਰ ਮਨਤਾਰ ਸਿੰਘ ਬਰਾੜ ਨੂੰ ਏਨੇ ਚੰਗੇ ਲੱਗੇ ਕਿ ਉਨ•ਾਂ ਨੇ ਵੀ ਜਨਾਬ ਮੁਹੰਮਦ ਸਦੀਕ ਦੇ ਨਾਲ-ਨਾਲ ਬੀਬੀ ਰਣਜੀਤ ਕੌਰ ਦਾ ਵੀ ਮਜ਼ਾਕ ਉਡਾਉਂਦੇ, ਇਸ ਮੀਟਿੰਗ ਦੀ ਮਰਿਆਦਾ ਦੇ ਉਲਟ ਉੱਠ ਕੇ ਸਪੀਚ ਕਰ ਰਹੇ ਗੁਰਲਾਲ ਸਿੰਘ ਲਾਲੀ ਨੂੰ ਵਿਚੋਂ 2-3 ਵਾਰ ਰੋਕ ਕੇ ਆਪਣੀ ਨੇਤਾਗਿਰੀ ਤੇ ਸਿਆਣਪ ਦਾ ਅਜਿਹਾ ਸਬੂਤ ਦਿੱਤਾ ਕਿ ਸ਼੍ਰੀ ਲਾਲੀ ਦਾ ਬਣਿਆ ਸਪੀਚ ਪ੍ਰੈਸ਼ਰ ਵਾਰ-ਵਾਰ ਡਿੱਗਿਆ ਜਿਸ ਕਾਰਨ ਉਨ•ਾਂ ਨੂੰ ਸ: ਬਰਾੜ ਤੇ ਬਣਿਆ ਗੁੱਸਾ ਪੀਣਾ ਪਿਆ। ਇਸ ਮੌਕੇ ਬਲਜੀਤ ਸਿੰਘ ਖੀਵਾ ਨੇ ਵੀ ਸੰਬੋਧਨ ਕਰਦੇ ਹੋਏ ਸਰਦਾਰ ਗੁਲਜ਼ਾਰ ਸਿੰਘ ਰਣੀਂਕੇ ਸਾਹਿਬ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਣ ਲਈ ਪੁਰਜ਼ੋਰ ਅਪੀਲ ਕੀਤੀ। ਅਖੀਰ ਵਿੱਚ ਸ: ਰਣੀਂਕੇ ਨੇ ਸਮੂਹ ਨੂੰ ਅਪੀਲ ਕੀਤੀ ਕਿ ਦੇਸ਼ ਨੂੰ ਸੁਰੱਖਿਅਤ ਹੱਥਾਂ ਵਿੱਚ ਦੇਣ ਅਤੇ ਸ਼੍ਰੀ ਨਰਿੰਦਰ ਮੋਦੀ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਨਾਉਣ ਵਾਸਤੇ ਆਪਣਾ ਯੋਗਦਾਨ ਪਾਈਏ। ਜਿਸ ਵਿੱਚ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾਦਲ ਪੰਜਵਾਂ ਨਿਸ਼ਾਨ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ ਭਾਰਤ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ (ਨਨਕਾਣਾ ਸਾਹਿਬ ਵਾਲੇ), ਸਾਬਕਾ ਸੰਸਦੀ ਸਕੱਤਰ ਤੇ ਸਾਬਕਾ ਵਿਧਾਇਕ ਸਰਦਾਰ ਮਨਤਾਰ ਸਿੰਘ ਬਰਾੜ, ਗੁਰਾਂਦਿੱਤਾ ਸਿੰਘ ਧਾਲੀਵਾਲ ਮੈਂਬਰ ਵਿਸ਼ਵ ਹਿੰਦੂ ਪ੍ਰੀਸ਼ਦ, ਬਲਜੀਤ ਸਿੰਘ ਖੀਵਾ, ਗੁਰਲਾਲ ਸਿੰਘ ਲਾਲੀ, ਰਿੰਕੂ ਕੁਮਾਰ, ਹਰਿੰਦਰ ਆਹੂਜਾ, ਜੈਪਾਲ ਗਰਗ, ਦਵਿੰਦਰ ਨੀਟੂ, ਜਗਦੀਸ਼ ਰਾਏ ਟਿੰਕਾ, ਅਮਨਦੀਪ ਸਿੰਘ, ਉਦਮ ਸਿੰਘ ਸਾਬਕਾ ਐਮ.ਸੀ., ਵਿਨੋਦ ਖੇਮਕਾ, ਮਨੀ ਮੱਕੜ, ਸਚਿਨ ਕੁਮਾਰ, ਹਨੀ ਬਰਾੜ ਆਦਿ ਪਾਰਟੀ ਆਗੂਆਂ ਨੇ ਸ਼ਿਰਕਤ ਕੀਤੀ।