ਗੋਲੀ ਮਾਰ ਕੇ ਦਵਾਈ ਵਿਕ੍ਰੇਤਾ ਤੋਂ ਲੁੱਟੀ ਨਕਦੀ

ਅੰਮ੍ਰਿਤਸਰ/ਜੰਡਿਆਲਾ ਗੁਰੂ,  ਕਸਬਾ ਜੰਡਿਆਲਾ ਗੁਰੂ ’ਚ ਲੁਟੇਰਿਆਂ ਵੱਲੋਂ ਮਚਾਈ ਜਾਣ ਵਾਲੀ ਦਹਿਸ਼ਤ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਇਕ ਕਬਾਡ਼ੀਏ ਨੂੰ ਗੋਲੀ ਮਾਰਨ ਮਗਰੋਂ ਕਰੀਬ 1 ਲੱਖ ਦੀ ਨਕਦੀ ਖੋਹ ਕੇ ਦੌਡ਼ਨ ਦਾ ਮਾਮਲਾ ਅਜੇ ਸੁਲਝਿਆ ਵੀ ਨਹੀਂ ਕਿ ਅੱਜ ਇਕ ਵਾਰ ਫਿਰ ਲੁਟੇਰਿਆਂ ਨੇ ਨਵੀਂ ਵਾਰਦਾਤ ਨੂੰ ਅੰਜਾਮ ਦਿੰਦਿਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਲਿਆ। ਕੱਟਡ਼ਾ ਸ਼ੇਰ ਸਿੰਘ ਵਾਸੀ ਦਵਾਈਅਾਂ ਦੇ ਵਪਾਰੀ ਨੂੰ ਗੋਲੀ ਮਾਰਦਿਆਂ ਇਨ੍ਹਾਂ ਲੁਟੇਰਿਆਂ ਵੱਲੋਂ ਉਗਰਾਹੀ ਕੀਤੀ ਗਈ 1 ਲੱਖ ਦੀ ਰਕਮ ਲੁੱਟ ਲੈਣ ਮਗਰੋਂ ਮੌਕੇ ਤੋਂ ਫਰਾਰ ਹੋ ਜਾਣ ਸਬੰਧੀ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਲੁੱਟ ਦਾ ਸ਼ਿਕਾਰ ਹੋਏ ਦਵਾਈ ਵਿਕ੍ਰੇਤਾ ਪਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਸ ਵੱਲੋਂ ਦਵਾਈਆਂ ਦੀ ਰਕਮ ਦੀ ਉਗਰਾਹੀ ਕਰਨ ਮੌਕੇ ਜੰਡਿਆਲਾ ਗੁਰੂ ਖੇਤਰ ’ਚ ਪੁੱਜਣ ’ਤੇ ਕਾਰ ’ਨ ਮੌਕੇ ਉਸ ਦੀ ਲੱਤ ’ਚ ਗੋਲੀ ਮਾਰਨ ਮਗਰੋਂ 1 ਲੱਖ ਦੀ ਰਕਮ ਖੋਹ ਕੇ ਦੌਡ਼ੇ ਅਣਪਛਾਤੇ ਲੁਟੇਰਿਆਂ ਦੀ ਪੁਲਸ ਭਾਲ ਕਰ ਰਹੀ ਹੈ। ਥਾਣਾ ਜੰਡਿਆਲਾ ਗੁਰੂ ਮੁਖੀ ਰਾਜਬੀਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ  ਖਿਲਾਫ ਕੁਝ ਅਹਿਮ ਸੁਰਾਗ ਪੁਲਸ ਦੇ ਹੱਥ ਲੱਗ ਗਏ ਹਨ ਤੇ ਜਲਦ ਹੀ ਪੁਲਸ ਇਨ੍ਹਾਂ ਲੁਟੇਰਿਆਂ ਦੇ ਕਾਲਰ ਨੂੰ ਹੱਥ ਪਾ ਲਵੇਗੀ।