ਅੱਤਵਾਦੀ ਯੂਸਫ ਰਫੀਕ ਭੱਟ ਦੇ ਸੈੱਲ 93 ਹਜ਼ਾਰ ’ਤੇ ਟਿਕੇ

ਜਲੰਧਰ, ਅੱਤਵਾਦੀ ਯੂਸਫ ਰਫੀਕ ਭੱਟ ਦਾ ਸਿਵਲ ਹਸਪਤਾਲ ’ਚ ਅੱਜ ਛੇਵਾਂ ਦਿਨ ਹੈ ਤੇ ਉਸ ਦੇ ਸੈੱਲ ਹੁਣ 93 ਹਜ਼ਾਰ ’ਤੇ ਟਿਕ ਚੁੱਕੇ ਹਨ, ਜਦਕਿ ਕਲ ਵੀ ਉਸ ਦੇ ਸੈੱਲ ਇੰਨੇ ਹੀ ਰਿਪੋਰਟ ’ਚ ਆਏ ਸਨ। ਡਾਕਟਰਾਂ ਦੀਅਾਂ ਟੀਮਾਂ ਆਪਣੀ-ਆਪਣੀ ਸ਼ਿਫਟ ’ਚ ਆ ਕੇ ਭੱਟ ਦਾ ਚੈੱਕਅਪ ਕਰਨ ਦੇ ਨਾਲ ਉਸ ਦੇ ਟੈਸਟ ਲਿਖ ਰਹੇ ਹਨ। ਗਲੂਕੋਜ਼ ਲਗਾਤਾਰ ਭੱਟ ਨੂੰ ਲਾਇਆ ਜਾ ਰਿਹਾ ਹੈ, ਕਿਉਂਕਿ ਅਜੇ ਤੱਕ ਉਹ ਖਾਣਾ ਠੀਕ ਤਰ੍ਹਾਂ ਨਾਲ ਨਹੀਂ ਖਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੋਮਵਾਰ ਨੂੰ ਭੱਟ ਦੇ ਦੁਬਾਰਾ  ਸੈੱਲ ਟੈਸਟ ਕੀਤੇ ਜਾਣਗੇ ਤੇ ਜੇ ਸੈੱਲ ਵਧਦੇ ਹਨ ਤਾਂ ਯਕੀਨਨ ਉਸ ਨੂੰ ਸੋਮਵਾਰ ਨੂੰ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

ਸੁਰੱਖਿਆ ਹੋ ਗਈ ਹੋਰ ਵੀ ਟਾਈਟ
ਕੈਦੀ ਵਾਰਡ ਦੇ ਮੁੱਖ ਗੇਟ ਦੇ ਬਾਹਰ ਅਸਲੇ ਨਾਲ ਲੈਸ ਪੁਲਸ ਕਰਮਚਾਰੀ ਤਾਂ ਪਹਿਲਾਂ ਤੋਂ ਹੀ ਲੱਗੇ ਹਨ ਤੇ ਹੁਣ ਗੇਟ ਦੇ ਆਲੇ-ਦੁਆਲੇ ਤੇ ਕੁਝ ਦੂਰੀ ’ਤੇ ਕਿਸੇ ਦੇ ਵੀ ਬੈਠਣ ਤੇ ਘੁੰਮਣ ਦੀ ਇਜਾਜ਼ਤ ਨਹੀਂ ਹੈ। ਇਕ ਪੁਲਸ ਵਾਲੇ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਅੱਤਵਾਦੀ ਭੱਟ ਦਾ ਪਿਤਾ ਉਸ ਨੂੰ ਕੈਦੀ ਵਾਰਡ ’ਚ ਮਿਲਣ ਆਇਆ ਸੀ ਤੇ ਪੁਲਸ ਵਾਲਿਅਾਂ ਨੇ ਪਰਮਿਸ਼ਨ ਨਾ ਹੋਣ ਕਾਰਨ ਉਸ ਨੂੰ ਮਿਲਣ ਨਹੀਂ ਦਿੱਤਾ ਤਾਂ ਭੱਟ ਦਾ ਪਿਤਾ ਰੌਲਾ ਪਾ ਕੇ ਝੂਠ ਹੀ ਕਹਿਣ ਲੱਗਾ ਕਿ ਉਸ ਦੇ ਬੇਟੇ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਿਤਾ ਇਹ ਗੱਲ ਆਪਣੇ ਵੱਡੇ ਬੇਟੇ ਅੱਤਵਾਦੀ ਯਾਕਿਰ ਮੂਸਾ ਨੂੰ ਦੱਸ ਸਕਦਾ ਹੈ ਤੇ ਮੂਸਾ ਆਪਣੇ ਭਰਾ ਨੂੰ ਛੁਡਾਉਣ ਲਈ ਹਸਪਤਾਲ ’ਤੇ  ਹਮਲਾ ਵੀ ਕਰ ਸਕਦਾ ਹੈ। ਪੁਲਸ ਵਾਲਿਅਾਂ ਨੇ ਪੂਰੀ ਗੰਭੀਰਤਾ ਨਾਲ ਹਸਪਤਾਲ ’ਚ ਸੁਰੱਖਿਆ ਬਣਾਈ ਹੈ।