ਐਚਡੀਐਫਸੀ ਬੈਂਕ ਦੇ 25 ਸਾਲ ਪੂਰੇ ਹੋਣ ‘ਤੇ ਸਮਾਗਮ ਦੌਰਾਨ ਵਪਾਰੀਆਂ ਨੂੰ ਸਮਝਾਈਆਂ ਸਕੀਮਾਂ

ਕੋਟਕਪੂਰਾ, 27 ਜੁਲਾਈ *ਸੀ.ਸੀ.ਪੀ.ਨਿਊਜ਼* (ਸਰਬਜੀਤ ਕੌਰ ਜੈਮਲਵਾਲਾ)- ਸਥਾਨਕ ਫਰੀਦਕੋਟ ਸੜਕ ‘ਤੇ ਸਥਿੱਤ ਐਚਡੀਐਫਸੀ ਬਰਾਂਚ ਵਲੋਂ ਇਕ ਨਿੱਜੀ ਹੋਟਲ ‘ਚ ਬੈਂਕ ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ‘ਤੇ ਅਰਥਾਤ ਸਿਲਵਰ ਜੁਬਲੀ ਮਨਾਉਂਦਿਆਂ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਬੈਂਕ ਵਲੋਂ ਪੁੱਜੇ ਅਸ਼ੀਸ਼ ਜਿੰਦਲ, ਰਾਜ ਗਰਗ, ਅਮਨਦੀਪ ਸਿੰਘ, ਸੰਜੀਵ ਧਵਨ ਅਤੇ ਸਾਗਰ ਚਾਵਲਾ ਨੇ ਦੱਸਿਆ ਕਿ ਇਸ ਥੌੜੇ ਜਿਹੇ ਸਮੇਂ ‘ਚ ਬੈਂਕ ਨੇ ਆਪਣੇ ਗਾਹਕਾਂ ਦੇ ਸਹਿਯੋਗ ਨਾਲ 5200 ਤੋਂ ਜਿਆਦਾ ਬਰਾਂਚਾਂ ਸਥਾਪਿਤ ਕਰ ਲਈਆਂ ਹਨ। ਪੰਜਾਬ ‘ਚ ਐਚਡੀਐਫਸੀ ਨੂੰ ਇਕੋ ਇਕ ਬੈਂਕ ਹੋਣ ਦਾ ਇਸ ਗੱਲੋਂ ਮਾਣ ਹਾਸਲ ਹੈ ਕਿ ਇਸ ਬੈਂਕ ਦੀ ਹਰ ਬਰਾਂਚ 6 ਕਿਲੋਮੀਟਰ ਦੀ ਦੂਰੀ ‘ਤੇ ਸਥਾਪਿਤ ਹੈ। ਉਨਾਂ ਦੁਕਾਨਦਾਰਾਂ ਲਈ ਵਿਸ਼ੇਸ਼ ਬੀਮੇ ਦੀਆਂ ਸਕੀਮਾਂ ਦੇ ਨਾਲ-ਨਾਲ ਖਪਤਕਾਰਾਂ ਲਈ ਸਹੂਲਤਾਂ ਅਤੇ ਹੋਰ ਕਈ ਕਿਸਮਾਂ ਦੀਆਂ ਸਕੀਮਾਂ ਤੋਂ ਵੀ ਜਾਣੂ ਕਰਾਇਆ। ਬੈਂਕ ਵਲੋਂ ਵੱਖ-ਵੱਖ ਟਰੇਡ ਯੂਨੀਅਨਾਂ ਦੇ ਪ੍ਰਧਾਨਾਂ ਸਮੇਤ ਹੋਰ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਮਨਤਾਰ ਸਿੰਘ ਮੱਕੜ ਅਤੇ ਸਕੱਤਰ ਸ਼ਕਤੀ ਅਹੂਜਾ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਬੈਂਕ ਦੇ ਅਧਿਕਾਰੀਆਂ ਸਮੇਤ ਸਮੂਹ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ। ਆਪਣੇ ਸੰਬੋਧਨ ਦੌਰਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਪ੍ਰਧਾਨ ਓਮਕਾਰ ਗੋਇਲ ਨੇ ਦੁਕਾਨਦਾਰਾਂ ਨੂੰ ਇਮਾਨਦਾਰੀ ਨਾਲ ਟੈਕਸ ਭਰਨ, ਸਾਫ ਸੁਥਰਾ ਮਾਲ ਵੇਚਣ, ਸ਼ਹਿਰ ਦੀ ਸਾਫ ਸਫਾਈ ਅਤੇ ਸੁੰਦਰਤਾ ਵੱਲ ਖਾਸ ਧਿਆਨ ਦੇਣ ਲਈ ਪ੍ਰੇਰਿਆ। ਮਨਤਾਰ ਸਿੰਘ ਮੱਕੜ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਆਪਣੇ ਤੌਰ ‘ਤੇ ਨਗਰ ਕੌਂਸਲ ਵਲੋਂ ਸ਼ਹਿਰ ਦੀਆਂ ਨਿਸ਼ਚਿਤ ਕੀਤੀਆਂ 20 ਵੱਖ-ਵੱਖ ਸਾਂਝੀਆਂ ਥਾਵਾਂ ‘ਤੇ ਵਧੀਆ ਕੁਆਲਟੀ ਦੇ ਡਸਟਬਿਨ ਰੱਖਣ ਲਈ ਚੈਂਬਰ ਆਫ ਕਾਮਰਸ ਨੂੰ ਸੌਂਪੇਗੀ।