ਭਾਈ ਘਨੱਈਆ ਜੀ ਸੇਵਾਪੰਥੀ ਦਲ ਵੱਲੋਂ 2 ਜ਼ਰੂਰਤਮੰਦ ਮਰੀਜ਼ਾਂ ਲਈ ਵਿੱਤੀ ਮਦਦ ਭੇਟ

ਹੁਸ਼ਿਆਰਪੁਰ -ਪੰਜਾਬ ਵਿਚ ਜ਼ਰੂਰਤਮੰਦ ਮਰੀਜ਼ਾਂ ਦੇ ਇਲਾਜ ਲਈ ਵਿੱਤੀ ਮਦਦ ਦੇਣ ਦਾ ਮਿਸ਼ਨ ਚਲਾ ਰਹੇ ਭਾਈ ਘਨੱਈਆ ਜੀ ਸੇਵਾਪੰਥੀ ਦਲ ਨੇ ਸੂਬੇ ਦੇ ਦੋ ਹੋਰ ਮਰੀਜ਼ਾਂ ਦੀ ਇਲਾਜ ਲਈ ਬਾਂਹ ਫਡ਼ੀ ਹੈ। ਦਲ ਨਾਲ ਸਬੰਧਤ ਮਲੇਸ਼ੀਆ ਵੱਲੋਂ ਭੇਜੀ ਰਾਸ਼ੀ ਪੰਜਾਬ ਵਿਚ ਸੇਵਾਦਾਰ ਭਾਈ ਮਨਜੀਤ ਸਿੰਘ ਖਾਲਸਾ ਨੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਭੇਟ ਕੀਤੀ। ਗੁਰਦੁਆਰਾ ਦਮਦਮਾ ਸਾਹਿਬ ਪਠਾਨਕੋਟ ਵਿਚ ਗ੍ਰੰਥੀ ਭਾਈ ਕੁਲਵੰਤ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਬੀਮਾਰ ਧੀ ਦੇ ਇਲਾਜ ਲਈ ਦਲ ਨੇ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਦੇ ਸਹਿਯੋਗ ਨਾਲ 30600 ਰੁਪਏ ਭੇਟ ਕਰਨ ਉਪਰੰਤ ਦਸਮੇਸ਼ ਨਗਰ ਟਾਂਡਾ ਦੇ ਮਰੀਜ਼ ਰਣਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੂੰ ਨਗਰ ਕੌਂਸਲ ਦੇ ਮੀਤ ਪ੍ਰਧਾਨ ਜਗਜੀਵਨ ਜੱਗੀ ਦੀ ਹਾਜ਼ਰੀ ਵਿਚ ਇਲਾਜ ਲਈ 10100 ਰੁਪਏ ਦੀ ਵਿੱਤੀ ਮਦਦ ਭੇਟ ਕੀਤੀ। ਇਸ ਦੌਰਾਨ ਭਾਈ ਜਸਵਿੰਦਰ ਸਿੰਘ ਧੁੱਗਾ ਅਤੇ ਕੌਂਸਲ ਮੀਤ ਪ੍ਰਧਾਨ ਜੱਗੀ ਨੇ ਦਲ ਨਾਲ ਜੁਡ਼ੇ ਸਮੂਹ ਪ੍ਰਵਾਸੀ ਪੰਜਾਬੀ ਸਿੰਘਾਂ ਦੇ ਸੇਵਾ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨਸਾਨੀਅਤ ਦੀ ਖਿਦਮਤ ਤੋਂ ਵੱਡਾ ਕੋਈ ਧਰਮ ਨਹੀਂ ਅਤੇ ਧਰਮ ਵੀ ਮਾਨਵਤਾ ਦੀ ਸੇਵਾ ਦਾ ਪਾਠ ਪਡ਼੍ਹਾਉਂਦਾ ਹੈ। ਇਸ ਮੌਕੇ ਬਿੱਟੂ ਰਮਦਾਸਪੁਰ, ਹਰਭਜਨ ਸਿੰਘ, ਹਰਭਜਨ ਸਿੰਘ, ਰਮਨਦੀਪ ਸਿੰਘ, ਹਰਮਨਜੋਤ ਸਿੰਘ, ਪ੍ਰਭਜੋਤ ਸਿੰਘ, ਰਮਨਪ੍ਰੀਤ ਸ਼ੈਂਟੀ, ਮਨਮੋਹਨ ਸਿੰਘ, ਭੁਪਿੰਦਰ ਸਿੰਘ, ਗੁਰਪਾਲ ਸਿੰਘ ਸੈਣੀ ਅਤੇ ਅਵਤਾਰ ਸਿੰਘ ਮੌਜੂਦ ਸਨ।