ਗੋਲੇਵਾਲਾ ਦੀ ਗਊਸ਼ਾਲਾ ਲਈ ਵੱਧ ਤੋਂ ਵੱਧ ਤੂੜੀ ਕੀਤੀ ਜਾਵੇ ਦਾਨ-ਡਿਪਟੀ ਕਮਿਸ਼ਨਰ

Chamcharik Patrika **CCP NEWS**

ਫਰੀਦਕੋਟ (ਜੋਗਿੰਦਰ ਮੱਕੜ) ਕਣਕ ਦੀ ਕਟਾਈ ਕਰਨ ਉਪਰੰਤ ਕਿਸਾਨ ਵੱਧ ਤੋਂ ਵੱਧ ਤੂੜੀ ਜ਼ਿਲ•ੇ ਦੇ ਪਿੰਡ ਗੋਲੇਵਾਲਾ ਵਿਖੇ ਚਲਾਈ ਜਾ ਰਹੀ  ਗਊਸ਼ਾਲਾ ਲਈ ਦਾਨ ਕਰਨ ਤਾਂ ਕਿ ਇਸ ਵਿਚ ਰਹਿ ਰਹੇ ਪਸ਼ੂਆਂ ਲਈ ਸੁੱਕੇ ਚਾਰੇ ਦਾ ਬੰਦੋਬਸਤ ਹੋ ਸਕੇ। ਇਹ ਅਪੀਲ ਡਿਪਟੀ ਕਮਿਸ਼ਨਰ   ਸ਼੍ਰੀ ਕੁਮਾਰ ਸੋਰਭ ਰਾਜ, ਆਈ.ਏ.ਐਸ ਨੇ ਕੀਤੀ। ਉਨ•ਾਂ ਦੱਸਿਆ ਕਿ ਇਹ ਗਊਸ਼ਾਲਾ ਬੇਸਹਾਰਾ ਜਾਨਵਰਾਂ ਲਈ ਇਕ ਵੱਡਾ ਆਸਰਾ ਸਾਬਿਤ ਹੋਈ ਹੈ ਅਤੇ ਇਸ ਸਮੇਂ 1200 ਦੇ ਕਰੀਬ ਪਸ਼ੂ ਰਹਿ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੋਰਭ ਰਾਜ ਨੇ ਦੱਸਿਆ ਕਿ 25 ਏਕੜ ਰਕਬੇ ਵਿਚ ਬਣੀ ਗਊਸ਼ਾਲ ਜਿਸ ਵਿਚ 10 ਏਕੜ ਰਕਬੇ ਵਿਚ ਹਰੇ ਚਾਰੇ ਦੀ ਕਾਸ਼ਤ ਕੀਤੀ ਜਾਂਦੀ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਲੋਕਾਂ ਦੇ ਸਹਿਯੋਗ ਤਂ ਬਿਨ•ਾਂ ਚਲਾਉਣਾ ਔਖਾ ਹੈ ਇਸ ਲਈ ਜ਼ਿਲ•ੇ ਦੇ ਕਿਸਾਨ ਅਤੇ ਗਊਵੰਸ਼ ਪ੍ਰੇਮੀ ਇਸ ਗਊਸ਼ਾਲਾ ਨੂੰ ਚਲਾਉਣ ਲਈ ਆਰਥਿਕ ਮਦਦ ਅਤੇ ਵੱਧ ਤੋਂ ਵੱਧ ਤੂੜੀ ਆਦਿ ਦਾ ਦਾਨ ਦੇਣ। ਉਨ•ਾਂ ਦੱਸਿਆ ਕਿ ਜ਼ਿਲ•ਾ ਪਸ਼ੂ ਭਲਾਈ ਸੋਸਾਇਟੀ ਫਰੀਦਕੋਟ ਵੱਲੋਂ ਇਸ ਦਾ ਸਾਰਾ ਕੰਮ ਕਾਜ ਦੇਖਿਆ ਜਾ ਰਿਹਾ ਹੈ। ਉਨ•ਾ ਦੱਸਿਆ ਕਿ ਦਾਨ ਦੇਣ ਲਈ ਮਿੰਨੀ ਸਕੱਤਰੇਤ ਵਿਖੇ ਸਥਿਤ ਸਟੇਟ ਬੈਂਕ ਆਫਿ ਇੰਡੀਆਂ ਦੀ ਬੈਂਕ ਸ਼ਾਖਾ ਦੇ ਖਾਤਾ ਨੰਬਰ 37677164488 ਅਤੇ ਆਈ.ਐਫ.ਐਸ.ਸੀ ਕੋਡ ਐਸ.ਬੀ.ਆਈ ਐਨ 0051025 ਵਿਚ ਜਮ•ਾ ਕਰਵਾ ਸਕਦੇ ਹਨ ਅਤੇ ਬੇਜੁਬਾਨੇ ਪਸ਼ੂਆਂ ਦੀ ਭਲਾਈ ਕਰਕੇ ਪੁੰਨ ਦਾ ਕੰਮ ਕਰਨ।