ਚੋਰੀ ਦੇ ਮੋਟਰਸਾਈਕਲਾਂ ਸਣੇ 1 ਗ੍ਰਿਫਤਾਰ, 3 ਫਰਾਰ

ਪੱਟੀ, ਤਰਨਤਾਰਨ,  ਥਾਣਾ ਸਦਰ ਪੱਟੀ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਦ ਕਿ ਤਿੰਨ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਏ. ਐੱਸ.ਆਈ ਚਰਨ ਸਿੰਘ ਨੇ ਦੱਸਿਆ ਕਿ ਉਹ  ਪੁਲਸ ਪਾਰਟੀ ਨਾਲ ਗਸ਼ਤ ਦੇ ਸਬੰਧ ’ਚ  ਸਭਰਾ ਤੋਂ ਕੁੱਤੀਵਾਲਾ ਨੂੰ ਜਾ ਰਹੇ ਸੀ ਕਿ ਮੁਖਬਰ ਇਤਲਾਹ ਦਿੱਤੀ ਕਿ ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ, ਇੰਦਰਜੀਤ ਸਿੰਘ ਪੁੱਤਰ ਬਾਗਾ ਸਿੰਘ, ਅਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀਆਨ ਸਭਰਾ ਵੱਖ-ਵੱਖ ਮੋਟਰਸਾਈਕਲ ਚੋਰੀ ਕਰ ਕੇ ਲਿਆ ਕੇ ਵੇਚਦੇ ਹਨ। ਮੁਖਬਰ ਖਾਸ ਦੀ ਇਤਲਾਹ ’ਤੇ ਮੋਡ਼ ਸਭਰਾ ’ਤੇ ਨਾਕਾਬੰਦੀ ਕਰ ਕੇ ਗੁਰਜੰਟ ਸਿੰਘ ਨੂੰ ਬਿਨਾਂ ਨੰਬਰੀ ਸਪਲੈਂਡਰ  ਮੋਟਰਸਾਈਕਲ ਸਮੇਤ ਕਾਬੂ ਕਰ ਕੇ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਦ ਕਿ ਬਾਕੀ ਵਿਅਕਤੀ ਮੌਕੇ ਤੋਂ ਭੱਜਣ ’ਚ  ਕਾਮਯਾਬ ਹੋ ਗਏ ਤੇ ਫਡ਼ੇ ਗਏ ਦੋਸ਼ੀ ਨੇ ਪੁੱਛਗਿੱਛ ਦੌਰਾਨ 5 ਹੋਰ ਮੋਟਰਸਾਈਕਲ ਬਰਾਮਦ ਕਰਵਾਏ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।