ਭੰਡਾਲ ਦੋਨਾਂ ਵਿਖੇ 34ਵਾਂ ਸਾਲਾਨਾ ਕਬੱਡੀ ਕੱਪ ਧੂਮ-ਧਡ਼ੱਕੇ ਨਾਲ ਸ਼ੁਰੂ

ਕਪੂਰਥਲਾ — ਐੱਨ. ਆਰ. ਆਈਜ਼. ਤੇ ਨਗਰ ਨਿਵਾਸੀ ਦੇ ਸਹਿਯੋਗ ਸਦਕਾ ਤੇ ਨਵਯੁੱਗ ਸਪੋਰਟਸ ਕਲੱਬ ਪਿੰਡ ਭੰਡਾਲ ਦੋਨਾ ਜ਼ਿਲਾ ਕਪੂਰਥਲਾ ਦੇ ਬੈਨਰ ਹੇਠ 34ਵਾਂ ਸਾਲਾਨਾ ਗੋਲਡ ਕਬੱਡੀ ਕੱਪ ਧੂਮ-ਧਡ਼ੱਕੇ ਨਾਲ ਸ਼ੁਰੂ ਹੋ ਗਿਆ। ਸਵੇਰੇ 11 ਵਜੇ ਕਲੱਬ ਦੇ ਸਰਪ੍ਰਸਤ ਗਿ. ਗੁਰਬਚਨ ਸਿੰਘ ਵਲੈਤੀਆ, ਪ੍ਰਵਾਸੀ ਭਾਰਤੀ ਵੀਰ ਤੇ ਕਲੱਬ ਦੇ ਅਹੁਦੇਦਾਰਾਂ ਵਲੋਂ ਸਾਂਝੇ ਤੌਰ ’ਤੇ ਉਦਘਾਟਨ ਕੀਤਾ ਗਿਆ। ਉਦਘਾਟਨ ਦੌਰਾਨ ਪਰਵਿੰਦਰ ਸਿੰਘ ਭਿੰਦਾ ਕੈਨੇਡਾ, ਗੈਰੀ ਭੰਡਾਲ ਕੈਨੇਡਾ, ਜਸਪਾਲ ਭੰਡਾਲ ਕੈਨੇਡਾ, ਲਹਿੰਬਰ ਸਿੰਘ, ਜਨਾਬ ਮੁਸਤਾਕ ਮੁਹੰਮਦ, ਮਨਜੀਤ ਸਿੰਘ ਭੰਡਾਲ, ਪੂਰਨ ਸਿੰਘ, ਬੱਬੂ ਭੰਡਾਲ, ਦਲਬੀਰ ਸਿੰਘ , ਅਵਤਾਰ ਸਿੰਘ, ਰਵਿੰਦਰ ਸਿੰਘ, ਦਲਬੀਰ ਸਿੰਘ, ਸੁੱਖਾ ਭੰਡਾਲ, ਕਰਨੈਲ ਸਿੰਘ, ਸੁੱਚਾ ਸਿੰਘ, ਰਣਜੀਤ ਸਿੰਘ, ਜੀਤ ਲਾਲ ਸੋਹਣ ਸਿੰਘ, ਛੋਟਾ ਰਾਜਾ ਭੰਡਾਲ, ਵੱਡਾ ਰਾਜਾ ਭੰਡਾਲ ਆਦਿ ਹਾਜ਼ਰ ਸਨ। ਉਪਰੰਤ ਪਿੰਡ ਦੇ ਛੋਟੇ ਬੱਚਿਆਂ ਦਾ ਉਦਘਾਟਨੀ ਮੈਚ ਕਰਵਾਇਆ ਗਿਆ ਜਿਸ ’ਚ ਐੱਨ. ਆਰ. ਆਈ. ਵੀਰਾਂ ਵਲੋਂ ਬੱਚਿਆਂ ਨੂੰ ਨਕਦ ਇਨਾਮ ਦਿੱਤੇ ਗਏ। ਪਹਿਲੇ ਦਿਨ ਕਬੱਡੀ 56 ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। ਅੱਜ 75 ਕਿੱਲੋ ਭਾਰ ਵਰਗ ਅਤੇ ਓਪਨ ਕਬੱਡੀ ਭਾਰ ਵਰਗ ਦੇ ਮੈਚ ਕਰਵਾਏ ਜਾਣਗੇ, ਜਦਕਿ 11 ਨਵੰਬਰ ਨੂੰ 8 ਨਾਮਵਰ ਕਲੱਬਾਂ ਵਿਚਕਾਰ ਫਸਵੇਂ ਕਬੱਡੀ ਮੁਕਾਬਲੇ ਹੋਣਗੇ। ਆਖਰੀ ਦਿਨ 11 ਨਵੰਬਰ ਨੂੰ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਕਰਨਗੇ।