ਬਾਬਾ ਵਿਸ਼ਵਕਰਮਾ ਜੀ ਵਿਸ਼ਵ ਦੇ ਮਹਾਨ ਰਚਨਾਹਾਰ ਤੇ ਮਾਰਗ ਦਰਸ਼ਕ :ਰਾਣਾ ਗੁਰਜੀਤ ਸਿੰਘ

ਕਪੂਰਥਲਾ — ਭਾਰਤੀ ਮਜ਼ਦੂਰ ਯੂਨੀਅਨ ਕਾਂਗਰਸ ਲੇਬਰ ਸੈਲ ਵੱਲੋਂ ਪ੍ਰਧਾਨ ਅਸ਼ਵਨੀ ਪਿੰਕੀ ਦੀ ਪ੍ਰਧਾਨਗੀ ਹੇਠ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ਼ਾਲੀਮਾਰ ਬਾਗ ਵਿਖੇ ਇਕ ਸਮਾਗਮ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਹਾਜ਼ਰ ਸਨ। ਆਪਣੇ ਸੰਬੋਧਨ ’ਚ ਵਿਧਾਇਕ ਰਾਣਾ ਨੇ ਕਿਹਾ ਕਿ ਵਿਸ਼ਵ ਦੇ ਮਹਾਨ ਰਚਨਾਕਾਰ ਤੇ ਮਾਰਗ ਦਰਸ਼ਕ ਦੇ ਰੂਪ ’ਚ ਹਮੇਸ਼ਾ ਬਾਬਾ ਵਿਸ਼ਵਕਰਮਾ ਜੀ ਸਾਰਿਆਂ ਦਾ ਮਾਰਗ ਦਰਸ਼ਨ ਕਰਦੇ ਹਨ। ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਹਰ ਵਰਗ ਰੁਜ਼ਗਾਰ ਦੇ ਖੇਤਰ ’ਚ ਵੱਡੀ ਸਫਲਤਾ ਨੂੰ ਪ੍ਰਾਪਤ ਕਰ ਕੇ ਕੀਰਤੀਮਾਨ ਸਥਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਜ਼ਦੂਰ ਯੂਨੀਅਨ ਕਾਂਗਰਸ ਲੇਬਰ ਸੈਲ ਹਰੇਕ ਸਾਲ ਬਾਬਾ ਵਿਸ਼ਵਕਰਮਾ ਮੇਲਾ ਆਯੋਜਿਤ ਕਰ ਕੇ ਸੈਂਕਡ਼ੇ ਮਿਸਤਰੀਆਂ, ਠੇਕੇਦਾਰਾਂ ਤੇ ਮਜ਼ਦੂਰਾਂ ਨੂੰ ਇੱਕਠੇ ਕਰ ਇਕ ਨਵਾਂ ਜੋਸ਼ ਤੇ ਉਤਸ਼ਾਹ ਭਰਦੀ ਹੈ। ਆਪਣੇ ਸੰਬੋਧਨ ’ਚ ਪ੍ਰਧਾਨ ਅਸ਼ਵਨੀ ਪਿੰਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਜ਼ਦੂਰਾਂ ’ਤੇ ਵਪਾਰੀਆ ਦੇ ਹੱਕ ’ਚ ਮੋਢੇ ਨਾਲ ਮੋਢਾ ਲਾ ਕੇ ਖਡ਼ੀ ਹੈ। ਯੂਨੀਅਨ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਅਸ਼ਵਨੀ ਰਾਜਪੂਤ, ਅਮਰਜੀਤ ਸ਼ਰਮਾ, ਅਸ਼ੋਕ ਪਾਸੀ, ਸਮਾਜ ਸੇਵਕ ਜੀਤ ਥਾਪਾ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਬਲਾਕ ਕਾਂਗਰਸ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਬਿਸ਼ਨਪੁਰ, ਕੌਂਸਲਰ ਦਵਿੰਦਰਪਾਲ ਸਿੰਘ ਰੰਗਾ, ਕੌਂਸਲਰ ਨਰਿੰਦਰ ਮਨਸੂ, ਸੁਦੇਸ਼ ਸ਼ਰਮਾ, ਸੁਰਿੰਦਰ ਨਾਥ ਮਡ਼ੀਆ, ਐਡਵੋਕੇਟ ਅਮਿਤ ਬੇਰੀ, ਬਲਜੀਤ ਕਾਲਾ, ਸਾਹਿਲ ਸ਼ਰਮਾ, ਵਿਜੈ ਨਾਥ, ਰਾਜੂ, ਰਾਮ ਵਿਲਾਸ, ਬਾਬਾ ਬਨਾਰਸੀ ਦਾਸ, ਠੇਕੇਦਾਰ ਵਿਨੋਦ, ਠੇਕੇਦਾਰ ਹਿਰਦੇ ਆਨੰਦ, ਸੋਨੂੰ ਤੇ ਹੋਰ ਹਾਜ਼ਰ ਸਨ।