ਪਾਕਿ ਵਲੋਂ ਲਗਾਤਾਰ ਚੌਥੇ ਦਿਨ ਭਾਰੀ ਗੋਲੀਬਾਰੀ, ਇਕ ਨਾਗਰਿਕ ਦੀ ਮੌਤ

ਪਾਕਿਸਤਾਨੀ ਫ਼ੌਜ ਨੇ ਲਗਾਤਾਰ ਚੌਥੇ ਦਿਨ ਅੰਤਰਰਾਸ਼ਟਰੀ ਰੇਖਾ ਨੇੜੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ, ਰਾਜੌਰੀ ਅਤੇ ਅਖ਼ਨੂਰ ਸੈਕਟਰਾਂ 'ਚ ਭਾਰੀ ਗੋਲੀਬਾਰੀ ਕੀਤੀ, ਜਿਸ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਜ਼ਖ਼ਮੀ ਹੋ ਗਿਆ | ਰਾਜੌਰੀ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਗੋਪਾਲ ਬਾਵਾ (45) ਪੁੱਤਰ ਬੰਸੀ ਲਾਲ ਵਾਸੀ ਕਾਹਨਾ ਚੱਕ ਵਜੋਂ ਹੋਈ ਹੈ, ਜਦੋਂ ਕਿ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਮਿ੍ਤਕ ਦੇ ਭਰਾ ਰਾਮ ਬਾਵਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਰਾਜੌਰੀ ਜ਼ਿਲ੍ਹੇ ਦੇ

Read more..

17 ਘੰਟੇ ਚੱਲਿਆ ਮੁਕਾਬਲਾ, ਚਾਰੇ ਹਮਲਾਵਰ ਮਾਰ ਮੁਕਾਏ • ਮਿ੍ਤਕਾਂ ‘ਚ 14 ਵਿਦੇਸ਼ੀ ਸ਼ਾਮਿਲ 150 ਲੋਕਾਂ ਨੂੰ ਸੁਰੱਖਿਅਤ ਬਚਾਇਆ

ਕਾਬੁਲ, 21 ਜਨਵਰੀ (ਏਜੰਸੀ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਲਗਜ਼ਰੀ ਹੋਟਲ 'ਚ ਵੜੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ 14 ਵਿਦੇਸ਼ੀਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਹੱਤਿਆ ਕਰ ਦਿੱਤੀ | ਹਮਲੇ 'ਚ ਛੇ ਸੁਰੱਖਿਆ ਬਲਾਂ ਸਮੇਤ 10 ਲੋਕ ਜ਼ਖ਼ਮੀ ਵੀ ਹੋਏ | ਹਮਲੇ ਦੇ 13 ਘੰਟੇ ਦੇ ਬਾਅਦ ਸੁਰੱਖਿਆ ਬਲਾਂ ਨੇ ਇਸ 'ਤੇ ਪੂਰੀ ਤਰਾਂ ਕਾਬੂ ਪਾ ਲਿਆ | ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ | ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ ਕਿ ਰਾਤ ਦੌਰਾਨ ਅਫ਼ਗਾਨ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਚਾਰ

Read more..

ਬਵਾਨਾ ਅਗਨੀ ਕਾਂਡ: ਫੈਕਟਰੀ ਮਾਲਕ ਗ੍ਰਿਫ਼ਤਾਰ

ਬਵਾਨਾ ’ਚ ਕੱਲ੍ਹ ਇਕ ਫੈਕਟਰੀ ’ਚ ਅੱਗ ਲੱਗਣ ਕਾਰਨ 10 ਔਰਤਾਂ ਸਮੇਤ 17 ਵਿਅਕਤੀ ਮਾਰੇ ਗਏ ਸਨ ਅਤੇ 10 ਮਜ਼ਦੂਰ ਜ਼ਖ਼ਮੀ ਹੋਏ ਸਨ। ਦਿੱਲੀ ਪੁਲੀਸ ਨੇ ਅੱਜ ਇਸ ਫੈਕਟਰੀ ਦੇ ਮਾਲਕ ਮਨੋਜ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੀਸ ਹਜ਼ਾਰੀ ਅਦਾਲਤ ਨੇ ਫੈਕਟਰੀ ਮਾਲਕ ਨੂੰ ਇੱਕ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਅੱਗ ਕਾਰਨ ਮਾਰੇ ਗਏ ਵਿਅਕਤੀਆਂ ਦੇ ਵਾਰਿਸਾਂ ਅਤੇ ਜ਼ਖ਼ਮੀਆਂ ਨਾਲ ਬੀਆਰ ਅੰਬੇਦਕਰ ਹਸਪਤਾਲ, ਰੋਹਿਨੀ ਵਿੱਚ ਮੁਲਾਕਾਤ ਕੀਤੀ। 

Read more..

ਵਿਦੇਸ਼ੀ ਧਰਤੀ ’ਤੇ ਕਾਰਵਾਈ ਦੇ ਸਮਰੱਥ ਹੈ ਭਾਰਤ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤ ਨੇ ਇਹ ਦਿਖਾ ਦਿੱਤਾ ਹੈ ਕਿ ਉਹ ਆਪਣੇ ਦੁਸ਼ਮਣਾਂ ਵਿਰੁੱਧ ਨਾ ਸਿਰਫ ਆਪਣੀ ਧਰਤੀ ਉੱਤੇ ਕਾਰਵਾਈ ਕਰ ਸਕਦੈ ਸਗੋਂ ਲੋੜ ਪੈਣ ਉੱਤੇ ਦੁਸ਼ਮਣ ਦੇ ਇਲਾਕੇ ਵਿੱਚ ਦਾਖ਼ਲ ਹੋ ਕੇ ਵੀ ਕਾਰਵਾਈ ਕਰ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਹ ਪ੍ਰਗਟਾਵਾ ਭਾਰਤੀ ਫੌਜ਼ ਦੇ ਕਮਾਂਡੋਆਂ ਵੱਲੋਂ ਇੱਕ ਮਹੀਨਾ ਪਹਿਲਾਂ ਕੰਟਰੋਲ ਰੇਖਾ ਪਾਰ ਕਰਕੇ ਕੀਤੀ ਦਲੇਰਾਨਾ ਕਾਰਵਾਈ ਦੇ ਸੰਦਰਭ ਵਿੱਚ ਜਵਾਨਾਂ ਦੀ ਪ੍ਰਸ਼ੰਸਾ ਕਰਦਿਆਂ ਕੀਤਾ। ਇਸ ਕਾਰਵਾਈ ਵਿੱਚ ਭਾਰਤ ਦੇ ਪੰਜ ਕਮਾਡੋਆਂ ਨੇ

Read more..

ਜ਼ਖ਼ਮੀ ਫ਼ੌਜੀ ਦੇ ਦਮ ਤੋੜਨ ਨਾਲ ਚਾਰ ਦਿਨਾਂ ’ਚ ਮੌਤਾਂ ਦੀ ਗਿਣਤੀ 12 ਹੋਈ

ਪਾਕਿਸਤਾਨੀ ਬਲਾਂ ਨੇ ਅੱਜ ਲਗਾਤਾਰ ਚੌਥੇ ਦਿਨ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੌਮਾਂਤਰੀ ਸੀਮਾ ਅਤੇ ਕੰਟਰੋਲ ਰੇਖਾ ਨੇੜਲੇ ਕਾਨਾਚੱਕ ਪ੍ਰਾਗਵਲ, ਨੌਸ਼ਹਿਰਾ, ਰਾਜੌਰੀ ਅਤੇ ਅਖਨੂਰ ਸੈਕਟਰਾਂ ਵਿੱਚ ਭਾਰੀ ਗੋਲਾਬਾਰੀ ਕੀਤੀ। ਇਸ ਦੌਰਾਨ ਅੱਜ ਰਾਤੀਂ ਕਾਨਾਚੱਕ ਪ੍ਰਾਗਵਲ ਸੈਕਟਰ ਵਿੱਚ ਦੋ ਭਰਾ ਉਦੋਂ ਫੱਟੜ ਹੋ ਗਏ ਜਦੋਂ ਪਾਿਕ ਵੱਲੋਂ ਕੀਤੀ ਜਾ ਰਹੀ ਗੋਲਾਬਾਰੀ ਦੌਰਾਨ ਉਨ੍ਹਾਂ ਦੇ ਘਰ ’ਤੇ ਗੋਲੇ ਵੱਜੇ। ਹਸਪਤਾਲ ਵਿੱਚ  ਗੋਪਾਲ  ਨਾਮ ਦੇ ਇਕ ਭਰਾ ਦੀ ਮੌਤ ਹੋ ਗਈ, ਦੂਜਾ ਅਜੇ ਹਸਪਤਾਲ ਵਿੱਚ ਹੀ ਇਲਾਜ ਅਧੀਨ ਹੈ। ਪਾਕਿ ਗੋਲੀਬਾਰੀ ਵਿੱਚ ਫੱਟੜ ਹੋਇਆ ਫ਼ੌਜ ਦਾ ਜਵਾਨ ਕੱਲ੍ਹ ਰਾਤ

Read more..

ਸਾਨੂੰ ਤੰਗ ਕੀਤਾ ਜਾ ਰਿਹੈ: ਕੇਜਰੀਵਾਲ

ਨਵੀਂ ਦਿੱਲੀ: ਰਾਸ਼ਟਰਪਤੀ ਵੱਲੋਂ ‘ਆਪ’ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਮਗਰੋਂ ਆਪਣੀ ਚੁੱਪ ਤੋੜਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਤੇ ਪਾਰਟੀ ਆਗੂਆਂ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ ਪਰ ਸਾਰੀ ਤਾਕਤ ਝੋਕ ਕੇ ਵੀ ‘ਉਹ’ ਦਿੱਲੀ ਸਰਕਾਰ ਖ਼ਿਲਾਫ਼ ਕੁਝ ਨਹੀਂ ਲੱਭ ਸਕੇ । ਨਜ਼ਫਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾਕਿ ਉਪ ਰਾਜਪਾਲ ਨੇ ਉਨ੍ਹਾਂ ਦੇ 2 ਸਾਲ ਦੇ ਕਾਰਜਕਾਲ ਦੀਆਂ ਕਰੀਬ 400 ਫਾਈਲਾਂ ਮੰਗਵਾਈਆਂ ਪਰ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ।

Read more..

ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੀ ਸਿਫ਼ਾਰਸ਼ ਉੱਤੇ ਲਾਈ ਮੋਹਰ, ਕਾਨੂੰਨ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ

ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ ਦਿੱਲੀ ਦੀ ਸੱੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਦੋਹਰੇ ਲਾਭ ਦੇ ਨਿਯਮ ਤਹਿਤ ਚੋਣ ਕਮਿਸ਼ਨ ਵੱਲੋਂ ਅਯੋਗ ਕਰਾਰ ਦੇਣ ਦੀ ਸਿਫ਼ਾਰਸ਼ ਨੂੰ ਮਨਜ਼ੂਰ ਕਰ ਲਿਆ ਹੈ। ਉਧਰ ‘ਆਪ’ ਨੇ ਇਸ ਕਾਰਵਾਈ ਨੂੰ ਗ਼ੈਰਸੰਵਿਧਾਨਕ ਕਰਾਰ ਦਿੰਦਿਆਂ ਲੋਕਤੰੰਰ ਲਈ ਖ਼ਤਰਾ ਕਰਾਰ ਦਿੱਤਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਚੋਣ ਕਮਿਸ਼ਨ ਦੀ ਸਿਫਾਰਸ਼ ਉੱਤੇ ਕੱਲ੍ਹ ਸਹਿਮਤੀ ਦੇ ਦਿੱਤੀ ਸੀ। ਦੇਸ਼ ਦੇ ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟਫਿਕੇਸ਼ਨ ਅਨੁਸਾਰ ਰਾਸ਼ਟਰਪਤੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪ੍ਰਗਟ ਕੀਤੀ ਰਾਇ ਦੀ ਰੋਸ਼ਨੀ ਵਿੱਚ ਦਿੱਲੀ

Read more..

ਓਮ ਪ੍ਰਕਾਸ਼ ਰਾਵਤ ਮੁੱਖ ਚੋਣ ਕਮਿਸ਼ਨ ਨਿਯੁਕਤ

ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੂੰ ਅੱਜ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜੋ ਭਲਕੇ ਸੇਵਾਮੁਕਤ ਹੋਣ ਜਾ ਰਹੇ ਏ ਕੇ ਜੋਤੀ ਦੀ ਜਗ੍ਹਾ ਲੈਣਗੇ। ਕਾਨੂੰਨ ਮੰਤਰਾਲੇ ਨੇ ਅੱਜ ਦੱਸਿਆ ਕਿ ਸਰਕਾਰ ਵੱਲੋਂ ਸਾਬਕਾ ਵਿੱਤ ਸਕੱਤਰ ਅਸ਼ੋਕ ਲਵਾਸਾ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਤੀਜੇ ਮੈਂਬਰ ਸੁਨੀਲ ਅਰੋੜਾ ਹਨ।

ਕੈਨੇਡੀਅਨ ਕਲੱਬ ’ਚ ਸਿੱਖ ਨੂੰ ਦਸਤਾਰ ਉਤਾਰਨ ਲਈ ਕਿਹਾ

ਕੈਨੇਡੀਅਨ ਕਲੱਬ ਵਿੱਚ ਇਕ ਔਰਤ ਨੇ ਸਿੱਖ ਵਿਅਕਤੀ ਨੂੰ ਦਸਤਾਰ ਲਾਹੁਣ ਲਈ ਕਿਹਾ। ਦਸਤਾਰ ‘ਲਾਹੁਣ’ ਦੀ ਧਮਕੀ ਤੋਂ ਇਲਾਵਾ ਸਿੱਖ ਵਿਅਕਤੀ ਖ਼ਿਲਾਫ਼ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ। ਸੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਸਾਬਕਾ ਕੈਨੇਡੀਅਨ ਫੌਜੀਆਂ ਦੀ ਆਰਗੇਨਾਈਜੇਸ਼ਨ ‘ਰਾਇਲ ਕੈਨੇਡੀਅਨ ਲੀਜਨ’ ਵਿੱਚ ਜਸਵਿੰਦਰ ਸਿੰਘ ਧਾਲੀਵਾਲ ਆਪਣੇ ਦੋਸਤਾਂ ਨਾਲ ਸਨੂਕਰ ਖੇਡ ਰਿਹਾ ਸੀ। ਇਸ ਆਰਗੇਨਾਈਜੇਸ਼ਨ ਦੇ ਪ੍ਰਬੰਧਕ ਉਨ੍ਹਾਂ ਕੋਲ ਆਏ ਅਤੇ ਸ੍ਰੀ ਧਾਲੀਵਾਲ ਨੂੰ ਦਸਤਾਰ ਉਤਾਰਨ ਲਈ ਕਿਹਾ ਕਿਉਂਕਿ ਸੀਨੀਅਰ ਫ਼ੌਜੀਆਂ ਦੇ ਸਨਮਾਨ ਵਿੱਚ ਸਿਰ ’ਤੇ ਪਹਿਨੀ ਵਸਤ ਉਤਾਰਨਾ ਉਨ੍ਹਾਂ ਦੀ ਨੀਤੀ ਹੈ। ਹਾਲਾਂਕਿ ਧਾਰਮਿਕ ਚਿੰਨ੍ਹਾਂ ਨੂੰ

Read more..

ਬੂਟੇ ਲਾਉਣ ਤੇ ਲੜਕੀਆਂ ਬਚਾਉਣ ਲਈ ਜਾਗਰੂਕਤਾ ਰੈਲੀ

ਮੁੱਲਾਂਪੁਰ ਗ਼ਰੀਬਦਾਸ, 21 ਜਨਵਰੀ ਪੰਜਾਬ ਯੂਨੀਵਰਸਿਟੀ ਸਮੇਤ ਹੋਰਨਾਂ ਕਾਲਜਾਂ ਵਿੱਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ ਬਿਟੀਆ ਇੱਕ ਸਾਹਸ ਅਮਨ ਸਿਟੀ ਖਰੜ ਵੱਲੋਂ ਅੱਜ ਪਿੰਡ ਸੈਣੀਮਾਜਰਾ ਵਿਚ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਲੜਕੀਆਂ ਨੂੰ ਬਚਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ। ਸੰਸਥਾ ਦੇ ਆਹੁਦੇਦਾਰਾਂ ਦੀਪਕ ਕਮਾਰ, ਚੈਲੀ, ਆਂਜਲੀ, ਅਨੁਰਾਧਾ ਅਤੇ ਮਨੌਤੀ ਨੇ ਦੱਸਿਆ ਕਿ ਅੱਜ ਛੋਟੀਆਂ ਬੱਚੀਆਂ ਨੂੰ ਨਾਲ  ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆਵਾਂ ਨੂੰ ਰੋਕ ਕੇ ਤੇ ਲੜਕੀਆਂ ਨੂੰ ਬਚਾਉਂਦਿਆਂ ਆਪਣੇ ਚੌਗਿਰਦੇ ਵਿਚ ਵੱਧ

Read more..

ਹਸਪਤਾਲ ਵਿੱਚ ਬਲੱਡ ਬੈਂਕ ਦੀ ਸਹੂਲਤ ਸ਼ੁਰੂ

ਬਨੂੜ, 21 ਜਨਵਰੀ ਇਥੇ ਖੁਲ੍ਹੇ ਨੀਲਮ ਹਸਪਤਾਲ ਵਿੱਚ ਅੱਜ ਬਲੱਡ ਬੈਂਕ ਦੀ ਸਹੂਲਤ ਆਰੰਭ ਕੀਤੀ ਗਈ। ਬਲੱਡ ਬੈਂਕ ਦਾ ਉਦਘਾਟਨ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤਾ। ਇਸ ਮੌਕੇ ਇੰਡੀਅਨ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਜਲੰਧਰ ਦੀ ਪ੍ਰਿੰਸੀਪਲ ਡਾ. ਕੁਲਬੀਰ ਕੌਰ ਨੇ ਵੀ ਸ਼ਿਰਕਤ ਕੀਤੀ। ਕਾਂਗਰਸੀ ਵਿਧਾਇਕ ਨੇ ਇਸ ਮੌਕੇ ਆਖਿਆ ਕਿ ਨੀਲਮ ਹਸਪਤਾਲ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਰਾਜਪੁਰਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਬਨੂੜ ਅਤੇ ਇਸ ਸਮੁੱਚੇ ਖੇਤਰ ਤੋਂ ਇਲਾਵਾ ਕੌਮੀ ਮਾਰਗ

Read more..

ਸਫ਼ਾਈ ਕਰਮੀਆਂ ਵੱਲੋਂ ਨਗਰ ਕੌਂਸਲ ਤੋਂ ਡੰਪਿੰਗ ਪੁਆਇੰਟ ਬਣਾਉਣ ਦੀ ਮੰਗ

ਜ਼ੀਰਕਪੁਰ, 21 ਜਨਵਰੀ ਸ਼ਹਿਰ ਦੇ ਸਫਾਈ ਸੇਵਕਾਂ ਨੇ ਨਗਰ ਕੌਂਸਲ ਤੋਂ ਘਰਾਂ ਦੇ ਚੁੱਕੇ ਜਾਣ ਵਾਲੇ ਕੂੜੇ ਲਈ 10 ਡੰਪਿੰਗ ਪੁਆਇੰਟ ਛੇਤੀ ਬਣਾਉਣ ਦੀ ਮੰਗ ਕੀਤੀ ਹੈ। ਸਫਾਈ ਸੇਵਕਾਂ ਦੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਚੇਤਾਵਨੀ ਦਿੱਤੀ ਕਿ ਉਹ ਲੰਮੇ ਸਮੇ ਤੋਂ ਡੰਪਿੰਗ ਪੁਆਇੰਟ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਉਹ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਛੇਤੀ ਇਹ ਪੁਆਇੰਟ ਨਹੀਂ ਉਸਾਰੇ ਗਏ ਤਾਂ ਉਹ ਹੜਤਾਲ ’ਤੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ। ਫੈਡਰੇਸ਼ਨ ਦੇ

Read more..

‘ਆਪ’ ਵਰਕਰ ਕਾਂਗਰਸ ਵਿੱਚ ਸ਼ਾਮਲ

ਡੇਰਾਬਸੀ: ਪਿੰਡ ਈਸਾਪੁਰ ਵਿੱਚ ਆਮ ਆਦਮੀ ਪਾਰਟੀ ਦੇ ਦਰਜਨਾਂ ਯੂਥ ਆਗੂ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦਾ ਪਾਰਟੀ ਦੇ ਜਨਰਲ ਸਕੱਤਰ ਦੀਪਇੰਦਰ ਸਿੰਘ ਢਿੱਲੋਂ ਨੇ ਸਵਾਗਤ ਕਰਦਿਆਂ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਅੰਮ੍ਰਿਤਪਾਲ ਸਿੰਘ ਡਾਲੀ, ਗੁਰਪ੍ਰੀਤ ਸਿੰਘ ਰੋਕੀ ਸਾਬਕਾ ਮੈਂਬਰ ਪੰਚਾਇਤ, ਬਲਕਾਰ ਸਿੰਘ, ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ। ਸ੍ਰੀ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਹੋਣ ਕੋਈ ਵਜੂਦ ਨਹੀਂ ਰਿਹਾ

Read more..

ਟਰਾਂਸਪੋਰਟ ਵਿਭਾਗ ਨੇ ਓਵਰਲੋਡ ਵਾਹਨ ਕੀਤੇ ਜ਼ਬਤ

ਇਥੇ ਚੱਲ ਰਹੇ ਓਵਰਲੋਡ ਤੇ ਬਿਨਾਂ ਟੈਕਸ ਦਿੱਤੇ ਦਰਜਨਾਂ ਵਾਹਨਾਂ ਨੂੰ ਅੱਜ ਟਰਾਂਸਪੋਰਟ ਵਿਭਾਗ ਪੰਜਾਬ ਦੀ ਟੀਮ ਨੇ ਕਾਬੂ ਕਰਕੇ ਲਾਲੜੂ ਤੇ ਲੈਹਲੀ ਪੁਲੀਸ ਥਾਣੇ ਤੇ ਚੌਕੀਆਂ ਵਿਚ ਬੰਦ ਕੀਤਾ। ਇਹ ਚੈਕਿੰਗ ਸਕੱਤਰ ਆਰ.ਟੀ.ਏ ਮੁੱਖ ਦਫਤਰ ਚੰਡੀਗੜ੍ਹ ਕਰਨ   ਸਿੰਘ ਦੀ ਅਗਵਾਈ ਹੇਠਲੀ ਟੀਮ ਵਲੋਂ ਕੀਤੀ ਗਈ, ਜਿਨ੍ਹਾਂ ਸਵੇਰ ਤੋਂ ਸ਼ਾਮ ਤੱਕ ਇਲਾਕੇ ਅੰਦਰ ਸੈਂਕੜੇ ਵਾਹਨਾਂ ਦੇ ਕਾਗਜ਼ ਪੱਤਰ ਚੈਕ ਕੀਤੇ। ਸਕੱਤਰ ਕਰਨ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਹਰਿਆਣਾ ਨੰਬਰੀ ਦਰਜਨਾਂ ਹੀ ਵਾਹਨ ਹਰ ਰੋਜ਼ ਓਵਰਲੋਡ ਤੇ ਬਿਨਾਂ ਟੈਕਸ ਤੋਂ ਚੱਲ ਰਹੇ ਹਨ, ਜਿਨ੍ਹਾਂ ਸਬੰਧੀ

Read more..

ਫਰਜ਼ੀ ਦਸਤਾਵੇਜ਼ਾਂ ’ਤੇ ਕਰਜ਼ਾ ਲੈਣ ਦੇ ਦੋਸ਼ ਤਹਿਤ ਸੱਤ ਮੁਲਜ਼ਮ ਕਾਬੂ

ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਰਜ਼ਾ ਹਾਸਲ ਕਰਨ ਵਾਲੇ ਗਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅਪਰਾਧ ਸ਼ਾਖਾ ਦੇ ਡੀਐਸਪੀ ਪਵਨ ਕੁਮਾਰ ਅਤੇ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਪਹਿਲੇ ਦੌਰ ਵਿੱਚ ਚਾਰ ਮੁਲਜ਼ਮਾਂ—ਕਜਹੇੜੀ ਦੇ ਆਸ਼ੀਸ਼ ਕੁਮਾਰ, ਕੈਥਲ ਦੇ ਵਿਸ਼ਾਲ ਸਹਿਗਲ, ਪੰਚਕੂਲਾ ਦੇ ਸ਼ਕਤੀ ਸਿੰਘ ਅਤੇ ਮੁਹਾਲੀ ਦੇ ਸੰਜੀਵ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਸਨ ਜੋ ਉਨ੍ਹਾਂ ਨੇ ਫਰਜ਼ੀ ਪਛਾਣ ਪੱਤਰ, ਆਧਾਰ ਕਾਰਡ ਤੇ ਪੈਨ ਕਾਰਡ ਦੇ ਅਧਾਰ ’ਤੇ ਫਾਇਨਾਂਸ ਕਰਵਾਏ

Read more..

ਸੜਕ ਹਾਦਸਿਆਂ ਨੇ ਦੋ ਕੀਮਤੀ ਜਾਨਾਂ ਲਈਆਂ

ਸ਼ਹਿਰ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੈਕਟਰ-19 ਦੇ ਵਸਨੀਕ ਨਰੇਸ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬਲੈਰੋ ਕਾਰ (ਪੀਬੀ65ਕੇਕੇ-2815) ਦੇ ਚਾਲਕ ਤੇ ਮੌਲੀਜੱਗਰਾਂ ਦੇ ਵਸਨੀਕ ਸ਼ੰਮੀ ਨੇ ਫੇਜ਼-2 ਰਾਮ ਦਰਬਾਰ ਵਿਖੇ ਮੋਟਰਸਾਈਕਲ (ਸੀਐਚ01ਬੀਐਫ-4476) ਨੂੰ ਫੇਟ ਮਾਰ ਕੇ ਉਸ ਦੇ ਚਾਲਕ ਮੋਹਨ ਸਿੰਘ ਨੂੰ ਜ਼ਖਮੀ ਕਰ ਦਿੱਤਾ ਹੈ। ਸੈਕਟਰ-30 ਦੇ ਵਸਨੀਕ ਮੋਹਨ ਸਿੰਘ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਸੈਕਟਰ-31 ਥਾਣੇ ਦੀ ਪੁਲੀਸ ਨੇ

Read more..

ਪੁਲੀਸ ਵਾਹਨ ਵੱਲੋਂ ਮਾਰੀ ਟੱਕਰ ਨਾਲ ਕਾਰ ਨੁਕਸਾਨੀ

ਐਸ.ਏ.ਐਸ. ਨਗਰ ਇੱਥੋਂ ਦੇ ਮਦਨਪੁਰਾ ਚੌਕ ’ਤੇ ਅੱਜ ਸ਼ਾਮ ਉਸ ਸਮੇਂ ਹੰਗਾਮਾ ਹੋਇਆ ਜਦੋਂ ਪੰਜਾਬ ਪੁਲੀਸ ਦੀ ਸੂਮੋ ਗੱਡੀ ਨੇ ਅੱਗੇ ਜਾ ਰਹੀ ਆਈ-20 ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਚੌਂਕ ’ਤੇ ਕਾਫੀ ਦੇਰ ਤੱਕ ਜਾਮ ਲੱਗ ਗਿਆ। ਇਸ ਦੌਰਾਨ ਪੁਲੀਸ ਮੁਲਾਜ਼ਮ ਪੀੜਤਾਂ ਦੇ ਗਲ ਪੈ ਗਏ ਅਤੇ ਵਰਦੀ ਦਾ ਰੋਅਬ ਝਾੜਿਆ। ਪੀੜਤ ਸਤਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਆਈ-20 ਕਾਰ ਵਿਚ ਪਰਿਵਾਰਕ ਮੈਂਬਰਾਂ ਨਾਲ ਖਰੜ ਤੋਂ ਨਵਾਂ ਗਰਾਓ ਜਾ ਰਿਹਾ ਸੀ। ਜਦੋਂ ਉਹ ਮਦਨਪੁਰਾ ਚੌਂਕ ਨੇੜੇ ਪੁੱਜੇ ਤਾਂ ਰਾਹਗੀਰਾਂ ਅਤੇ ਵਾਹਨਾਂ

Read more..

ਸੈਨੇਟ ਮੀਟਿੰਗ ਦੌਰਾਨ ਹੰਗਾਮਾ; ਵੀਸੀ ਵੱਲੋਂ ਵਾਕ-ਆਊਟ

ਪੰਜਾਬ ਯੂਨੀਵਰਸਿਟੀ ਸੈਨੇਟ ਦੀ ਛੇ  ਘੰਟੇ ਤੋਂ ਵੱਧ ਸਮੇਂ ਲਈ ਚੱਲੀ ਮੀਟਿੰਗ ਵਿੱਚ ਕਾਫ਼ੀ ਹੱਲਾ ਹੋਇਆ। ਸਾਰਾ ਸਮਾਂ ਸੈਨੇਟਰ ਇੱਕ ਮਦ ਨੂੰ ਲੈ ਕੇ ਹੀ ਖਹਿਬੜਦੇ ਰਹੇ ਤੇ ਅੰਤ ਨੂੰ ਇਹ ਮਦ ਮੁੜ ਵਿਚਾਰ ਲਈ ਸਿੰਡੀਕੇਟ ਨੂੰ ਭੇਜਣ ਨਾਲ ਰੌਲਾ ਮੁੱਕਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਇੱਕ ਸੈਨੇਟ ਮੈਂਬਰ ਦੀ ਕੁਸੈਲੀ ਟਿੱਪਣੀ ਦੇ ਰੋਸ ਵਜੋਂ ਮੀਟਿੰਗ ’ਚੋਂ ਵਾਕ-ਆਉੂਟ ਕਰ ਗਏ। ਵੀਸੀ ਦੀ ਗ਼ੈਰਹਾਜ਼ਰੀ ਵਿੱਚ ਮੀਟਿੰਗ ਠੱਪ ਰਹੀ ਤੇ ਉਨ੍ਹਾਂ ਦੇ ਹਾਲ ਵਿੱਚ ਪਰਤਣ ’ਤੇ ਹੀ ਕਾਰਵਾਈ ਸ਼ੁਰੂ ਹੋ ਸਕੀ। ਸੈਨੇਟ ਦੀ ਮੀਟਿੰਗ

Read more..

ਬਠਿੰਡਾ ਥਰਮਲ ਬੰਦ ਕਰਨ ਦਾ ਫ਼ੈਸਲਾ ਵਾਪਿਸ ਨਹੀਂ ਹੋਵੇਗਾ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਸਬੰਧੀ ਫੈਸਲਾ ਵਾਪਿਸ ਲੈਣ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਨੂੰ ਚਲਾਇਆ ਜਾਣਾ ਸੰਭਵ ਨਹੀ ਹੈ ਕਿਉਂਕਿ ਇਸ ਦੇ ਮੁਕਾਬਲੇ ਹੋਰ ਸਾਧਨਾਂ ਤੋਂ ਬਿਜਲੀ ਉਤਪਾਦਨ ਸਸਤਾ ਪੈ ਰਿਹਾ ਹੈ। ਐਤਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਹਾਲਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ

Read more..

ਪੰਜਾਬ ਪੁਲੀਸ ’ਚ ਜਨਾਬਾਂ ਦੀ ਚੜ੍ਹਾਈ, ਮੁਲਾਜ਼ਮਾਂ ਦੀ ਰਗੜਾਈ

ਪੁਲੀਸ ਅਫ਼ਸਰਾਂ ਲਈ ਤਾਂ ਪੰਜਾਬ ‘ਰੰਗਲਾ’ ਹੈ ਪਰ ਪੁਲੀਸ ਮੁਲਾਜ਼ਮਾਂ ਲਈ ‘ਮੰਦੜਾ’ ਹੈ। ਪੰਜਾਬ ਪੁਲੀਸ ਕੋਲ ਬਜਟ ਵੀ ਵੱਡਾ ਹੈ ਅਤੇ ਅਫਸਰਾਂ ਦੀ ‘ਵੱਡੀ’ ਫ਼ੌਜ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਜ਼ਾ ਵੇਰਵੇ ਅੱਖਾਂ ਖੋਲ੍ਹਣ ਵਾਲੇ ਹਨ। ਪੁਲੀਸ ਅਫ਼ਸਰਾਂ ਲਈ ਸਭ ਕੁਝ ਮੌਜੂਦ ਹੈ ਪਰ ਮੁਲਾਜ਼ਮ ਐਮਰਜੈਂਸੀ ਡਿਊਟੀ ਸਮੇਂ ਗੁਰੂਘਰਾਂ ਵਿੱਚੋਂ ਲੰਗਰ ਛਕਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਏਆਈਜੀ/ਐਸਐਸਪੀ/ਐਸਪੀ ਦੀਆਂ ਪ੍ਰਵਾਨਿਤ ਅਸਾਮੀਆਂ 160 ਹਨ ਜਦੋਂਕਿ 192 ਪੁਲੀਸ ਅਫ਼ਸਰ ਤਾਇਨਾਤ ਹਨ। 32 ਪੁਲੀਸ ਅਫ਼ਸਰ ‘ਸਰਪਲੱਸ’ ਹਨ। ਐਡੀਸ਼ਨਲ ਡੀਜੀ ਗਿਆਰਾਂ ਹਨ ਤੇ ਕੋਈ ਅਸਾਮੀ ਖਾਲੀ

Read more..

ਕਰਜ਼ਾ ਮੁਆਫ਼ੀ ਬਾਰੇ ਕੈਪਟਨ ਦੇ ਦਾਅਵੇ ਖੋਖ਼ਲੇ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਕਰਜ਼ਾ ਮੁਆਫ਼ੀ ਦੇ ਵਾਅਦੇ ਨੂੰ ਅੱਧਵਾਟੇ ਛੱਡ ਹੁਣ ਕੁਰਸੀ ਉੱਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਵੱਲੋਂ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਾਅਦਾ ਵਫ਼ਾ ਨਾ ਹੋਣ ਦੀ ਸੂਰਤ ਵਿੱਚ ਅਕਾਲੀ ਦਲ ਸੂਬਾ ਪੱਧਰੀ ਅੰਦੋਲਨ ਕਰੇਗਾ। ਸ੍ਰੀ ਬਾਦਲ

Read more..

ਪੁਣਛ ’ਚ ਸ਼ਹੀਦ ਹੋਏ ਮਨਦੀਪ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ

ਜੰਮੂ ਕਸ਼ਮੀਰ ਦੇ ਪੁਣਛ ਖੇਤਰ ਵਿੱਚ ਬੀਤੇ ਦਿਨ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਮਨਦੀਪ ਸਿੰਘ  ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਿਹਰ  ਤਿੰਨ ਵਜੇ ਉਸ ਦੇ ਜੱਦੀ ਪਿੰਡ  ਆਲਮਪੁਰ ਵਿੱਚ ਪੁੱਜੀ। ਭਾਰਤੀ ਫ਼ੌਜ ਦੀ ਬਟਾਲੀਅਨ 22 ਸਿੱਖ ਰੈਜਮੈਂਟ ਵਿੱਚ ਤਾਇਨਾਤ ਸ਼ਹੀਦ  ਮਨਦੀਪ ਸਿੰਘ ਦੀ ਦੇਹ ਨੂੰ ਕੌਮੀ ਝੰਡੇ ਵਿੱਚ ਲਪੇਟ ਕੇ ਪ੍ਰਸ਼ਾਸਨ ਨੇ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਪਿੰਡ ਆਲਮਵਾਲਾ ਦੇ ਸਰਕਾਰੀ ਸਕੂਲ ਵਿੱਚ ਲਿਆਂਦੀ ਸ਼ਹੀਦ ਦੀ ਦੇਹ ’ਤੇ ਸੈਨਾ ਮੈਡਲ ਜੇਤੂ ਕਰਨਲ ਨੀਲ ਗਗਨ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ,

Read more..

ਧਵਨ ਨੇ ਵੱਖਰਾ ਸਿਆਸੀ ਮੰਚ ਉਸਾਰਨ ਦੀ ਤਿਆਰੀ ਵਿੱਢੀ

ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੋਂ ਬਾਗੀ ਹੋਏ ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਜਨ ਕਲਿਆਣ ਮੰਚ ਦੇ ਚੇਅਰਮੈਨ ਹਰਮੋਹਨ ਧਵਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਵੱਖਰਾ ਸਿਆਸੀ ਥੜਾ ਤਿਆਰ ਕਰਨ ਦੀ ਮੁਹਿੰਮ ਛੇੜ ਦਿੱਤੀ ਹੈ। ਇਸ ਤੋਂ ਸੰਕੇਤ ਮਿਲੇ ਹਨ ਕਿ ਅਗਲੇ ਵਰ੍ਹੇ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਧਵਨ ਕਿਸੇ ਨਵੇਂ ਪਲੈਟਫਾਰਮ ਤੋਂ ਚੋਣ ਅਖਾੜੇ ਵਿੱਚ ਨਿੱਤਰ ਸਕਦੇ ਹਨ। ਉਨ੍ਹਾਂ ਨੇ ਆਪਣੇ ਗ੍ਰਹਿ ਵਿੱਚ ਯੂਟੀ ਦੇ 22 ਪਿੰਡਾਂ ਦੇ ਮੋਹਤਬਰਾਂ ਦੀ ਮੀਟਿੰਗ ਬੁਲਾ ਕੇ ਭਾਜਪਾ ਦੇ ਸੀਨੀਅਰ ਆਗੂ

Read more..

ਜੰਗਲਾਤ ਘੁਟਾਲਾ: ਵਿਭਾਗ ਵੱਲੋਂ ਜਾਂਚ ਮੁੜ ਸ਼ੁਰੂ

ਜੰਗਲਾਤ ਵਿਭਾਗ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੇ ਕਥਿਤ ਘਪਲੇ ਦੀ ਜਾਂਚ ਵਿਭਾਗ ਨੇ ਮੁੜ ਸ਼ੁਰੂ ਕਰ ਦਿੱਤੀ ਹੈ। ਜੰਗਲਾਤ ਵਿਭਾਗ ਦੇ ਸਹਾਇਕ ਜੰਗਲਾਤ ਅਫ਼ਸਰ (ਵਰਕਿੰਗ ਪਲਾਨ) ਮਨੀਸ਼ ਕੁਮਾਰ ਪੀ (ਐਫਐਸ) ਨੇ ਜ਼ਿਲ੍ਹਾ ਮੁਹਾਲੀ ਦੇ ਜੰਗਲਾਤ ਅਫ਼ਸਰ ਗੁਰਮਨਪ੍ਰੀਤ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕੀਤਾ। ਦੂਜੇ ਪਾਸੇ, ਸ਼ਿਕਾਇਤਕਰਤਾ ਸਤਪਾਲ ਸਿੰਘ ਨੇ ਮੁੜ ਜਾਂਚ ਸ਼ੁਰੂ ਕਰਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦੋਸ਼ੀ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦਾ ਹੈ। ਜਾਣਕਾਰੀ ਅਨੁਸਾਰ ਡੇਰਾਬਸੀ ਦੇ ਵਸਨੀਕ ਸਤਪਾਲ ਸਿੰਘ ਨੇ ਵਿਭਾਗ ਦੇ ਉੱਚ

Read more..

ਰਾਸ਼ਨ ਵੰਡ: ਬਾਇਓਮੀਟ੍ਰਿਕ ਪ੍ਰਣਾਲੀ ਦੇ ਰਾਹ ਵਿੱਚ ਤਕਨੀਕੀ ਰੋੜੇ

ਐਸ.ਏ.ਐਸ. ਨਗਰ (ਮੁਹਾਲੀ), 21 ਜਨਵਰੀ ਖ਼ੁਰਾਕ ਤੇ ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਆਟਾ-ਦਾਲ ਸਕੀਮ ਤਹਿਤ ਜਨਤਕ ਵੰਡ ਪ੍ਰਣਾਲੀ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਰਕਾਰੀ ਡਿਪੂਆਂ ’ਤੇ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਰਾਸ਼ਨ ਦੀ ਵੰਡ ਕੀਤੀ ਜਾਵੇਗੀ। ਇਹ ਸਕੀਮ ਪਿਛਲੇ ਸਾਲ 2 ਨਵੰਬਰ ਨੂੰ ਮੁਹਾਲੀ ਤੋਂ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦਘਾਟਨ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੇ ਇੱਥੋਂ ਦੇ ਫੇਜ਼-11 ਵਿੱਚ ਕੀਤਾ ਸੀ। ਮੁਹਾਲੀ ਵਿੱਚ ਆਨਲਾਈਨ ਸਿਸਟਮ ਰਾਹੀਂ ਰਾਸ਼ਨ ਵੰਡਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਪਰ

Read more..

ਚਾਹ-ਮਿੱਠਾ ਤਾਂ ਕੀ ਮਿਲਣਾ, ਸਰਕਾਰ ਦਾ ਆਟਾ ਵੀ ਮੁੱਕਿਆ

ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਟਾ-ਦਾਲ ਤੋਂ ਇਲਾਵਾ ਗ਼ਰੀਬਾਂ ਨੂੰ ਚੀਨੀ ਅਤੇ ਚਾਹ ਪੱਤੀ ਦੇਣ ਦਾ ਵੀ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ਮਗਰੋਂ ਖ਼ੁਰਾਕ ਸੁਰੱਖਿਆ ਗਾਰੰਟੀ ਕਾਨੂੰਨ ਤਹਿਤ ਬੁਨਿਆਦੀ ਅਧਿਕਾਰ ਵੀ ਵਿੱਤੀ ਸੰਕਟ ਦੇ ਪਰਛਾਵੇਂ ਹੇਠ ਆ ਗਿਆ ਹੈ। ਆਟਾ-ਦਾਲ ਸਕੀਮ ਠੱਪ ਪਈ  ਹੈ। ਸਰਕਾਰ ਨੇ ਲਾਭਪਾਤਰੀਆਂ ਨੂੰ 31 ਮਾਰਚ ਤੱਕ ਉਡੀਕ ਕਰਨ ਲਈ ਕਿਹਾ ਹੈ। ਕੈਪਟਨ ਸਰਕਾਰ ਨੇ ਆਉਂਦਿਆਂ ਹੀ ਲਾਭਪਾਤਰੀਆਂ ਦੀ  ਨਵੇਂ ਸਿਰਿਓਂ ਜਾਂਚ ਕਰਵਾਉਣ ਤੋਂ ਬਾਅਦ ਹੀ ਕਣਕ ਦੇਣ ਦੇ ਨਿਰਦੇਸ਼ ਦੇ ਦਿੱਤੇ। ਇਹ ਪ੍ਰੋਗਰਾਮ 31 ਮਾਰਚ ਤੱਕ ਮੁਕੰਮਲ

Read more..

ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਉਡਾਈ ਬੱਸਾਂ ਦੀ ਕਮਾਈ

ਬਾਦਲ ਰਾਜ ਦੀ ਸਮਾਪਤੀ ਤੋਂ ਬਾਅਦ ਭਾਵੇਂ ਕੈਪਟਨ ਸਰਕਾਰ ਨੇ ਪੰਜਾਬ ਵਿੱਚ ਨਵੀਂ ਟਰਾਂਸਪੋਰਟ ਨੀਤੀ ਬਣਾਉਣ ਦਾ ਐਲਾਨ ਕੀਤਾ, ਪਰ ਦੂਜੇ ਪਾਸੇ ਲਗਾਤਾਰ ਡੀਜ਼ਲ ਮਹਿੰਗਾ ਹੋਣ ਕਾਰਨ ਮਾਲਵਾ ਪੱਟੀ ਦੇ ਪੁਰਾਣੇ ਤੇ ਵੱਡੇ ਟਰਾਂਸਪੋਰਟਰਾਂ ਨੂੰ ਇਹ ਸੌਦਾ ਹੁਣ ਘਾਟੇ ਵਾਲਾ ਲੱਗਣ ਲੱਗਾ ਹੈ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਡੀਜ਼ਲ ਮਹਿੰਗਾ ਹੋਣ ਕਾਰਨ ਹੀ ਬੱਸਾਂ ਦੀ ਚੈਸੀ, ਬਾਡੀ ਫੈਬਰੀਕੇਸ਼ਨ, ਟਾਇਰ, ਬੀਮਾ, ਮੁਬਲਆਇਲ ਦੇ ਖਰਚੇ ਏਨੇ ਜ਼ਿਆਦਾ ਵੱਧ ਗਏ ਹਨ, ਹੁਣ ਇਨ੍ਹਾਂ ਬੱਸਾਂ ਨੂੰ ਹੋਰ ਸਮਾਂ ਰੂਟਾਂ ਉਤੇ ਚਲਾਉਣਾ ਘਾਟੇ ਦਾ ਸੌਦਾ ਬਣਨ ਲੱਗਿਆ ਹੈ। ਬੱਸ

Read more..

ਡੇਰਾ ਬਸੀ ਦੀਆਂ ਦਵਾਈ ਫੈਕਟਰੀਆਂ ਲਈ ਲੱਗੇਗਾ ਸਾਂਝਾ ਜਲ ਸੋਧਕ ਪਲਾਂਟ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪਹਿਲਕਦਮੀ ’ਤੇ ਜ਼ਿਲ੍ਹਾ ਮੁਹਾਲੀ ਦੇ ਡੇਰਾ ਬੱਸੀ ਦੀਆਂ ਦਵਾਈ ਫੈਕਟਰੀਆਂ ਲਈ ਸਾਂਝਾ ਨਿਕਾਸੀ ਜਲ ਸੋਧਕ ਪਲਾਂਟ ਲਾਉਣ ਲਈ ਸਬੰਧਤ ਧਿਰਾਂ ਵਿਚਾਲੇ ਸਿੰਗਾਪੁਰ ਦੀ ਇੱਕ ਫਰਮ ਨਾਲ ਸਮਝੌਤਾ ਸਹੀਬੰਦ ਹੋਇਆ ਹੈ। ਦੱਸਣਯੋਗ ਹੈ ਕਿ ਇਲਾਕੇ ਵਿੱਚ ਦਵਾਈਆਂ ਦੀਆਂ ਵੱਡੀ ਗਿਣਤੀ ਵਿੱਚ ਫੈਕਟਰੀਆਂ ਹਨ ਤੇ ਇਹ ਇਕਾਈਆਂ ਨਿਕਾਸੀ ਪਾਣੀ ਲਈ ਨਿਰਧਾਰਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਆਰਾਂ ਦੀ ਪ੍ਰਾਪਤੀ ਵੀ ਕਰ ਰਹੀਆਂ ਹੋਣ ਦੇ ਬਾਵਜੂਦ ਇਨ੍ਹਾਂ ਦੇ ਨਿਕਾਸੀ ਪਾਣੀ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਰਹਿੰਦੀਆਂ ਸਨ| ਇਸ ਸਮੱਸਿਆ ਦੇ ਪੱਕੇ ਹੱਲ ਲਈ

Read more..

ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਖ਼ਿਲਾਫ਼ ਆਪ ਵਿਧਾਇਕ ਪਹੁੰਚੇ ਹਾਈਕੋਰਟ

ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦਿੰਦੇ ਹੋਏ ਇਸ ਦੀ ਸਿਫ਼ਾਰਿਸ਼ ਰਾਸ਼ਟਰਪਤੀ ਨੂੰ ਭੇਜ ਦਿੱਤੀ ਗਈ ਹੈ, ਜਿਸ ਦੇ ਖ਼ਿਲਾਫ਼ ਆਪ ਵਿਧਾਇਕਾਂ ਨੇ ਦਿੱਲੀ ਹਾਈਕੋਰਟ 'ਚ ਪਹੁੰਚ ਕੀਤੀ ਹੈ।

ਡੇਰਾ ਹਿੰਸਾ ਮਾਮਲਾ : 4 ਦੋਸ਼ੀਆਂ ਦੀ ਜ਼ਮਾਨਤ ਖ਼ਾਰਜ ਕਰਨ ‘ਤੇ ਬਹਿਸ ਕੱਲ੍ਹ

ਡੇਰਾ ਹਿੰਸਾ ਮਾਮਲੇ ਨੂੰ ਲੈ ਕੇ ਐੱਫ.ਆਈ.ਆਰ 345 'ਚ ਚਾਰ ਦੋਸ਼ੀਆਂ ਗੋਪਾਲ, ਪ੍ਰਦੀਪ, ਹਾਕਮ ਸਿੰਘ ਅਤੇ ਖ਼ਰੈਤੀ ਲਾਲ ਦੀ ਜ਼ਮਾਨਤ ਖ਼ਾਰਜ ਕਰਨ ਨੂੰ ਲੈ ਐੱਸ.ਆਈ.ਟੀ ਵੱਲੋਂ ਅਦਾਲਤ 'ਚ ਲਗਾਈ ਗਈ ਪਟੀਸ਼ਨ 'ਤੇ ਸੁਣਵਾਈ ਹੋਈ ਤੇ ਐੱਸ.ਆਈ.ਟੀ ਨੇ ਆਪਣੇ ਪੱਖ ਰੱਖਿਆ। ਜ਼ਮਾਨਤ ਖ਼ਾਰਜ ਕਰਨ 'ਤੇ 20 ਜਨਵਰੀ ਨੂੰ ਬਹਿਸ ਹੋਵੇਗੀ ਤੇ ਬਚਾਅ ਪੱਖ ਦੇ ਵਕੀਲ ਐੱਸ.ਆਈ.ਟੀ ਦੇ ਜਵਾਬ 'ਤੇ ਬਹਿਸ ਕਰਨਗੇ।

ਭਾਜਪਾ ਤੇ ਕਾਂਗਰਸ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ

ਲਾਭ ਦੇ ਅਹੁਦੇ ਦੇ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਸਿਫ਼ਾਰਿਸ਼ ਦੀ ਰਿਪੋਰਟ ਦੇ ਚੱਲਦਿਆਂ ਦਿੱਲੀ ਵਿਚ ਵਿਰੋਧੀ ਧਿਰ ਭਾਜਪਾ ਤੇ ਕਾਂਗਰਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।

ਹਰਿਆਣਾ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ

ਹਰਿਆਣਾ ਵਿਖੇ ਇੱਕ ਤੋਂ ਬਾਅਦ ਇੱਕ ਜਬਰ ਜਨਾਹ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਅਤੇ ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਹਰਿਆਣਾ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਸਮੂਹ ਪ੍ਰਦਰਸ਼ਨਕਾਰੀਆਂ ਨੇ ਹੱਥਾਂ 'ਚ ਤਖ਼ਤੀਆਂ ਫੜੀ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਪਾਸੋਂ ਜਬਰ ਜਨਾਹ ਦੀਆਂ ਹੋ ਰਹੀਆਂ ਘਟਨਾਵਾਂ ਉੱਪਰ ਠੱਲ੍ਹ ਪਾਉਣ ਦੀ ਮੰਗ ਕੀਤੀ।

ਪੁਲੀਸ ਦੀਆਂ ਦੋ ਟੀਮਾਂ ਦੇ ਬਾਵਜੂਦ ਨਾਜਾਇਜ਼ ਖਣਨ ਕਰਨ ਵਾਲੇ ਹੋਏ ਫ਼ਰਾਰ

ਬਲਾਕ ਮਾਜਰੀ ਦੇ ਪਿੰਡਾਂ ਵਿੱਚ ਚੱਲ ਰਹੀ ਅਣ-ਅਧਿਕਾਰਿਤ ਮਾਈਨਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਰਾਤ ਦੇ ਹਨੇਰੇ ਵਿੱਚ ਹੋ ਰਹੀ ਮਾਈਨਿੰਗ ਨੂੰ ਰੋਕਣ ਲਈ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੇ ਲੰਘੀ ਰਾਤ ਮੀਆਂਪੁਰ ਚੰਗਰ ਦੇ ਖੇਤਰ ਵਿੱਚ ਮਾਰੇ ਛਾਪੇ ਦੌਰਾਨ ਦੋ ਟਿੱਪਰ ਅਤੇ ਪੋਕਲੇਨ ਮਸ਼ੀਨ ਕਾਬੂ ਕਰਕੇ ਕੇਸ ਦਰਜ ਕਰਨ ਲਈ ਪੁਲੀਸ ਨੂੰ ਲਿਖ ਦਿੱਤਾ ਹੈ। ਜ਼ਿਲ੍ਹਾ ਮਾਈਨਿੰਗ ਅਫ਼ਸਰ ਸਿਮਰਨਪ੍ਰੀਤ ਕੌਰ ਨੇ ਕਿਹਾ ਉਨ੍ਹਾਂ ਦੀ ਟੀਮ ਪਿੰਡਾਂ ਦਾ ਦੌਰਾ ਕਰਦੀ ਮੀਆਂਪੁਰ ਚੰਗਰ ਨੇੜੇ ਪੁੱਜੀ ਤਾਂ ਰਾਤ ਦੇ ਹਨੇਰੇ ’ਚ ਕੁਝ ਲੋਕ ਪੋਕਲੇਨ ਦੀ ਮਦਦ ਨਾਲ ਟਿੱਪਰ

Read more..

ਬਾਲ ਸੁਰੱਖਿਆ ਯੂਨਿਟ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਟਰੈਫਿਕ ਪੁਲੀਸ ਵੱਲੋਂ ‘ਸੇਫ਼ ਸਕੂਲ ਵਾਹਨ ਪਾਲਿਸੀ’ ਤਹਿਤ ਵੱਖ ਵੱਖ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਨਿਯਮਾਂ ’ਤੇ ਖਰੀਆਂ ਨਾ ਉਤਰਨ ਵਾਲੀਆਂ ਨੌਂ ਬੱਸਾਂ ਦੇ ਚਲਾਨ ਕੱਟੇ ਗਏ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ‘ਸੇਫ਼ ਸਕੂਲ ਵਾਹਨ ਪਾਲਿਸੀ’ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ ਅਤੇ ਇਸ ਪਾਲਿਸੀ ਨੂੰ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਵਾਲੇ ਸਕੂਲਾਂ

Read more..

ਮੇਅਰ ਤੇ ਕਮਿਸ਼ਨਰ ਵੱਲੋਂ ਗਾਰਬੇਜ਼ ਪਲਾਂਟ ਦਾ ਦੌਰਾ

ਨਗਰ ਨਿਗਮ ਦੇ ਮੇਅਰ ਦੇਵੇਸ਼ ਮੋਦਗਿਲ, ਕਮਿਸ਼ਨਰ ਜੇਤਿੰਦਰ ਯਾਦਵ ਵੱਲੋਂ ਅੱਜ ਡੱਡੂਮਾਜਰਾ ਵਿੱਚ ਗਾਰਬੇਜ਼ ਪਲਾਂਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੌਰਵ ਮਿਸ਼ਰਾ, ਸਥਾਨਕ ਕੌਂਸਲਰ ਫਰਮਿਲਾ, ਵਧੀਕ ਕਮਿਸ਼ਨਰ ਅਨਿਲ ਕੁਮਾਰ ਗਰਗ, ਜੁਆਇੰਟ ਕਮਿਸ਼ਨਰ ਤੇਜਦੀਪ ਸਿੰਘ ਸੈਣੀ, ਮੈਡੀਕਲ ਅਫ਼ਸਰ ਡਾ. ਪੀਐਸ ਭੱਟੀ ਹਾਜ਼ਰ ਸਨ। ਇਸ ਮੌਕੇ ਜੇਪੀ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਗਏ ਪਲਾਂਟ ਵਿੱਚ 250-300 ਮੀਟ੍ਰਿਕ ਟਨ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੀ ਰੋਜ਼ਾਨਾ

Read more..

ਵਿਕਾਸ ਬਰਾਲਾ ਦੇ ਸਾਥੀ ਦੀ ਜ਼ਮਾਨਤ ਦੀ ਅਰਜ਼ੀ ਰੱਦ

ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਦੇ ਸਾਥੀ ਅਸ਼ੀਸ਼ ਕੁਮਾਰ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਹਰਿਆਣਾ ਦੇ ਇੱਕ ਸੀਨੀਅਰ ਆਈਏਐਸ ਅਫਸਰ ਦੀ ਧੀ ਵਰਣਿਕਾ ਕੁੰਡੂ ਦਾ ਰਾਤ ਵੇਲੇ ਪਿੱਛਾ ਕਰਨ ਅਤੇ ਅਤੇ ਸ਼ਰੇਰਾਹ ਰੋਕਣ ਦੇ ਕੇਸ ਵਿੱਚ ਵਿਕਾਸ ਬਰਾਲਾ ਦੇ ਨਾਲ ਅਸ਼ੀਸ਼ ਕੁਮਾਰ ਵੀ ਮੁਲਜ਼ਮ ਹੈ, ਜਿਸ ਦੀ ਜ਼ਮਾਨਤ ਦੀ ਅਰਜ਼ੀ ਤੀਜੀ ਵਾਰ ਰੱਦ ਹੋਈ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਕਾਸ ਬਰਾਲਾ ਨੂੰ ਬੀਤੀ 12 ਜਨਵਰੀ ਜ਼ਮਾਨਤ ਦੇ ਦਿੱਤੀ ਸੀ। ਅਸ਼ੀਸ਼ ਕੁਮਾਰ

Read more..

ਮੁਹਾਲੀ ਨਿਗਮ: ਪਿੰਡਾਂ ਵਾਲਿਆਂ ਨੂੰ ਭਰਨਾ ਪਵੇਗਾ ਪ੍ਰਾਪਰਟੀ ਟੈਕਸ, ਕੰਧਾਂ ’ਤੇ ਲੱਗੇ ਨੋਟਿਸ

ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਮੁਹਾਲੀ, ਮਦਨਪੁਰਾ, ਸ਼ਾਹੀਮਾਜਰਾ, ਮਟੌਰ, ਕੁੰਭੜਾ ਅਤੇ ਸੋਹਾਣਾ ਦੇ ਵਸਨੀਕਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਨਿਗਮ ਨੇ ਅਜਿਹੇ ਨੋਟਿਸ ਪਿੰਡ ਕੁੰਭੜਾ ਵਿੱਚ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੀਆਂ ਕੰਧਾਂ ’ਤੇ ਨੋਟਿਸ ਚਿਪਕਾਏ ਹਨ। ਇਸ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਮੁਹਾਲੀ ਨਗਰ ਨਿਗਮ ਨੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਮੁਹਾਲੀ ਨਿਗਮ ਨੇ ਪਿੰਡਾਂ ਵਾਲਿਆਂ ਨੂੰ ਭਾਰੀ ਰਾਹਤ ਦਿੰਦਿਆਂ ਪ੍ਰਾਪਰਟੀ ਟੈਕਸ ਤੇ ਨਕਸ਼ਾ ਫੀਸ ਮੁਆਫ਼ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ,

Read more..

ਭੀੜ ਦੇ ਹਮਲੇ ’ਚ ਐਸਐਚਓ ਸਣੇ ਤਿੰਨ ਜ਼ਖ਼ਮੀ

ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿਚ ਲੰਘੀ ਰਾਤ ਕਰੀਬ 24 ਵਿਅਕਤੀਆਂ ਵੱਲੋਂ ਪੁਲੀਸ ਪਾਰਟੀ ਉਪਰ ਹਮਲਾ ਕੀਤੇ ਜਾਣ ਕਾਰਨ ਸੈਕਟਰ-36 ਥਾਣੇ ਦਾ ਐਸਐਚਓ ਨਸੀਬ ਸਿੰਘ, ਸੈਕਟਰ-61 ਪੁਲੀਸ ਚੌਕੀ ਦਾ ਇੰਚਾਰਜ ਓਮ ਪ੍ਰਕਾਸ਼ ਅਤੇ ਇਕ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਦੌਰਾਨ ਹਮਲਾਵਰਾਂ ਨੇ ਪੁਲੀਸ ਦੀਆਂ ਕਈ ਗੱਡੀਆਂ ਵੀ ਭੰਨ ਦਿੱਤੀਆਂ।ਪੁਲੀਸ ਮੁਲਾਜ਼ਮ ਲੰਮਾਂ ਸਮਾਂ ਆਪਣੇ ਆਪ ਨੂੰ ਭੀੜ ਤੋਂ ਬਚਾਉਂਦੇ ਰਹੇ ਅਤੇ ਹੋਰ ਫੋਰਸ ਆਉਣ ’ਤੇ ਹੀ ਪੁਲੀਸ ਮੁਲਾਜ਼ਮਾਂ ਨੂੰ ਸੁਖ ਦਾ ਸਾਹ ਆਇਆ। ਪੁਲੀਸ ਨੇ ਇਸ ਮਾਮਲੇ ਵਿਚ ਤਿੰਨ ਔਰਤਾਂ ਸਮੇਤ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ

Read more..

ਪਾਕਿ ਗੋਲੀਬਾਰੀ ’ਚ ਬੀਐਸਐਫ ਜਵਾਨ ਅਤੇ ਲੜਕੀ ਹਲਾਕ

villager displays a mortar shell allegedly fired on a residential area from the Pakistan side at the India-Pakistan international border at Arnia Sector of Jammu on Thursday.Tribune Photo:Inderjeet Singh ਪਾਕਿਸਤਾਨੀ ਰੇਂਜਰਾਂ ਵੱਲੋਂ ਜੰਮੂ ਅਤੇ ਸਾਂਬਾ ਜ਼ਿਲ੍ਹਿਆਂ ਦੇ ਤਿੰਨ ਸੈਕਟਰਾਂ ’ਚ ਸਰਹੱਦੀ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਬੀਐਸਐਫ ਦਾ ਹੈੱਡ ਕਾਂਸਟੇਬਲ ਏ ਸੁਰੇਸ਼ ਅਤੇ ਨਾਬਾਲਿਗ ਲੜਕੀ ਨੀਲਮ ਦੇਵੀ ਹਲਾਕ ਹੋ ਗਏ। ਪਾਕਿਸਤਾਨੀ ਗੋਲੀਬਾਰੀ ’ਚ ਪੰਜ ਆਮ ਨਾਗਰਿਕ ਅਤੇ ਬੀਐਸਐਫ ਦਾ ਇਕ ਜਵਾਨ ਵੀ ਫੱਟੜ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Read more..

ਪੰਜਾਬ ਦੇ ਕਰਨਬੀਰ ਸਮੇਤ 18 ਬੱਚਿਆਂ ਨੂੰ ਮਿਲਣਗੇ ਬਹਾਦਰੀ ਪੁਰਸਕਾਰ

ਅਟਾਰੀ/ਨਵੀਂ ਦਿੱਲੀ, 18 ਜਨਵਰੀ ਕਰਨਬੀਰ ਸਿੰਘ ਨਵੀਂ ਦਿੱਲੀ ਵਿੱਚ ਆਪਣੇ ਮਾਤਾ ਪਿਤਾ ਨਾਲ। -ਫੋਟੋ: ਮਾਨਸ ਰੰਜਨ ਭੂਈ ਪੰਜਾਬ ਦੇ ਅਟਾਰੀ ਸਥਿਤ ਪਿੰਡ ਗੁੱਲੂਵਾਲ ਦੇ ਕਰਨਬੀਰ ਸਿੰਘ (17) ਸਮੇਤ 18 ਬੱਚਿਆਂ ਨੂੰ ਇਸ ਸਾਲ ਕੌਮੀ ਬਹਾਦਰੀ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ 24 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਜਾਣਗੇ। ਭਾਰਤੀ ਬਾਲ ਭਲਾਈ ਪ੍ਰੀਸ਼ਦ ਵੱਲੋਂ ਪੰਜ ਵਰਗਾਂ ’ਚ ਇਹ ਪੁਰਸਕਾਰ ਐਲਾਨੇ ਗਏ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਬਹਾਦਰ ਸੱਤ ਲੜਕੀਆਂ ਅਤੇ 11 ਲੜਕਿਆਂ ਨਾਲ ਮੁਲਾਕਾਤ ਕਰਨਗੇ ਜੋ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ

Read more..

ਝੋਨੇ ਦੀ ਲੁਆਈ 25 ਜੂਨ ਤੋਂ ਕਰਨ ਦਾ ਸੁਝਾਅ

ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦੇ ਜਾਣ ’ਤੇ ਫਿਕਰ ਜ਼ਾਹਿਰ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪੰਜਾਬ ਅੰਦਰ ਝੋਨੇ ਦੀ ਲੁਆਈ 25 ਜੂਨ ਤੋਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਬੋਰਡ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸੁਝਾਅ ਨੂੰ ਅਮਲ ’ਚ ਲਿਆਂਦਾ ਜਾਵੇ। ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਤੋਂ ਪਹਿਲਾਂ ਕਿਸਾਨ ਝੋਨਾ ਲਾਉਂਦੇ ਹਨ ਤਾਂ ਇਸ ਨਾਲ ਧਰਤੀ ’ਤੇ ਵਾਧੂ ਬੋਝ ਪਵੇਗਾ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਖਪਤ ਵੀ ਵੱਧ ਹੋਵੇਗੀ। ਬੋਰਡ ਨੇ

Read more..

ਵਿਦਿਆਰਥੀ ’ਤੇ ਹਮਲਾ: ਪ੍ਰਿੰਸੀਪਲ ਗ੍ਰਿਫ਼ਤਾਰ

ਇਥੋਂ ਦੇ ਤਿ੍ਵੇਣੀ ਨਗਰ ਦੇ ਬ੍ਰਾਈਟਲੈਂਡ ਸਕੂਲ ਦੇ ਪਖਾਨੇ ਵਿੱਚ 16 ਜਨਵਰੀ ਨੂੰ ਪਹਿਲੀ ਜਮਾਤ ਦੇ ਲੜਕੇ ’ਤੇ ਇਕ ਲੜਕੀ ਵੱਲੋਂ ਚਾਕੂ ਨਾਲ ਕਥਿਤ ਹਮਲਾ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮਸ਼ਕੂਕ ਚਾਹੁੰਦੀ ਸੀ ਕਿ ਸਾਥੀ ਵਿਦਿਆਰਥੀ ਦੀ ਮੌਤ ਹੋਣ ’ਤੇ ਸਕੂਲ ਵਿੱਚ ਛੁੱਟੀ ਹੋਣੀ ਚਾਹੀਦੀ ਹੈ। ਜ਼ਖ਼ਮੀ ਲੜਕਾ ਖ਼ਤਰੇ ਤੋਂ ਬਾਹਰ ਹੈ।

ਉੱਘੇ ਸਮਾਜ ਸੇਵੀ ਤੇ ਸਾਹਿਤਕਾਰ ਵੀ ਸਨ ਡਾ. ਦਲਜੀਤ ਸਿੰਘ

ਅੱਖਾਂ ਦੇ ਰੋਗਾਂ ਦੇ ਉੱਘੇ ਡਾਕਟਰ, ਸਰਜਨ ਤੇ ਪਦਮਸ੍ਰੀ ਡਾ. ਦਲਜੀਤ ਸਿੰਘ ਦਾ ਜਨਮ 11 ਅਕਤੂਬਰ 1934 ਨੂੰ ਉੱਘੇ ਵਿਦਵਾਨ ਪ੍ਰੋ. ਸਾਹਿਬ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਆਪਣੀ ਮੁਢਲੀ ਸਿੱਖਿਆ ਖ਼ਾਲਸਾ ਸਕੂਲ ਤੋਂ ਪ੍ਰਾਪਤ ਕੀਤੀ ਤੇ ਪ੍ਰੀ-ਮੈਡੀਕਲ ਖ਼ਾਲਸਾ ਕਾਲਜ ਤੋਂ ਕਰਨ ਮਗਰੋਂ 1956 ਵਿੱਚ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਐਮਬੀਬੀਐਸ ਕੀਤੀ। ਉਨ੍ਹਾਂ 1963 ਵਿੱਚ ਆਪਥਾਮੋਲੋਜੀ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ ਮਈ 1964 ਵਿੱਚ ਉਹ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਸੀਨੀਅਰ ਲੈਕਚਰਾਰ ਲੱਗੇ। ਡਾ. ਦਲਜੀਤ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 23

Read more..

ਰਿਵਰਲੈਂਡ ਸਕੂਲ ਵੱਲੋਂ ਸਾਲਾਨਾ ਸਮਾਗਮ

ਰਿਵਰਲੈਂਡ ਇੰਟਰਨੈਸ਼ਨਲ ਸਕੂਲ ਪਿੰਡ ਕਤਲੌਰ ਵਿੱਚ ਬੀਤੇ ਦਿਨੀਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਰਾਜਨ ਪਬਲਿਕ ਸਕੂਲ ਬੂਰਮਾਜਾਰਾ ਦੇ ਡਾਇਰੈਕਟਰ ਰਮਨਦੀਪ ਕੌਰ ਨੇ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਡਿਪਟੀ ਡਾਇਰੈਕਟਰ ਪੰਚਾਇਤ ਸੰਗਤ ਸਿੰਘ ਲੌਂਗੀਆ, ਸਮਾਜ ਸੇਵੀ ਪਰਗਟ ਸਿੰਘ ਦਿਓਲ ਅਤੇ ਸੰਦੀਪ ਸੈਣੀ ਸ਼ਾਮਲ ਹੋਏ। ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸ੍ਰੀ ਲੌਂਗੀਆ ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਰੁਪਿੰਦਰ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ

Read more..

ਬਾਬਾ ਗੁਰਸੇਵਕ ਸਿੰਘ ਦੀ ਪੱਗ ਹੋਰਾਂ ਲਈ ਵੀ ਬਣੀ ਪ੍ਰੇਰਨਾ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਚੁੰਨੀ ਕਲਾਂ ਵਾਸੀ ਬਾਬਾ ਗੁਰਸੇਵਕ ਸਿੰਘ ਦੀ ਵੱਡੀ ਪੱਗ ਸ਼ਹੀਦੀ ਸਭਾ ਵਿੱਚ ਖਿੱਚ ਦਾ ਕੇਂਦਰ ਬਣੀ ਰਹੀ ਤੇ ਕਈ ਨੌਜਵਾਨਾਂ ਨੇ ਉਨ੍ਹਾਂ ਨਾਲ ਸੈਲਫ਼ੀਆਂ ਵੀ ਲਈਆਂ। ਬਾਬਾ ਗੁਰਸੇਵਕ ਸਿੰਘ ਆਪਣੀ ਅਪਾਹਜ ਪਤਨੀ ਨਾਲ ਸ਼ਹੀਦੀ ਸਭਾ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਏ ਹੋਏ ਸਨ। ਇਸ ਮੌਕੇ ਬਾਬਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੇ ਖ਼ਾਨਦਾਨ ਵਿੱਚ ਕੋਈ ਵੀ ਨਿਹੰਗ ਸਿੰਘ ਨਹੀਂ ਹੈ, ਪਰ ਉਸ ਨੂੰ ਬਚਪਨ ਤੋਂ ਹੀ ਗੁਰੂ ਦੇ ਬਾਣੇ ਨਾਲ ਪਿਆਰ ਸੀ।

Read more..

ਜੇਲ੍ਹ ਵਿੱਚ ਨਸ਼ਿਆਂ ਦੀ ਆਨਲਾਈਨ ਤਸਕਰੀ ਦਾ ਕੇਸ ਰੱਦ ਕਰਨ ਦੀ ਸਿਫ਼ਾਰਸ਼

ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਨਸ਼ੇ ਆਨਲਾਈਨ ਸਪਲਾਈ ਹੋਣ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਦਰਜ ਕੇਸ ਨੂੰ ਹੁਣ ਪੁਲੀਸ ਨੇ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਸਬੰਧੀ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਵੀ ਦਾਖ਼ਲ ਕੀਤੀ ਗਈ ਹੈ, ਪਰ ਅਦਾਲਤ ਨੇ ਹਾਲ ਦੀ ਘੜੀ ਕੋਈ ਰਾਹਤ ਨਹੀਂ ਦਿੱਤੀ ਹੈ। ਅਦਾਲਤ ਨੇ ਕੇਸ ਦਰਜ ਕਰਵਾਉਣ ਵਾਲੇ ਪੁਲੀਸ ਅਧਿਕਾਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਵੇਰਵਿਆਂ ਅਨੁਸਾਰ ਜ਼ਿਲ੍ਹਾ ਪੁਲੀਸ ਮੁਖੀ ਦੇ ਹੁਕਮਾਂ ’ਤੇ

Read more..

ਪਿੰਡ ਕੰਗ ਦੇ ਡੇਰੇ ’ਚ ਵੜੇ ਤੇਂਦੁਏ ਨੂੰ ਕਾਬੂ ਕਰਨ ਲਈ ਯਤਨ ਜਾਰੀ

ਪਿੰਡ ਕੰਗ ਵਿੱਚ ਤੇਂਦੁਏ (ਲੇਪਰਡ) ਨੇ ਦੋ ਜਣਿਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ| ਇਸ ਬਾਅਦ ਚੀਤਾ ਪਿੰਡ ਦੇ ਬਾਹਰਵਾਰ ਸਥਿਤ ਡੇਰੇ ਦੇ ਲੰਗਰ ਹਾਲ ਅੰਦਰ ਜਾ ਵੜਿਆ। ਜ਼ਿਲ੍ਹਾ ਪੁਲੀਸ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੀਤੇ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਦੇਰ ਸ਼ਾਮ ਤਕ ਚੀਤਾ ਕਾਬੂ ਨਹੀਂ ਆਇਆ ਸੀ। ਇਸ ਕਾਰਨ ਇਲਾਕੇ ਵਾਸੀਆਂ ਵਿੱਚ ਸਹਿਮ ਹੈ| ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਡੀਐਸਪੀ ਗੋਇੰਦਵਾਲ ਸਾਹਿਬ ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ

Read more..

ਬਠਿੰਡਾ ਵਿੱਚ ਪਿਤਾ ਵੱਲੋਂ ਤਿੰਨ ਸਾਲਾ ਬੱਚੀ ਦਾ ਕਤਲ

ਬਠਿੰਡਾ ਸ਼ਹਿਰ ਵਿੱਚ ਪਿਤਾ ਨੇ ਆਪਣੀ ਤਿੰਨ ਵਰ੍ਹਿਆਂ ਦੀ ਬੱਚੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਜੋ ਆਪਣੇ ਮਾੜੇ ਚਰਿੱਤਰ ਦੀ ਸਹੁਰਿਆਂ ‘ਚ ਪੋਲ ਖੁੱਲ੍ਹਣ ਤੋਂ ਗੁੱਸੇ ’ਚ ਸੀ। ਜਾਣਕਾਰੀ ਮੁਤਾਬਕ ਉਸ ਨੇ ਆਪਣੀ 11 ਵਰ੍ਹਿਆਂ ਦੀ ਵੱਡੀ ਧੀ ਵੰਸ਼ਿਕਾ ਸਾਹਮਣੇ ਹੀ ਛੋਟੀ ਧੀ ਯਾਸ਼ਿਕਾ ਦਾ ਮੋਬਾਈਲ ਚਾਰਜਿੰਗ ਵਾਲੀ ਤਾਰ ਨਾਲ ਗਲਾ ਘੁੱਟ ਦਿੱਤਾ। ਉਹ ਵੱਡੀ ਧੀ ਦਾ ਵੀ ਕਤਲ ਕਰਨਾ ਚਾਹੁੰਦਾ ਸੀ ਪਰ ਰੌਲਾ ਪੈਣ ਕਾਰਨ ਉਸ ਦੀ ਜਾਨ ਬਚ ਗਈ। ਥਾਣਾ ਕੋਤਵਾਲੀ ਦੀ ਪੁਲੀਸ ਨੇ ਧਾਰਾ 302 ਤਹਿਤ ਕੇਸ ਦਰਜ ਕਰ ਕੇ ਮੁਲਜ਼ਮ

Read more..

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ

ਫ਼ਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ਉਪਰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਅੱਜ ਤੀਜੇ ਦਿਨ ਵਿਸ਼ਾਲ ਨਗਰ ਕੀਰਤਨ ਉਪਰੰਤ ਸਮਾਪਤ ਹੋ ਗਈ। ਸਵੇਰੇ 9 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿੱਚ ਅਰਦਾਸ ਤੋਂ ਪਹਿਲਾਂ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ ਜੀਵਨ ਇਤਿਹਾਸ ’ਤੇ ਚਾਨਣਾ ਪਾਇਆ। ਨਗਰ ਕੀਰਤਨ ਦੀ ਸ਼ੁਰੂਆਤ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ

Read more..