ਪਾਬੰਦੀ ਦੇ ਬਾਅਦ ਪਹਿਲੀ ਵਾਰ ਆਸਟਰੇਲੀਆ ‘ਚ ਇਕੱਠੇ ਖੇਡੇ ਸਮਿਥ ਅਤੇ ਵਾਰਨਰ

ਨਵੀਂ ਦਿੱਲੀ— ਪਾਬੰਦੀਸ਼ੁਦਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਮਾਰਚ ‘ਚ ਗੇਂਦ ਨਾਲ ਛੇੜਛਾੜ ਮਾਮਲੇ ਦੇ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰ ਸਟੀਵ ਸਮਿਥ ਦੇ ਨਾਲ ਆਸਟਰੇਲੀਆ’ਚ ਇਕੱਠੇ ਖੇਡੇ। ਕੂਗੀ ਓਵਲ ‘ਚ ਹੋਏ ਮੈਚ ‘ਚ ਇਹ ਦੋਵੇਂ ਸਿਡਨੀ ਦੀਆਂ ਆਪਣੀਆਂ-ਆਪਣੀਆਂ ਕਲੱਬ ਟੀਮਾਂ ਵੱਲੋਂ ਖੇਡੇ। ਸ਼ੇਨ ਵਾਟਸਨ ਵੀ ਇਸ ਮੈਚ ਦਾ ਹਿੱਸਾ ਸਨ ਜਦਕਿ ਦਰਸ਼ਕਾਂ ਵਿਚਾਲੇ ਮਹਾਨ ਬੱਲੇਬਾਜ਼ ਸਟੀਵ ਵਾ ਅਤੇ ਦਿੱਗਜ ਗੇਂਦਬਾਜ਼ ਮਿਸ਼ੇਲ ਜਾਨਸਨ ਮੌਜੂਦ ਸਨ। ਵੱਡੀ ਗਿਣਤੀ ‘ਚ ਪਹੁੰਚੇ ਦਰਸ਼ਕਾਂ ਨੇ ਇਨ੍ਹਾਂ ਦੋਹਾਂ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਨ੍ਹਾਂ ਦੋਹਾਂ ਨੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੱਤੇ ਅਤੇ ਉਨ੍ਹਾਂ ਨਾਲ ਤਸਵੀਰ ਖਿਚਵਾਈ।
PunjabKesari
ਖ਼ਬਰਾਂ ਮੁਤਾਬਕ ਇਸ ਦੌਰਾਨ ਦਰਸ਼ਕਾਂ ਵਿਚਾਲੇ ਇਨ੍ਹਾਂ ਦੋਹਾਂ ਖਿਡਾਰੀਆਂ ਦੇ ਪ੍ਰਤੀ ਕੋਈ ਨਾਰਾਜ਼ਗੀ ਨਹੀਂ ਦਿਖੀ। ਵਾਰਨਰ ਦੀ ਰੇਂਕਵਿਕ ਪੀਟਰਸ਼ੈਮ ਟੀਮ ਨੂੰ ਸਮਿਥ ਦੀ ਸਦਰਲੈਂਡ ਟੀਮ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਵਾਰਨਰ ਨੇ ਦੋ ਚੌਕੇ ਜੜੇ ਪਰ 13 ਦੌੜਾਂ ਬਣਾਉਣ ਦੇ ਬਾਅਦ ਉਹ ਸਟੀਵ ਵਾ ਦੇ ਪੁੱਤਰ ਆਸਟਿਨ ਵਾ ਦੀ ਗੇਂਦ ਨੂੰ ਪੁਆਇੰਟ ‘ਤੇ ਖੜ੍ਹੇ ਫੀਲਡਰ ਦੇ ਹੱਥਾਂ ‘ਚ ਖੇਡ ਗਏ। ਸਮਿਥ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਸਟੰਪ ਹੋਣ ਤੋਂ ਪਹਿਲਾਂ 48 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਹਾਂ ‘ਤੇ ਹਾਲਾਂਕਿ ਸਾਬਕਾ ਟੈਸਟ ਆਲਰਾਊਂਡਰ ਵਾਟਸਨ ਦਾ ਪ੍ਰਦਰਸ਼ਨ ਹਾਵੀ ਰਿਹਾ ਜਿਨ੍ਹਾਂ ਨੇ 41 ਗੇਂਦਾਂ ‘ਚ 63 ਦੌੜਾਂ ਬਣਾਉਣ ਤੋਂ ਇਲਾਵਾ ਤਿੰਨ ਵਿਕਟ ਵੀ ਝਟਕਾ ਕੇ ਸਦਰਲੈਂਡ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ।