ਅਮਰੀਕਾ ਅੰਬੈਸੀ ‘ਚ ਅੰਮ੍ਰਿਤਧਾਰੀ ਸਿੱਖਾਂ ਦਾ ਹੋ ਰਿਹਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬੈਂਸ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪ ਅੰਦਰ ਜਾ ਕੇ 15 ਮਿੰਟ ਵੀਜ਼ਾ ਅਫਸਰ ਨਾਲ ਗੱਲਬਾਤ ਕੀਤੀ ਕਿ ਸਿੱਖ ਧਰਮ ‘ਚ ਅੰਮ੍ਰਿਤਧਾਰੀ ਨੂੰ ਆਪਣੇ ਸਰੀਰ ਤੋਂ ਸਿਰੀ ਸਾਹਿਬ ਅਲੱਗ ਕਰਨ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੰਬੈਸੀ ਵਿਚ ਬੈਠੇ ਵੀਜ਼ਾ ਅਫਸਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਰੂਲ ਹਨ। ਇਸ ਲਈ ਇਹ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਇਆ ਜਾਵੇਗਾ। ਆਪਣੇ ਗੁਰੂ ਸਾਹਿਬ ਤੋਂ ਉੱਤੇ ਅਮਰੀਕਾ ਵੀਜ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇਸ਼ਾਂ ਦੀਅਾਂ ਅੰਬੈਸੀਅਾਂ ‘ਚ ਅੰਮ੍ਰਿਤਧਾਰੀ ਸਿੱਖ ਸਿਰੀ ਸਾਹਿਬ ਪਾ ਕੇ ਹੀ ਜਾਂਦੇ ਹਨ। ਉਥੇ ਅੰਮ੍ਰਿਤਧਾਰੀ ਸਿੱਖ ਨੂੰ ਸਰੀਰ ਤੋਂ ਸਿਰੀ ਸਾਹਿਬ ਉਤਾਰਨ ਦੀ ਪਾਬੰਦੀ ਨਹੀਂ ਹੈ। ਇਹ ਧੱਕੇਸ਼ਾਹੀ ਸਿਰਫ ਅਮਰੀਕਾ ਅੰਬੈਸੀ ਵਿਚ ਹੀ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਸਮੁੱਚੇ ਪੰਜਾਬ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਇਸ ਦੇ ਲਈ ਕਾਨੂੰਨੀ ਲੜਾਈ ਲੜਨਗੇ।