140 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਕਾਬੂ

ਲੋਹੀਆਂ ਖਾਸ,  ਸਥਾਨਕ ਥਾਣੇ ਦੀ ਪੁਲਸ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਸੁਰਿੰਦਰ ਕੁਮਾਰ ਥਾਣਾ ਮੁਖੀ ਨੇ ਦੱਸਿਆ  ਕਿ ਪ੍ਰਗਟ ਸਿੰਘ ਐੱਸ. ਆਈ. ਵੱਲੋਂ ਪੁਲਸ ਪਾਰਟੀ ਨਾਲ ਮੰਗਤ ਰਾਮ ਪੁੱਤਰ ਮੁਖਤਿਆਰ ਚੰਦ ਵਾਸੀ ਵਾਰਡ ਨੰਬਰ 13 ਅਤੇ ਪਰਮਜੀਤ ਸਿੰਘ ਉਰਫ ਬਿੱਲਾ ਪੁੱਤਰ ਰਾਮ ਦੱਤ ਵਾਸੀ ਪਿੰਡ ਕੰਗ ਕਲਾਂ ਨੂੰ ਕ੍ਰਮਵਾਰ 80 ਤੇ 60 ਦੇ ਕਰੀਬ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਮੰਗਤ ਤੇ ਬਿੱਲੇ ’ਤੇ ਪਹਿਲਾਂ ਵੀ ਨੇ ਮਾਮਲੇ ਦਰਜ : ਥਾਣਾ ਮੁਖੀ
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਮੰਗਤ ਰਾਮ ਅਤੇ ਪਰਮਜੀਤ ਸਿੰਘ ਉਰਫ ਬਿੱਲਾ ਨੇ ਤਫਤੀਸ਼ ਦੌਰਾਨ ਕਬੂਲ ਕੀਤਾ ਕਿ ਉਹ ਲੰਬੇ ਸਮੇਂ  ਤੋਂ ਨਸ਼ਿਅਾਂ ਦਾ ਕਾਰੋਬਾਰ ਕਰਦੇ ਆ ਰਹੇ ਨੇ, ਜਿਨ੍ਹਾਂ ’ਤੇ ਥਾਣਾ ਲੋਹੀਆਂ ਅਧੀਨ  ਪਹਿਲਾਂ ਵੀ ਤਿੰਨ-ਤਿੰਨ ਮਾਮਲੇ ਦਰਜ ਹਨ।