ਖੇਡਾਂ ’ਚ ਪੁਜ਼ੀਸ਼ਨ ਨਾ ਆਉਣ ਕਾਰਨ ਲਡ਼ਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਖਤਮ ਕੀਤੀ ਜੀਵਨ-ਲੀਲਾ

ਸਮਾਣਾ, ਸ਼ੁਤਰਾਣਾ ਵਿਖੇ ਹੋਈਆਂ ਜ਼ੋਨ ਪੱਧਰ ਦੀਆਂ ਖੇਡਾਂ ਵਿਚ ਕੋਈ ਪੁਜ਼ੀਸ਼ਨ ਹਾਸਲ ਨਾ ਕਰਨ ’ਤੇ ਮਾਯੂਸ ਲਡ਼ਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ।
®ਸਿਵਲ ਹਸਪਤਾਲ ਸਮਾਣਾ ਵਿਚ ਸੁਦੇਸ਼ ਰਾਣੀ (17) ਪੁੱਤਰੀ ਅਮਰਜੀਤ ਸਿੰਘ ਵਾਸੀ ਗੁਲਾਡ਼ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਆਏ ਪੁਲਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਮੁਤਾਬਕ ਉਸ ਦੀ ਲਡ਼ਕੀ ਗੁਲਾਡ਼ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 11ਵੀਂ ਕਲਾਸ ਦੀ ਵਿਦਿਆਰਥਣ ਸੀ। ਸ਼ੁਤਰਾਣਾ ਵਿਖੇ ਸਥਿਤ ਸਕੂਲ ਵਿਚ ਜ਼ੋਨ ਪੱਧਰ ਦੇ ਮੁਕਾਬਲੇ ਹੋ ਰਹੇ ਸਨ। ਉਸ ਦੀ ਲਡ਼ਕੀ ਨੇ ਇਨ੍ਹਾਂ ਖੇਡਾਂ ਵਿਚ ਦੌਡ਼ ’ਚ ਹਿੱਸਾ ਲਿਆ ਸੀ ਪਰ ਕੋਈ ਪੁਜ਼ੀਸ਼ਨ ਹਾਸਲ ਨਾ ਕਰ ਸਕੀ। ਉਸ ਨੇ ਪਿਛਲੇ ਸਾਲ ਹੋਈਅਾਂ ਖੇਡਾਂ ਵਿਚ ਚੰਗੀ ਪੁਜ਼ੀਸ਼ਨ ਹਾਸਲ ਕੀਤੀ ਸੀ। ਇਸ ਗੱਲ ਤੋਂ ਨਿਰਾਸ਼ ਹੋ ਕੇ ਉਸ ਨੇ 19 ਅਕਤੂਬਰ ਨੂੰ ਕੋਈ ਜ਼ਹਿਰਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਕੈਥਲ ਦੇ ਹਸਪਤਾਲ ਲਿਜਾਇਆ ਗਿਆ। ਸ਼ਨੀਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਅਾਂਦਾ ਗਿਆ। ਇਸ ਸਬੰਧੀ ਏ. ਐੈੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਡ਼ਕੀ ਦੇ ਪਿਤਾ ਦੇ ਬਿਆਨਾਂ ’ਤੇ ਮਾਮਲੇ ਵਿਚ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।