ਜੰਮੂ-ਕਸ਼ਮੀਰ ਦੇ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ 2 ਟਰੱਕ ਰਵਾਨਾ

ਜਲੰਧਰ , ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ 482ਵਾਂ ਤੇ 483ਵਾਂ 2 ਟਰੱਕ ਰਵਾਨਾ ਕੀਤੇ ਗਏ । ਰਾਹਤ ਸਮੱਗਰੀ ਦੇ ਇਹ ਟਰੱਕ ਸ਼੍ਰੀ ਗਿਆਨ ਸਥਲ ਮੰਦਿਰ ਲੁਧਿਆਣਾ ਤੇ ਘਨੌਰ ਦੇ ਐੱਮ. ਐੱਲ. ਏ. ਮਦਨ ਲਾਲ ਜਲਾਲਪੁਰੀ ਵੱਲੋਂ ਭੇਜੇ ਗਏ ਹਨ । ਇਨ੍ਹਾਂ ਟਰੱਕਾਂ ਨੂੰ ਸਮਾਜ ਸੇਵੀ ਮੈਂਬਰਾਂ ਸਮੇਤ ਪਦਮਸ੍ਰੀ ਵਿਜੈ ਚੋਪੜਾ ਜੀ ਵੱਲੋਂ ਰਵਾਨਾ ਕੀਤਾ ਗਿਆ। ਦੱਸ ਦੇਈਏ ਕਿ ਜੰਮੂ ਕਸ਼ਮੀਰ ਦੇ ਪੀੜਤਾਂ ਲਈ ਇਹ ਮੁਹਿੰਮ ਪਿਛਲੇ ਕਈ ਸਾਲਾਂ ਤੋਂ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੇ ਤਹਿਤ ਪੰਜਾਬ ਤੇ ਹੋਰਨਾਂ ਰਾਜਾਂ ਦੇ ਸਮਾਜ ਸੇਵੀਆਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਯੋਗਦਾਨ ਪਾਇਆ ਜਾ ਰਿਹਾ ਹੈ।