ਕੈਂਟਰ ਦੀ ਟੱਕਰ ਨਾਲ 3 ਕਾਰਾਂ ਨੁਕਸਾਨੀਆਂ

ਰਾਜਪੁਰਾ (ਮੋਹਨ ਗੁਰਪ੍ਰੀਤ ਸਿੰਘ)- ਅੱਜ ਦੁਪਹਿਰ ਇੱਥੇ ਰਾਜਪੁਰਾ-ਅੰਬਾਲਾ ਰੋਡ ’ਤੇ ਮਿੱਡ-ਵੇਅ ਢਾਬੇ  ਦੇ ਨਜ਼ਦੀਕ  ਕੈਂਟਰ ਚਾਲਕ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਅੱਗੇ ਜਾ ਰਹੀਅਾਂ 2 ਹੋਰ ਕਾਰਾਂ ਨਾਲ ਟਕਰਾਅ ਗਈ। ਕਾਰ ’ਚ ਸਵਾਰ ਪਤੀ-ਪਤਨੀ ਤੇ  2  ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਗੁਰਸੇਵਕ ਸਿੰਘ  ਵਾਸੀ ਪਿੰਡ ਜਸਤਨਾ ਖੁਰਦ ਲਾਲੜੂ ਕਾਰ ’ਚ ਆਪਣੀ ਪਤਨੀ ਮਨਜੀਤ ਕੌਰ, ਲੜਕੀ ਗੁਰਜੋਤ ਕੌਰ  (8),  ਬੇਟੇ ਗੁਰਬੀਰ ਸਿੰਘ ਨਾਲ ਰਾਜਪੁਰਾ ਦੇ ਨਜ਼ਦੀਕੀ ਪਿੰਡ  ਬਲਸੂਆਂ ਜਾ ਰਿਹਾ ਸੀ। ਜਦੋਂ ਉਹ ਰਾਜਪੁਰੇ ਦੇ ਨਜ਼ਦੀਕ ਮਿੱਡ-ਵੇਅ ਢਾਬੇ  ਦੇ ਨਜ਼ਦੀਕ ਪਹੁੰਚਿਆ ਤਾ  ਪਿੱਛੇ ਆ ਰਹੇ ਕੈਂਟਰ ਨੇ ਇਨ੍ਹਾਂ  ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ  ਨੁਕਸਾਨੀ ਗਈ।  ਕਾਰ ’ਚ ਸਵਾਰ ਪਰਿਵਾਰ  ਦੇ 4 ਮੈਂਬਰ ਜ਼ਖ਼ਮੀ ਹੋ ਗਏ। ਦੁਰਘਟਨਾ  ਕਾਰਨ ਕੈਂਟਰ ਅਤੇ ਕਾਰ ਅੱਗੇ ਜਾ ਰਹੀ ਇੰਡੀਕਾ ਤੇ ਫੋਰਡ ਫਿਗੋ ਕਾਰ ਨਾਲ ਟਕਰਾਅ ਗਿਆ।  ਅੱਗੇ ਵਾਲੀਅਾਂ ਦੋਵੇਂ ਕਾਰਾਂ  ਨੁਕਸਾਨੀ ਗਈਆਂ। ਦੁਰਘਟਨਾ  ਕਾਰਨ ਟਰੈਫਿਕ ਪ੍ਰਭਾਵਿਤ ਹੋਇਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਕਾਰਾਂ ਨੂੰ ਇਕ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਾਰਵਾਈ।