ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਹੋਈ

ਇਸੇ ਤਰ੍ਹਾਂ ਬਦਰੰਗ ਅਤੇ ਡਿਸਕਲਰ ਦਾਣੇ ਦੀ ਸ਼ਰਤ ਵੀ ਨਰਮ ਕੀਤੀ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਕਿਉਂ ਲਾ ਰਹੇ ਹਨ? ਇਹ ਵੀ ਅਸਲੀਅਤ ਹੈ ਕਿ ਸ਼ੁਰੂ ਵਿਚ ਖੇਤੀਬਾਡ਼ੀ ਵਿਗਿਆਨੀਆਂ ਨੇ ਹੀ ਪਰਾਲੀ ਨੂੰ ਅੱਗ ਲਾਉਣ ਦਾ ਸੁਝਾਅ ਦਿੱਤਾ ਸੀ। ਹੁਣ ਜਦੋਂ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੱਦ ਤੱਕ ਵਧਿਆ ਤਾਂ ਇਸ ਦਾ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਕਿਸਾਨਾਂ ਨੂੰ ਪਰਾਲੀ ਫੂਕਣ ਦਾ ਚਾਅ ਨਹੀਂ। ਉਹ ਪਰਾਲੀ ਨੂੰ ਅੱਗ ਮਜਬੂਰੀ-ਵੱਸ ਲਾਉਂਦੇ ਹਨ। ਕਿਸਾਨ ਆਗੂ ਨੇ ਕਿਹਾ ਕਿ 11 ਅਕਤੂਬਰ ਦੀ ਰਾਤ ਨੂੰ ਬੇਮੌਸਮੀ ਬਾਰਸ਼ ਅਤੇ ਗੜਿਆਂ ਨੇ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਸੀ। ਘਨੌਰ ਤਹਿਸੀਲ ਤੇ ਰਾਜਪੁਰਾ ਤਹਿਸੀਲ ਦੇ ਕਿਸਾਨਾਂ ਦਾ ਝੋਨੇ ਦਾ ਬਹੁਤ ਭਾਰੀ ਨੁਕਸਾਨ ਹੋਇਆ। ਹੋਏ ਨੁਕਸਾਨ ਦਾ ਮੁਆਵਜ਼ਾ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦੀ ਬੀਜਾਈ ਤੋਂ ਪਹਿਲਾਂ-ਪਹਿਲਾਂ ਬਲਬੇਡ਼ਾ ਨੇ ਕਿਹਾ ਕਿ ਬੈਂਕ ਮੁਲਾਜ਼ਮਾਂ ਵੱਲੋਂ ਖਾਲੀ ਚੈੱਕਾਂ ’ਤੇ ਕਿਸਾਨਾਂ ਤੋਂ ਦਸਤਖਤ ਕਰਵਾਏ ਜਾ ਰਹੇ ਹਨ। ਇਹ ਸਰਾਸਰ ਕਿਸਾਨਾਂ ਨਾਲ ਧੱਕਾ ਹੈ। ਉਨ੍ਹਾਂ ਤਾਡ਼ਨਾ ਕੀਤੀ ਚੈੱਕਾਂ ’ਤੇ ਦਸਤਖਤ ਕਰਵਾਉਣੇ ਤੁਰੰਤ ਬੰਦ ਕੀਤੇ ਜਾਣ। ਮੀਟਿੰਗ ਵਿਚ ਬਖਸ਼ੀਸ਼ ਸਿੰਘ ਹਰਪਾਲਪੁਰ, ਭਗਵਾਨ ਸਿੰਘ ਹਰਪਾਲਪੁਰ (ਖਾਲਸਾ), ਗੁਰਜੰਟ ਸਿੰਘ ਸੀਲ ਜਨਰਲ ਸਕੱਤਰ ਬਲਾਕ ਪ੍ਰਧਾਨ ਘਨੌਰ, ਜਰਨੈਲ ਸਿੰਘ ਮੰਜੌਲੀ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਮਾਡ਼ੂ, ਸ਼ੇਰ ਸਿੰਘ ਸ਼ੰਭੂ ਕਲਾਂ, ਸਰਬਜੀਤ ਸਿੰਘ ਕਾਮੀ ਕਲਾਂ, ਸ. ਬਲਬੀਰ ਸਿੰਘ ਨੰਬਰਦਾਰ ਮੰਡੌਲੀ ਤੇ ਪ੍ਰਤਾਪ ਸਿੰਘ ਸ਼ੇਖੂਪੁਰ ਆਦਿ ਸ਼ਾਮਲ ਹੋਏ।