ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਜਥਾ ਰਵਾਨਾ

ਹੁਸ਼ਿਆਰਪੁਰ -ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਗੁਵਰਧਨਪੁਰ ਕਾਂਸੀ ਬਨਾਰਸ ਲਈ ਅੱਜ 600 ਤੋਂ ਵੱਧ ਸੰਗਤਾਂ ਦਾ ਜਥਾ ਸੰਤ ਬਾਬਾ ਜਸਪਾਲ ਸਿੰਘ ਓਡਰਾ ਗੱਦੀ ਨਸ਼ੀਨ ਡੇਰਾ ਬਾਬਾ ਬੰਨਾ ਰਾਮ ਓਡਰਾ ਦੀ ਮੁੱਖ ਅਗਵਾਈ ਹੇਠ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਇਅਾ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਲਵੀਰ ਸਿੰਘ ਜਲੋਟਾ, ਮੱਖਣ ਸਿੰਘ, ਹਰਜਿੰਦਰ ਸਿੰਘ ਡੀ.ਈ.ਓ., ਪ੍ਰਿੰ. ਜ਼ੈਲ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੀ, ਕਰਮਬੀਰ ਸਿੰਘ, ਪ੍ਰਿੰ. ਬੂਟਾ ਰਾਮ, ਬਿਕਰਮ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ। ਸੰਗਤਾਂ ਦਾ ਇਹ ਜਥਾ ਪਿੰਡ ਜਲੋਟਾ, ਬੰਗਾਲੀਪੁਰ, ਓਡਰਾ, ਬਲੱਗਣ, ਕ੍ਰਿਸ਼ਨਾ ਕਲੋਟੀ ਦਸੂਹਾ, ਜੀ. ਟੀ. ਰੋਡ ਤੋਂ ਹੁੰਦਾ ਹੋਇਆ ਭੋਗਪੁਰ ਤੋਂ ਦੁਪਹਿਰ 1 ਵਜੇ ਰੇਲਵੇ ਸਟੇਸ਼ਨ ਜਲੰਧਰ ਪਹੁੰਚਿਆ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੌਡ਼ਾ ਪ੍ਰਧਾਨ ਸੰਤ ਸਮਾਜ ਤੇ ਹੋਰ ਸੰਤਾਂ-ਮਹਾਪੁਰਸ਼ਾਂ ਵੱਲੋਂ ਸੰਤ ਬਾਬਾ ਜਸਪਾਲ ਸਿੰਘ ਓਡਰਾ ਦਾ ਸਨਮਾਨ ਕੀਤਾ ਗਿਅਾ।