ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ

Chamcharik Patrika **CCP NEWS**
ਕੋਟਕਪੂਰਾ – (ਜਸਵਿੰਦਰ ਜੱਸੀ) –  ਦੇਰ ਸ਼ਾਮ ਸਥਾਨਕ ਬੱਤੀਆਂ ਵਾਲਾ ਚੋਂਕ ਵਿਖੇ ਆਪ ਆਗੂ ਓਮ ਪ੍ਰਕਾਸ਼ ਗੋਇਲ ਦੀ ਅਗਵਾਈ ਹੇਠ ਜਿਲਿ•ਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਮੌਮ ਬੱਤੀਆਂ ਜਗ•ਾ ਕਿ ਉਨ•ਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਆਪ ਆਗੂ ਸ਼੍ਰੀ ਗੋਇਲ ਨੇ ਜਿਲਿ•ਆ ਵਾਲੇ ਬਾਗ ਦੇ ਦੁਖਾਂਤ ਦੀ ਦਰਦ ਭਰੀ ਕਹਾਣੀ ਬਿਆਨ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸੂਬੇ ਦੀ ਸ਼ਾਨ ਬਣਾਈ ਰੱਖਣ ਅਤੇ ਸੱਚ ਦੀ ਰਾਹ ਤੇ ਚੱਲਦੇ ਹੋਏ ਇਮਾਨਦਾਰੀ ਨਾਲ ਵੋਟ ਪਾਉਣ ਦੀ ਸੌਂਹ ਵੀ ਚੁਕਾਈ। ਉਨ•ਾਂ ਕਿਹਾ ਕਿ ਨੌਜਵਾਨ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਮਾਜ ਅਤੇ ਦੇਸ਼ ਦੀ ਸੇਵਾ ਲਈ ਅੱਗੇ ਆਉਣ। ਉਨ•ਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣ ਵਿੱਚ ਬਿਨ•ਾਂ ਡਰ ਅਤੇ ਬਿਨ•ਾ ਲਾਲਚ ਦੇ ਵੋਟ ਦੀ ਵਰਤੋਂ ਯਕੀਨੀ ਬਣਾਈ ਜਾਵੇ। ਉਨ•ਾਂ ਕਿਹਾ ਕਿ ਅਜਾਦੀ ਪ੍ਰਾਪਤ ਕਰਨ ਲਈ ਸਾਡੇ ਦੇਸ਼ ਦੇ ਸ਼ਹੀਦਾਂ ਨੇ ਆਪਣੇ ਪਰਿਵਾਰਾਂ ਦੀ ਨਾ ਸੋਚਦੇ ਹੋਏ ਕੁਰਬਾਨੀਆਂ ਕੀਤੀਆਂ ਅਤੇ ਸਾਨੂੰ ਉਨ•ਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਉਨ•ਾਂ ਨੂੰ ਸੱਚੇ ਦਿਲੋਂ ਸ਼ਰਧਾਂਜਲੀਆਂ ਅਰਪਿਤ ਕਰਨੀਆਂ ਚਾਹੀਦੀਆਂ ਹਨ। ਇਹ ਹੀ ਸੱਚੇ ਦੇਸ਼ ਭਗਤ ਦੀ ਸੱਚੀ ਦੇਸ਼ ਭਗਤੀ ਦਾ ਪ੍ਰਤੀਕ ਹੈ । ਇਸ ਮੌਕੇ ਉਨ•ਾ ਨਾਲ ਹੋਰਾਂ ਤੋਂ ਇਲਾਵਾ ਨਰਿੰਦਰ ਕੁਮਾਰ ਰਾਠੌਰ, ਨਰੇਸ਼ ਸਿੰਗਲਾ, ਜਗਦੀਸ਼ ਪ੍ਰਸ਼ਾਦ, ਪ੍ਰਦੀਪ ਮਿੱਤਲ, ਹਿੰਮਤ ਗੋਇਲ, ਸਚਿਨ ਗੁਪਤਾ, ਚਰੰਜੀ ਲਾਲ, ਡਾ: ਜਸਕਰਨ ਸਿੰਘ ਸੰਧਵਾਂ, ਮਨਜੀਤ ਸ਼ਰਮਾ, ਮੋਹਨ ਲਾਲ, ਦਰਸ਼ਨ ਸਿੰਘ ਅਤੇ ਗੁਰਨਾਮ ਸਿੰਘ ਆਦਿ ਹਾਜਰ ਸਨ ।