ਪੰਜਾਬ ਤੇ ਚਰਚਿਲ ਬ੍ਰਦਰਜ਼ ਨੇ ਖੇਡਿਆ ਗੋਲ-ਰਹਿਤ ਡਰਾਅ

ਪੰਚਕੂਲਾ— ਸਾਬਕਾ ਚੈਂਪੀਅਨ ਮਿਨਰਵਾ ਪੰਜਾਬ ਤੇ ਗੋਆ ਦੇ ਚਰਚਿਲ ਬ੍ਰਦਰਜ਼ ਨੇ 12ਵੀ ਹੀਰੋ ਆਈ-ਲੀਗ ਫੁੱਟਬਾਲ ਚੈਂਪੀਅਨਸ਼ਿਪ ਵਿਚ ਐਤਵਾਰ ਗੋਲ-ਰਹਿਤ ਡਰਾਅ ਖੇਡਿਆ। ਪੰਚਕੂਲਾ ਦੇ ਤਾਓ ਦੇਵੀਲਾਲ ਸਟੇਡੀਅਮ ‘ਚ ਖੇਡੇ ਗਏ ਇਸ ਮੁਕਾਬਲੇ ‘ਚ ਪੰਜਾਬ ਤੇ ਚਰਚਿਲ ਬ੍ਰਦਰਜ਼ ਨੇ ਡਰਾਅ ਨਾਲ ਅੰਕ ਵੰਡ ਲਏ। ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਦੋਵਾਂ ਟੀਮਾਂ ਨੇ ਇਸ ਮੁਕਾਬਲੇ ‘ਚ ਮਿਲੇ ਮੌਕੇ ਬਰਬਾਦ ਕੀਤੇ।